ਜਲੰਧਰ-ਚੀਨ ਦੀ ਕੰਪਨੀ ਹੁਵਾਵੇ (Huawei) ਦੇ ਨੋਵਾ 3ਆਈ (Nova 3i) ਸਮਾਰਟਫੋਨ ਨੂੰ ਨਵੇਂ ਕਲਰ ਵੇਰੀਐਂਟ 'ਚ ਪੇਸ਼ ਕਰ ਦਿੱਤਾ ਹੈ, ਜੋ ਕਿ "Acaia Red" ਨਾਂ ਨਾਲ ਪੇਸ਼ ਹੋਇਆ ਹੈ। ਹੁਵਾਵੇ ਨੇ ਦੋ ਮਹੀਨੇ ਪਹਿਲਾਂ ਨੋਵਾ 3i ਸਮਾਰਟਫੋਨ ਪੇਸ਼ ਕੀਤਾ ਸੀ। ਇਹ ਹੁਵਾਵੇ ਦਾ ਪਹਿਲਾ ਅਜਿਹਾ ਸਮਾਰਟਫੋਨ ਹੈ, ਜਿਸ 'ਚ ਕਿਰਿਨ 710 ਚਿਪਸੈੱਟ ਦਿੱਤੀ ਗਈ ਹੈ।ਇਹ ਸਮਾਰਟਫੋਨ ਚੀਨ 'ਚ 64 ਜੀ. ਬੀ. ਸਟੋਰੇਜ ਨਾਲ 6 ਜੀ. ਬੀ. ਰੈਮ ਅਤੇ 128 ਜੀ. ਬੀ. ਸਟੋਰੇਜ ਨਾਲ 4 ਜੀ. ਬੀ. ਰੈਮ 'ਚ ਉਪਲੱਬਧ ਹੈ। ਜਦੋਂ ਕੰਪਨੀ ਨੇ ਨੋਵਾ 3i ਸਮਾਰਟਫੋਨ ਪੇਸ਼ ਕੀਤਾ ਸੀ ਤਾਂ ਇਹ ਤਿੰਨ ਕਲਰ ਆਪਸ਼ਨਜ਼ ਬਲੈਕ, ਵਾਈਟ ਅਤੇ ਪਰਪਲ 'ਚ ਉਪਲੱਬਧ ਹੋਇਆ ਸੀ।
ਕੀਮਤ -
ਕੀਮਤ ਦੀ ਗੱਲ ਕਰੀਏ ਤਾਂ ਨੋਵਾ 3i ਦਾ ਬੇਸ ਮਾਡਲ 'ਚ 128 ਜੀ. ਬੀ+4 ਜੀ. ਬੀ. ਰੈਮ ਦੀ ਕੀਮਤ 2,199 ਯੂਆਨ ਹੈ। ਕੰਪਨੀ ਨੇ ਜੋ ਹੁਣ ਇਸ ਫੋਨ ਦਾ ਨਵਾਂ ਵੇਰੀਐਂਟ ਲਾਂਚ ਕੀਤਾ ਹੈ, ਉਹ 128 ਜੀ. ਬੀ. ਸਟੋਰੇਜ ਨਾਲ 6 ਜੀ. ਬੀ. ਰੈਮ ਵੇਰੀਐਂਟ 'ਚ ਹੈ ਅਤੇ ਇਸ ਦੀ ਕੀਮਤ 2,399 ਯੂਆਨ (ਲਗਭਗ 25,396 ਰੁਪਏ) ਹੈ। ਕੰਪਨੀ ਨੇ ਇਸ ਸਮਾਰਟਫੋਨ ਦੇ ਨਵੇਂ ਕਲਰ ਵੇਰੀਐਂਟ ਨੂੰ ਵਿਕਰੀ ਲਈ ਉਪਲੱਬਧ ਕਰ ਦਿੱਤਾ ਹੈ।
ਫੀਚਰਸ-
ਹੁਵਾਵੇ ਨੋਵਾ 3i ਦੇ ਨਵੇਂ ਵੇਰੀਐਂਟ ਦੇ ਫੀਚਰਸ ਦੀ ਗੱਲ ਕਰੀਏ ਤਾਂ ਇਸ 'ਚ 6.3 ਇੰਚ ਦੀ ਨੌਚ ਡਿਸਪਲੇਅ ਦਿੱਤੀ ਗਈ ਹੈ। ਇਸ ਦਾ ਆਸਪੈਕਟ ਰੇਸ਼ੋ 19.5:9 ਹੈ। ਇਸ ਸਮਾਰਟਫੋਨ 'ਚ ਕਿਰਿਨ 710 ਚਿਪਸੈੱਟ ਦਿੱਤੀ ਗਈ ਹੈ। ਨੋਵਾ 3i 'ਚ ਡਿਊਲ ਰੀਅਰ ਅਤੇ ਡਿਊਲ ਫਰੰਟ ਕੈਮਰਾ ਦਿੱਤਾ ਗਿਆ ਹੈ। ਸਮਾਰਟਫੋਨ 'ਚ 24 ਮੈਗਾਪਿਕਸਵਲ ਅਤੇ 2 ਮੈਗਾਪਿਕਸਲ ਦਾ ਡਿਊਲ ਕੈਮਰਾ ਅਤੇ ਬੈਕ ਪੈਨਲ 'ਚ 16 ਮੈਗਾਪਿਕਸਲ ਅਤੇ 2 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਪਾਵਰ ਬੈਕਅਪ ਲਈ ਸਮਾਰਟਫੋਨ 'ਚ 3,340 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ।
KUV100 ਤੇ TUV300 ਦੇ ਨਵੇਂ ਵਰਜਨ ਲਾਂਚ ਕਰਨ ਦੀ ਤਿਆਰੀ ਚ ਮਹਿੰਦਰਾ
NEXT STORY