ਗੈਜੇਟ ਡੈਸਕ—ਚੀਨ ਦੀ ਫੋਨ ਨਿਰਮਾਤਾ ਕੰਪਨੀ ਹੁਵਾਈ ਇਕ ਪਾਵਰਫੁੱਲ ਸੁਪਰਫਾਸਟ ਪਾਵਰ ਬੈਂਕ ਲਾਂਚ ਕਰਨ ਜਾ ਰਹੀ ਹੈ। ਇਸ ਡਿਵਾਈਸ ਨੂੰ ਹੁਵਾਵਈ ਸੁਪਰਚਾਰਜ 40 ਨਾਂ ਦਿੱਤਾ ਗਿਆ ਹੈ। ਇਸ ਡਿਵਾਈਸ ਦੀ ਬੈਟਰੀ ਦੀ ਸਮਰੱਥਾ 10,000 ਐੱਮ.ਏ.ਐੱਚ. ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਪਾਵਰਬੈਂਕ ਨਾਲ ਯੂਜ਼ਰ ਸਮਾਰਟਫੋਨ ਨੂੰ 40w ਦੀ ਸਪੀਡ ਨਾਲ ਚਾਰਜ ਕਰ ਸਕੋਗੇ। ਹਾਲਾਂਕਿ ਕੰਪਨੀ ਦੀ ਪੁਰਾਣੀ ਡਿਵਾਈਸ 22.5w ਦੀ ਸਪੀਡ ਨਾਲ ਚਾਰਜ ਹੋ ਸਕੇਗੀ।
ਇਨ੍ਹਾਂ ਦਿਨੀਂ ਸਮਾਰਟਫੋਨ ਦੀ ਚਾਰਜਿੰਗ ਤਕਨੀਕ 'ਚ ਕਾਫੀ ਬਦਲਾਅ ਆਏ ਹਨ। ਸਮਾਰਟਫੋਨ ਨੂੰ ਚਾਰਜ ਕਰਨ ਲਈ ਕਾਫੀ ਨਵੀਆਂ ਤਕਨੀਕਾਂ ਆ ਗਈਆਂ ਹਨ। Dash Charge, VOOC Flash Charging, Rapid Charge ਵਰਗੀਆਂ ਤਕਨੀਕਾਂ ਨਾਲ ਸਮਾਰਟਫੋਨਸ ਨੂੰ ਜਲਦੀ ਚਾਰਜ ਕੀਤਾ ਜਾ ਸਕਦਾ ਹੈ। ਕਈ ਸਮਾਰਟਫੋਨਸ ਕੁਝ ਮਿੰਟ 'ਚ ਕਈ ਘੰਟਿਆਂ ਦਾ ਟਾਕਟਾਈਮ ਦਾ ਦਾਅਵਾ ਕਰਦੇ ਹਨ। ਹਾਲਾਂਕਿ ਇਨ੍ਹਾਂ 'ਚ ਕੋਈ ਵੀ ਤਕਨੀਕ ਦਾ ਮੁਕਾਬਲਾ Huawei ਦੇ SuperCharge 40 ਨਾਲ ਨਹੀਂ ਹੈ। ਹਾਲ 'ਚ ਲਾਂਚ ਹੋਏ Huawei Mate 20 ਅਤੇ Honor Magic 2 ਸੁਪਰਚਾਰਜ 40 ਤਕਨੀਕ ਸਪੋਰਟ ਕਰਦੇ ਹਨ। ਹਾਨਰ ਮੈਜ਼ਿਕ 2 'ਚ 3,500 ਐੱਮ.ਏ.ਐੱਚ. ਦੀ ਬੈਟਰੀ ਹੈ। SuperCharge 40 ਇਸ ਡਿਵਾਈਸ ਨੂੰ 3 ਵਾਰ ਫੁਲ ਚਾਰਜ ਕਰ ਸਕਦਾ ਹੈ।
2-ਇਨ-1 ਮਾਈਕ੍ਰੋਸਾਫਟ ਸਰਫੇਸ Go ਭਾਰਤ ’ਚ ਲਾਂਚ, ਜਾਣੋ ਖੂਬੀਆਂ
NEXT STORY