ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਹੁਵਾਵੇਈ ਨੇ ਆਪਣਾ ਦੂਜਾ ਐਂਡਰਾਇਡ ਗੋ ਡਿਵਾਈਸ Huawei Y5 Lite ਲਾਂਚ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਕੰਪਨੀ ਨੇ ਆਪਣੇ ਪਹਿਲੇ ਐਂਡਰਾਇਡ ਗੋ ਬੇਸਡ ਸਮਾਰਟਫੋਨ ਦੇ ਤੌਰ ’ਤੇ Huawei Y3 (2018) ਲਾਂਚ ਕੀਤਾ ਸੀ। ਇਸ ਫੋਨ ਨੂੰ ਪਿਛਲੇ ਸਾਲ ਮਈ ਮਹੀਨੇ ’ਚ ਲਾਂਚ ਕੀਤਾ ਗਿਆਸੀ। Huawei Y5 Lite ’ਚ ਐਂਟਰੀ ਲੈਵਲ ਸਪੈਸੀਫਿਕੇਸ਼ੰਸ, ਸਟਾਕ ਐਂਡਰਾਇਡ ਓ.ਐੱਸ. ਹੈ।
ਕੀਮਤ
ਹੁਵਾਵੇਈ ਨੇ ਆਪਣੇ ਦੂਜੇ ਐਂਡਰਾਇਡ ਗੋ ਸਮਾਰਟਫੋਨ ਨੂੰ ਪਾਕਿਸਤਾਨ ’ਚ ਲਾਂਚ ਕੀਤਾ ਹੈ। ਇਸ ਨੂੰ PKR 16,500 (ਕਰੀਬ 8,200 ਰੁਪਏ) ’ਚ ਲਾਂਚ ਕੀਤਾ ਹੈ। ਯੂਜ਼ਰਜ਼ ਇਸ ਨੂੰ ਬਲੈਕ ਕਲਰ ਆਪਸ਼ਨ ’ਚ ਖਰੀਦ ਸਕਦੇ ਹਨ।
Huawei Y5 Lite ਦੇ ਫੀਚਰਜ਼
ਇਹ ਫੋਨ ਸਟਾਕ ਐਂਡਰਾਇਡ ਓ.ਐੱਸ. ’ਤੇ ਆਪਰੇਟ ਹੁੰਦਾ ਹੈ। ਫੋਨ ’ਚ 5.45-inch LCD IPS HD+ ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 1440×720 ਪਿਕਸਲ ਹੈ। ਫੋਨ ’ਚ Mediatek MT6739 quad-core SoC ਦੇ ਨਾਲ 1 ਜੀ.ਬੀ. ਰੈਮ ਦੇ ਨਾਲ 16 ਜੀ.ਬੀ. ਇੰਟਰਨਲ ਸਟੋਰੇਜ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 256 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ।
ਫੋਟੋਗ੍ਰਾਫੀ ਲਈ ਫੋਨ ਦੇ ਰੀਅਰ ’ਚ 8 ਮੈਗਾਪਿਕਸਲ ਦਾ ਕੈਮਰਾ ਐੱਲ.ਈ.ਡੀ. ਫਲੈਸ਼ ਦੇ ਨਾਲ ਹੈ। ਫੋਨ ਦੇ ਫਰੰਟ ’ਚ 5 ਮੈਗਾਪਿਕਸਲ ਦਾ ਕੈਮਰਾ ਹੈ। ਫੋਨ ਨੂੰ ਪਾਵਰ ਦੇਣ ਲਈ 3,020mAh ਦੀ ਬੈਟਰੀ ਦਿੱਤੀ ਗਈ ਹੈ। ਕਨੈਕਟੀਵਿਟੀ ਲਈ ਫੋਨ ’ਚ ਡਿਊਲ ਸਿਮ ਕਾਰਡ ਸਲਾਟ, 4ਜੀ ਐੱਲ.ਟੀ.ਈ. ਸਪੋਰਟ, ਵਾਈ-ਫਾਈ 802.11b/g/n, ਬਲੂਟੁੱਥ 4.2, ਮਾਈਕ੍ਰੋ-ਯੂ.ਐੱਸ.ਬੀ. 2.0, ਜੀ.ਪੀ.ਐੱਸ. ਵਰਗੇ ਫੀਚਰਜ਼ ਹਨ।
ਸ਼ਾਓਮੀ, ਹੁਵਾਵੇ ਅਤੇ ZTE ਤੋਂ ਪੈਸੇ ਵਸੂਲੇਗਾ ਗੂਗਲ?
NEXT STORY