ਗੈਜੇਟ ਡੈਸਕ– ਹੁਵਾਵੇਈ ਨੇ Y ਸੀਰੀਜ਼ ਤਹਿਤ ਆਪਣਾ Y7 Pro (2019) ਸਮਾਰਟਫੋਨ ਲਾਂਚ ਕੀਤਾ ਹੈ। ਕੰਪਨੀ ਨੇ ਇਸ ਨੂੰ 3,990,000 Vietnamese dongs (ਕਰੀਬ 11,990 ਰੁਪਏ) ਦੀ ਕੀਮਤ ’ਚ ਲਾਂਚ ਕੀਤਾ ਹੈ। ਇਹ ਸਮਾਰਟਫੋਨ ਨੂੰ ਦੋ ਕਲਰ ਵੇਰੀਐਂਟ ਅਰੋਰਾ ਬਲਿਊ ਅਤੇ ਬਲੈਕ ’ਚ ਵਿਕਰੀ ਲਈ ਉਪਲੱਬਧ ਹੈ।
ਫੀਚਰਜ਼ ਦੀ ਗੱਲ ਕਰੀਏ ਤਾਂ ਫੋਨ ’ਚ 6.26 ਇੰਚ ਦੀ ਫੁੱਲ-ਐੱਚ.ਡੀ.+ ਡਿਸਪਲੇਅ ਹੈ। ਸਮਾਰਟਫੋਨ ਦਾ ਪੈਨਲ ਕਾਰਨਿੰਗ ਗੋਰਿਲਾ ਗਲਾਸ ਨਾਲ ਪ੍ਰੋਟੈਕਟਿਡ ਹੈ। ਫੋਨ ’ਚ ਕਵਾਲਕਾਮ ਸਨੈਪਡ੍ਰੈਗਨ 450 ਚਿਪਸੈੱਟ ਦੇ ਨਾਲ ਐਡਰੀਨੋ 506 ਜੀ.ਪੀ.ਯੂ., 3 ਜੀ.ਬੀ. ਰੈਮ ਅਤੇ 32 ਜੀ.ਬੀ. ਦੀ ਸਟੋਰੇਜ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 512 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ।
ਇਹ ਸਮਾਰਟਫੋਨ ਐਂਡਰਾਇਡ 8.1 ਓਰੀਓ ’ਤੇ ਚੱਲਦਾ ਹੈ ਜਿਸ ਦੇ ਉਪਰ EMUI 8.2 ਦੀ ਲੇਅਰ ਹੈ। ਫੋਨ ’ਚ 4,000mAh ਦੀ ਬੈਟਰੀ ਹੈ। ਫੋਟੋਗ੍ਰਾਫੀ ਲਈ ਫੋਨ ’ਚ ਰੀਅਰ ’ਤੇ ਡਿਊਲ ਕੈਮਰਾ ਹੈ ਜਿਸ ਵਿਚ ਪਹਿਲਾਂ ਸੈਂਸਰ 13 ਮੈਗਾਪਿਕਸਲ ਦਾ ਅਤੇ ਦੂਜਾ ਸੈਂਸਰ 2 ਮੈਗਾਪਿਕਸਲ ਦਾ ਹੈ। ਸੈਲਫੀ ਲਈ ਫੋਨ ’ਚ 16 ਮੈਗਾਪਿਕਸਲ ਦਾ ਕੈਮਰਾ ਹੈ।
ਕਨੈਕਟੀਵਿਟੀ ਲਈ ਫੋਨ ’ਚ ਡਿਊਲ 4ਜੀ, VoLTE, 3G, Wi-Fi, Bluetooth ਅਤੇ GPS ਵਰਗੇ ਫੀਚਰਜ਼ ਹਨ। ਫੋਨ ’ਚ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਦੇ ਨਾਲ ਫੇਸ ਅਨਲਾਕ ਫੀਚਰ ਵੀ ਹੈ।
ਸਰਵੇ 'ਚ ਖੁਲਾਸਾ : ਸਭ ਤੋਂ ਘੱਟ ਭਰੋਸੇਮੰਦ ਕੰਪਨੀ ਹੈ ਫੇਸਬੁੱਕ
NEXT STORY