ਆਟੋ ਡੈਸਕ– 2022 ਮਾਡਲ ਹੁੰਡੀਆ ਕ੍ਰੇਟਾ ਫੇਸਲਿਫਟ ਨੂੰ ਸੜਕ ’ਤੇ ਟੈਸਟਿੰਗ ਦੌਰਾਨ ਵੇਖਿਆ ਗਿਆ ਹੈ। ਨਵੀਂ ਕ੍ਰੇਟਾ ਦੀ ਸਟਾਈਲਿੰਗ ’ਚ ਵੱਡੇ ਬਦਲਾਅ ਕੀਤੇ ਜਾਣਗੇ ਅਤੇ ਸਭ ਤੋਂ ਵੱਡਾ ਬਦਲਾਅ ਕਾਰ ਦੇ ਫਰੰਟ ’ਚ ਹੀ ਵੇਖਣ ਨੂੰ ਮਿਲੇਗਾ। ਲੀਕ ਹਈਆਂ ਤਸਵੀਰਾਂ ਤੋਂ ਪਤਾ ਚਲਦਾ ਹੈ ਕਿ ਟਿਊਸਾਨ ਦਾ ਹੀ ਫਰੰਟ ਬੋਲਡ ਡਿਜ਼ਾਇਨ ਕ੍ਰੇਟਾ ’ਚ ਵੀ ਵੇਖਣ ਨੂੰ ਮਿਲੇਗਾ ਜਿਸ ਨੂੰ ਕੰਪਨੀ ਪੈਰਾਮੈਟ੍ਰਿਕ ਗਰਿਲ ਦੱਸਦੀ ਹੈ।
ਇਸ ਐੱਸ.ਯੂ.ਵੀ. ’ਚ ਹਾਲਫ ਮਿਰਰ ਟਾਈਪ ਐੱਲ.ਈ.ਡੀ. ਡੇਟਾਈਮ ਰਨਿੰਗ ਲਾਈਟਾਂ ਮਿਲਣਗੀਆਂ ਜੋ ਕਿ ਸਵਿੱਚ ਆਨ ਹੋਣ ’ਤੇ ਹੀ ਵਿਖਾਈ ਦੇਣਗੀਆਂ, ਜਦੋਂ ਤੁਸੀਂ ਇਨ੍ਹਾਂ ਨੂੰ ਬੰਦ ਕਰ ਦੇਵੋਗੇ ਤਾਂ ਇਹ ਗਰਿਲ ਦੇ ਹਰੇਕ ਕੋਨੇ ’ਤੇ ਇਕ ਵਰਟਿਕਲ ਸਟੈਕਡ ਹੈੱਡਲੈਂਪਸ ਮਿਲਣਗੇ। ਇਸ ਦੇ ਰੀਅਰ ’ਚ ਵੀ ਥੋੜ੍ਹੇ ਬਹੁਤ ਬਦਲਾਅ ਵੇਖਣ ਨੂੰ ਮਿਲਣਗੇ।
ਮਾਈਲਡ ਹਾਈਬ੍ਰਿਡ ਤਕਨੀਕ
ਦੱਸ ਦੇਈਏ ਕਿ ਕ੍ਰੇਟਾ ਨੂੰ ਗਲੋਬਲੀ ਪੈਟਰੋਲ ਅਤੇ ਡੀਜ਼ਲ ਇੰਜਣ ਆਪਸ਼ਨ ਨਾਲ ਲਿਆਇਆ ਜਾ ਰਿਹਾ ਹੈ, ਅਜਿਹੇ ’ਚ ਨਵੀਂ ਕ੍ਰੇਟਾ ਫੇਸਲਿਫਟ ਨੂੰ ਕਿੰਨੀ ਪਾਵਰ ਦੇ ਇੰਜਣ ਨਾਲ ਲਿਆਇਆ ਜਾਵੇਗਾ, ਇਹ ਅਜੇ ਸਾਫ਼ ਨਹੀਂ ਹੋ ਸਕਿਗਾ। ਹਾਲਾਂਕਿ, ਮੀਡੀਆ ਰਿਪੋਰਟਾਂ ’ਚ ਦੱਸਿਆ ਜਾ ਰਿਹਾ ਹੈ ਕਿ ਇਸ ਨੂੰ ਮਾਈਲਡ ਹਾਈਬ੍ਰਿਡ ਤਕਨੀਕ ਨਾਲ ਲਿਆਇਆ ਜਾਵੇਗਾ ਅਤੇ ਇਸ ਵਿਚ ਆਟੋਨੋਮਸ ਫੀਚਰਜ਼ ਵੀ ਮਿਲਣਗੇ ਜਿਨ੍ਹਾਂ ਨੂੰ ਅਜੇ ਤਕ ਕ੍ਰੇਟਾ ’ਚ ਵੇਖਿਆ ਨਹੀਂ ਗਿਆ।
ਹੁੰਡਈ ਅਗਲੇ ਸਾਲ ਲਾਂਚ ਕਰੇਗੀ ਮਾਈਕ੍ਰੋ ਐੱਸ.ਯੂ.ਵੀ.
ਦੱਸ ਦੇਈਏ ਕਿ ਕਰੰਟ ਜਨਰੇਸ਼ਨ ਕ੍ਰੇਟਾ ਨੂੰ ਚੀਨ ’ਚ ਸਾਲ 2019 ’ਚ ix25 ਨਾਂ ਨਾਲ ਲਿਆਇਆ ਗਿਆ ਸੀ ਅਤੇ ਇਸ ਨੂੰ ਭਾਰਤ ’ਚ ਆਟੋ ਐਕਸਪੋ 2020 ’ਚ ਡੈਬਿਊ ਕੀਤਾ ਗਿਆ ਸੀ। ਨਵੀਂ ਜਨਰੇਸ਼ਨ ਕ੍ਰੇਟਾ ਨੂੰ ਭਾਰਤ ਸਮੇਤ ਬ੍ਰਾਜ਼ੀਲ ਅਤੇ ਅਰਜਨਟੀਨਾ ’ਚ ਲਿਆਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਹੁੰਡਈ ਭਾਰਤ ’ਚ AX1 ਨਾਂ ਨਾਲ ਇਕ ਮਾਈਕ੍ਰੋ ਐੱਸ.ਯੂ.ਵੀ. ਵੀ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਨੂੰ ਅਗਲੇ ਸਾਲ ਦੀ ਸ਼ੁਰੂਆਤ ’ਚ ਪੇਸ਼ ਕੀਤਾ ਜਾਵੇਗਾ।
ਗੂਗਲ ਫੋਟੋਜ 'ਤੇ ਫ੍ਰੀ ਸਟੋਰੇਜ ਅੱਜ ਤੋਂ ਖ਼ਤਮ, ਹੁਣ ਦੇਣੇ ਹੋਣਗੇ 130 ਰੁ: ਮਹੀਨਾ
NEXT STORY