ਪਟਨਾ (ਅਨਸ)- ਬਿਹਾਰ ਦੀ ਰਾਜਧਾਨੀ ਪਟਨਾ ਦੇ ਹਵਾਈ ਅੱਡੇ ’ਤੇ ਬੁੱਧਵਾਰ ਸਵੇਰੇ 8.45 ਵਜੇ ਇੰਡੀਗੋ ਏਅਰਲਾਈਨਜ਼ ਦਾ ਇਕ ਹਵਾਈ ਜਹਾਜ਼ ਉਡਾਣ ਭਰਦੇ ਸਮੇਂ ਇਕ ਚਿੜੀ ਨਾਲ ਟਕਰਾਅ ਗਿਆ। ਇਸ ਪਿੱਛੋਂ ਇੰਜਣ ’ਚ ਤਕਨੀਕੀ ਖਰਾਬੀ ਆ ਗਈ। ਪਾਇਲਟ ਨੂੰ ਜਹਾਜ਼ ਹਿੱਲਦਾ ਮਹਿਸੂਸ ਹੋਇਆ। ਤੁਰੰਤ ਬਾਅਦ ਦਿੱਲੀ ਜਾ ਰਹੇ ਇਸ ਜਹਾਜ਼ ਦੀ ਪਟਨਾ ਹਵਾਈ ਅੱਡੇ ’ਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਕਿਹਾ ਕਿ ਸਾਰੇ 175 ਮੁਸਾਫਰ ਤੇ ਅਮਲੇ ਦੇ ਮੈਂਬਰ ਸੁਰੱਖਿਅਤ ਹਨ।
ਪਟਨਾ ਹਵਾਈ ਅੱਡੇ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਕਿ ਪਟਨਾ ਤੋਂ ਦਿੱਲੀ ਜਾਣ ਵਾਲੇ ਜਹਾਜ਼ ਆਈ . ਜੀ . ਓ. 5009 ਦੇ ਪਾਇਲਟ ਨੇ ਸਵੇਰੇ 8.42 ਵਜੇ ਉਡਾਣ ਭਰਨ ਤੋਂ ਬਾਅਦ ਪੰਛੀ ਦੇ ਟਕਰਾਉਣ ਦੀ ਰਿਪੋਰਟ ਦਿੱਤੀ, ਨਿਰੀਖਣ ਦੌਰਾਨ ਰਨਵੇਅ ’ਤੇ ਇਕ ਮਰਿਆ ਹੋਇਆ ਪੰਛੀ ਮਿਲਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਧਰਮ ਤਬਦੀਲੀ ਰੋਕਣ ਲਈ ਸਖ਼ਤ ਕਾਨੂੰਨ ਲਿਆਏਗੀ ਮਹਾਰਾਸ਼ਟਰ ਸਰਕਾਰ : ਚੰਦਰਸ਼ੇਖਰ ਬਾਵਨਕੁਲੇ
NEXT STORY