ਆਟੋ ਡੈਸਕ- ਹੁੰਡਈ ਗ੍ਰੈਂਡ ਆਈ10 ਨਿਓਸ ਮਹਿੰਗੀ ਹੋ ਗਈ ਹੈ। ਕੰਪਨੀ ਨੇ ਇਸ ਦੀ ਕੀਮਤ ਵਧਾ ਦਿੱਤੀ ਹੈ। ਗ੍ਰੈਂਡ ਆਈ10 ਨਿਓਸ ਦੀ ਕੀਮਤ ’ਚ ਮਾਡਲਾਂ ਦੇ ਆਧਾਰ ’ਤੇ 5 ਹਜ਼ਾਰ ਰੁਪਏ ਤੋਂ 20 ਹਜ਼ਾਰ ਰੁਪਏ ਤਕ ਦਾ ਵਾਧਾ ਹੋਇਆ ਹੈ। ਪਹਿਲਾਂ ਇਸ ਕਾਰ ਦੀ ਸ਼ੁਰੂਆਤੀ ਕੀਮਤ 4.99 ਲੱਖ ਰੁਪਏ ਸੀ। ਹੁਣ ਇਸ ਦੀ ਕੀਮਤ 5.06 ਲੱਖ ਰੁਪਏ ਤੋਂ 8.29 ਲੱਖ ਰੁਪਏ ਤਕ ਹੋ ਗਈ ਹੈ। ਹੁੰਡਈ ਨੇ ਕੀਮਤ ’ਚ ਵਾਧੇ ਤੋਂ ਇਲਾਵਾ ਗ੍ਰੈਂਡ ਆਈ10 ਨਿਓਸ ਦੇ ਫੀਚਰਜ਼ ’ਚ ਕੋਈ ਬਦਲਾਅ ਨਹੀਂ ਕੀਤਾ। ਹਾਲਾਂਕਿ, ਕੰਪਨੀ ਨੇ ਕਾਰ ਦੇ ਡੀਜ਼ਲ ਮਾਡਲ ’ਚ ਇਕ ਨਵਾਂ ਮਾਡਲ Sportz-ਮੈਨੁਅਲ ਸ਼ਾਮਲ ਕਰ ਦਿੱਤਾ ਹੈ, ਜਦਕਿ ਪਹਿਲਾਂ ਡੀਜ਼ਲ ਮਾਡਲ ’ਚ Sportz ਮਾਡਲ ਸਿਰਫ਼ ਏ.ਐੱਮ.ਟੀ. ਗਿਅਰਬਾਕਸ ਨਾਲ ਮੌਜੂਦ ਸੀ।
ਹੁਣ ਕੁਲ 15 ਮਾਡਲ
ਹੁੰਡਈ ਨੇ ਗ੍ਰੈਂਡ ਆਈ10 ਨਿਓਸ ਦਾ ਟਰਬੋ ਡਿਊਲ ਟੋਨ ਮਾਡਲ ਬੰਦ ਕਰ ਦਿੱਤਾ ਹੈ, ਜਿਸ ਤੋਂ ਬਾਅਦ ਹੁਣ ਇਹ ਕੁਲ 15 ਮਾਡਲਾਂ ’ਚ ਮੌਜੂਦ ਹੈ। ਇਹ ਕਾਰ 2 ਪੈਟਰੋਲ ਇੰਜਣ ਅਤੇ 1 ਡੀਜ਼ਲ ਇੰਜਣ ਨਾਲ ਆਉਂਦੀ ਹੈ। ਗ੍ਰੈਂਡ ਆਈ10 ਨਿਓਸ ਸੀ.ਐੱਨ.ਜੀ. ਮਾਡਲ ’ਚ ਵੀ ਮੁਹੱਈਆ ਹੈ।
ਗ੍ਰੈਂਡ ਆਈ10 ਨਿਓਸ ’ਚ ਮਿਲਣ ਵਾਲਾ 1.2 ਲੀਟਰ ਪੈਟਰੋਲ ਇੰਜਣ 83 ਐੱਚ.ਪੀ. ਦੀ ਪਾਵਰ, 1.0 ਲੀਟਰ ਟਰਬੋ ਪੈਟਰੋਲ ਇੰਜਣ 100 ਐੱਚ.ਪੀ. ਦੀ ਪਾਵਰ ਅਤੇ 1.2 ਲੀਟਰ ਡੀਜ਼ਲ ਇੰਜਣ 75 ਐੱਚ.ਪੀ. ਦੀ ਪਾਵਰ ਦਿੰਦਾ ਹੈ। ਸੀ.ਐੱਨ.ਜੀ. ਮਾਡਲ 1.2 ਲੀਟਰ ਪੈਟਰੋਲ ਇੰਜਣ ਨਾਲ ਮਿਲਦਾ ਹੈ। ਸੀ.ਐੱਨ.ਜੀ. ਮੋਡ ’ਚ ਇਹ ਇੰਜਣ 69 ਐੱਚ.ਪੀ. ਦੀ ਪਾਵਰ ਦਿੰਦਾ ਹੈ।
ਨਵੀਂ ਕੀਮਤ
ਹੁੰਡਈ ਦੀ ਇਸ ਕਾਰ ਦੇ 1.2 ਲੀਟਰ ਪੈਟਰੋਲ ਮਾਡਲ ਦੀ ਕੀਮਤ ਹੁਣ 5.06 ਲੱਖ ਰੁਪਏ ਤੋਂ 7.69 ਲੱਖ ਰੁਪਏ ਤਕ ਹੈ। ਡੀਜ਼ਲ ਮਾਡਲ ਦੀ ਕੀਮਤ 7 ਲੱਖ ਰੁਪਏ ਤੋਂ 8.29 ਲੱਖ ਰੁਪਏ ਤਕ ਹੈ। ਟਰਬੋ ਪੈਟਰੋਲ ਇੰਜਣ ਸਿਰਫ਼ ਇਕ ਮਾਡਲ ’ਚ ਆਉਂਦਾ ਹੈ, ਜਿਸ ਦੀ ਕੀਮਤ 7.70 ਲੱਖ ਰੁਪਏ ਹੈ। ਸੀ.ਐੱਨ.ਜੀ. 2 ਮਾਡਲਾਂ ’ਚ ਆਉਂਦਾ ਹੈ, ਜਿਨ੍ਹਾਂ ਦੀ ਕੀਮਤ 6.64 ਲੱਖ ਰੁਪਏ ਅਤੇ 7.18 ਲੱਖ ਰੁਪਏ ਹੈ। ਇਹ ਕੀਮਤਾਂ ਐਕਸ-ਸ਼ੋਅਰੂਮ ਦਿੱਲੀ ਦੀਆਂ ਹਨ।
ਆ ਗਿਆ ਦੁਨੀਆ ਦਾ ਸਭ ਤੋਂ ਵੱਡਾ ਟੈਬਲੇਟ, ਕੀਮਤ ਜਾਣ ਹੋ ਜਾਓਗੇ ਹੈਰਾਨ
NEXT STORY