ਆਟੋ ਡੈਸਕ- ਹੁੰਡਈ ਨੇ ਭਾਰਤ 'ਚ ਵੈਨਿਊ ਦਾ ਨਵਾਂ ਐਗਜ਼ੀਕਿਊਟਿਵ ਵੇਰੀਐਂਟ ਲਾਂਚ ਕਰ ਦਿੱਤਾ ਹੈ। ਇਸ ਨਵੇਂ ਵੇਰੀਐਂਟ ਦੀ ਕੀਮਤ 9.99 ਲੱਖ ਰੁਪਏ ਐਕਸ-ਸ਼ੋਅਰੂਮ ਰੱਖੀ ਗਈ ਹੈ। ਇਸ ਵੇਰੀਐਂਟ ਨੂੰ ਲਾਂਚ ਕਰਨ ਦੇ ਨਾਲ ਹੀ ਕੰਪਨੀ ਨੇ ਐੱਸ ਆਪਸ਼ਨਲ ਟਰਬੋ 'ਚ ਵੀ ਇਲੈਕਟ੍ਰਿਕ ਸਨਰੂਫ ਅਤੇ ਮੈਪ ਲੈਂਪ ਦੇ ਫੀਚਰ ਨੂੰ ਜੋੜਿਆ ਹੈ। ਜਿਸਦੇ ਮੈਨੁਅਲ ਵੇਰੀਐਂਟ ਦੀ ਐਕਸ ਸ਼ੋਅਰੂਮ ਕੀਮਤ 10.75 ਲੱਖ ਰੁਪਏ ਅਤੇ 7 ਡੀ.ਸੀ.ਟੀ. ਵੇਰੀਐਂਟ ਦੀ ਕੀਮਤ 11.85 ਲੱਖ ਰੁਪਏ ਰੱਖੀ ਗਈ ਹੈ।
ਇੰਜਣ
ਹੁੰਡਈ ਵੈਨਿਊ ਦੇ ਐਗਜ਼ੀਕਿਊਟਿਵ ਵੇਰੀਐਂਟ 'ਚ ਇਕ ਲੀਟਰ ਦਾ ਟਰਬੋ ਜੀ.ਡੀ.ਆੀ. ਇੰਜਣ ਦਿੱਤਾ ਗਿਆ ਹੈ, ਜਿਸਦੇ ਨਾਲ 6 ਸਪੀਡ ਦਾ ਮੈਨੁਅਲ ਟ੍ਰਾਂਸਮਿਸ਼ਨ ਮਿਲੇਗਾ। ਇਹ ਇੰਜਣ 120 ਪੀ.ਐੱਸ. ਦੀ ਪਾਵਰ ਅਤੇ 172 ਨਿਊਟਨ ਮੀਟਰ ਦਾ ਟਾਰਕ ਮਿਲੇਗਾ। ਇਸਦੇ ਨਾਲ ਹੀ ਮਾਈਲੇਜ ਨੂੰ ਬਿਹਤਰ ਕਰਨ ਲਈ ਆਈ.ਐੱਸ.ਜੀ. ਫੀਚਰ ਨੂੰ ਵੀ ਜੋੜਿਆ ਗਿਆ ਹੈ।
ਫੀਚਰਜ਼
ਨਵੇਂ ਵੇਨਿਊ ਐਗਜ਼ੀਕਿਊਟਿਵ ਵੇਰੀਐਂਟ 'ਚ ਡਾਰਕ ਕ੍ਰੋਮ ਫਰੰਟ ਰੇਡੀਏਟਰ ਗ੍ਰਿਲ, ਰੂਫ ਰੇਲਜ਼, ਸ਼ਾਰਕ ਫਿਨ ਐਂਟੀਨਾ ਹੈ ਦੇ ਨਾਲ ਐਕਸਟੀਰੀਅਰ 'ਚ ਐਗਜ਼ੀਕਿਊਟਿਵ ਦੀ ਬੈਜਿੰਗ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਸ ਵਿਚ ਫਰੰਟ ਸੈਂਟਰ ਆਰਮਰੇਸਟ ਦੇ ਨਾਲ ਸਟੋਰੇਜ, 2-ਸਟੈਪ ਰੀਅਰ ਰੀਕਲਾਈਨਿੰਗ ਸੀਟ, 60:40 ਸਪਲਿਟ ਸੀਟ, ਅਡਜੱਸਟੇਬਲ ਹੈੱਡਰੈਸਟ, ਅੱਠ-ਇੰਚ ਟੱਚਸਕ੍ਰੀਨ ਇੰਫੋਟੇਨਮੈਂਟ ਸਿਸਟਮ, ਵਾਇਰਲੈੱਸ ਐਂਡਰਾਇਡ ਆਟੋ ਅਤੇ ਐਪਲ ਕਾਰ ਪਲੇਅ, ਡਿਜੀਟਲ ਕਲੱਸਟਰ, TFT MID, ਸਟੀਅਰਿੰਗ ਮਾਊਂਟਿਡ ਕੰਟਰੋਲ, ਕਰੂਜ਼ ਕੰਟਰੋਲ, ਰੀਅਰ ਏਸੀ ਵੈਂਟਸ, ਰੀਅਰ ਵਾਈਪਰ, ਵਾਸ਼ਰ, 16 ਇੰਚ ਅਲੌਏ ਵ੍ਹੀਲ, ਛੇ ਏਅਰਬੈਗ, ਸਾਰੀਆਂ ਸੀਟਾਂ ਲਈ ਸੀਟ ਬੈਲਟ ਰੀਮਾਈਂਡਰ, ESC, VSM, HAC, ਡੇ-ਨਾਈਟ IRVM, ਆਟੋਮੈਟਿਕ ਹੈੱਡਲੈਂਪਸ ਅਤੇ TPMS ਵਰਗੇ ਫੀਚਰਜ਼ ਦਿੱਤੇ ਗਏ ਹਨ।
ਇੰਸਟਾਗ੍ਰਾਮ 'ਚ ਆਈ ਸ਼ਾਨਦਾਰ ਅਪਡੇਟ, ਹੁਣ ਮੈਸੇਜ ਭੇਜਣ ਤੋਂ ਬਾਅਦ ਵੀ ਕਰ ਸਕੋਗੇ ਐਡਿਟ
NEXT STORY