ਜਲੰਧਰ- ਭਾਰਤ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਆਈਬਾਲ ਨੇ ਸਲਾਈਡ ਸੀਰੀਜ਼ ਦੀ ਨਵੀਂ ਟੈਬਲੇਟ ਸਲਾਈਡ Nimble 4GF ਨੂੰ ਲਾਂਚ ਕਰ ਦਿੱਤਾ ਹੈ। ਭਾਰਤ 'ਚ ਇਸ ਟੈਬਲੇਟ ਦੀ ਕੀਮਤ 9.999 ਰੁਪਏ ਹੈ। 4G VoLTE ਨੂੰ ਸਪੋਰਟ ਕਰਨ ਵਾਲੇ ਟੈਬਲੇਟ 'ਚ 3GB ਰੈਮ ਅਤੇ 16GB ਇੰਟਰਨਲ ਮੈਮਰੀ ਦਿੱਤੀ ਗਈ ਹੈ।
ਇਸ ਟੈਬਲੇਟ ਦੇ ਫੀਚਰਜ਼ ਦੀ ਗੱਲ ਕੀਤੀ ਜਾਵੇਂ ਤਾਂ ਇਸ 'ਚ 8 ਇੰਚ (1280x800 ਪਿਕਸਲ) ਦੀ IPS ਡਿਸਪਲੇ, 1.3GHz ਕਵਾਡ-ਕੋਰ ਕੋਰਟੈਕਸ A53 ਪ੍ਰੋਸੈਸਰ ਦਿੱਤਾ ਗਿਆ ਹੈ। ਐਂਡਰਾਇਡ 6.0 ਮਾਰਸ਼ਮੈਲੋ 'ਤੇ ਚੱਲਣ ਕਰਨ ਵਾਲੇ ਇਸ ਟੈਬਲੇਟ 'ਚ ਫੋਟੋਗ੍ਰਾਫੀ ਲਈ 5MP ਆਟੋ-ਫੋਕਸ ਰਿਅਰ ਕੈਮਰਾ ਅਤੇ 2MP ਫਰੰਟ-ਫੇਸਿੰਗ ਕੈਮਰਾ ਦਿੱਤਾ ਗਿਆ ਹੈ। ਪਾਵਰ ਲਈ ਇਸ ਟੈਬਲੇਟ 'ਚ 4300੦mAh ਦੀ ਬੈਟਰੀ ਦਿੱਤੀ ਗਈ ਹੈ।
ਮਾਰਚ-ਅਪ੍ਰੈਲ 'ਚ ਲਾਂਚ ਹੋ ਸਕਦੇ ਹਨ ਹੁਵਾਵੇ ਦੇ ਇਹ ਸਮਾਰਟਫੋਨ
NEXT STORY