ਜਲੰਧਰ : ਇਹ ਸੁਣਨ 'ਚ ਥੋੜਾ ਅਜੀਬ ਲੱਗ ਸਕਦਾ ਹੈ ਪਰ ਰਸ਼ਿਆ 'ਚ ਲੋਕ ਇਸ ਐਪ ਨੂੰ ਲੈ ਕੇ ਕਾਫੀ ਕ੍ਰੇਜ਼ ਦਿਖਾ ਰਹੇ ਹਨ। ਇਸ ਐਪ 'ਚ ਤੁਸੀਂ ਕਿਸੇ ਵੀ ਅਣਜਾਣ ਵਿਅਕਤੀ ਦੀ ਤਸਵੀਰ ਲੈ ਕੇ ਇਸ ਐਪ 'ਚ ਪਾਓ, ਇਸ ਤੋਂ ਬਾਅਦ ਇਹ ਐਪ ਸੋਸ਼ਲ ਨੈੱਟਵਰਕ 'ਤੇ ਮੌਜੂਦ ਉਸ ਵਿਅਕਤੀ ਦੀ ਪਛਾਣ ਤੁਹਾਨੂੰ ਦਵੇਗੀ। ਹੈਰਾਨੀ ਦੀ ਗੱਲ ਹੈ ਕਿ ਇਹ ਐਪ 70 ਫੀਸਦੀ ਸਹੀ ਰਿਜ਼ਲਟ ਦਿੰਦੀ ਹੈ।
ਇਸ ਐਪ ਦਾ ਨਾਂ ਹੈ ਫਾਈਂਡ ਫੇਸ ਜਿਸ ਨੂੰ ਰਸ਼ਿਆ ਦੇ 2 ਨੌਜਵਾਨਾਂ (ਆਰਟਨ ਕੁਕਾਰੈਂਕੋ ਤੇ ਐਲੇਕਜ਼ੈਂਡਰ ਕੈਬਾਕੋਵ) ਨੇ ਡਿਵੈੱਲਪ ਕੀਤਾ ਹੈ। ਕੰਪਿਊਟਰ ਵਰਡ ਦੀ ਰਿਪੋਰਟ ਦੇ ਮੁਤਾਬਿਕ ਇਨ੍ਹਾਂ ਵੱਲੋਂ 100 ਹੋਰ ਨਵੇਂ ਫੇਸ ਰਿਕੋਗਨਾਈਜ਼ੇਸ਼ਨ ਐਲਗੋਰਿਧਮਜ਼ ਨੂੰ ਐਡ ਕੀਤਾ ਗਿਆ ਹੈ, ਜਿਸ 'ਚ ਗੂਗਲ ਵੀ ਸ਼ਾਮਿਲ ਹੈ। ਇਸ ਐਪ ਨੇ ਯੂਨੀਵਰਸਿਟੀ ਆਫ ਵਾਸ਼ਿੰਗਟਨ ਦੇ ਮੈਗਾਫੇਸ ਚੈਲੇਂਜ 'ਚ 1 ਮਿਲੀਅਨ ਲੋਕਾਂ ਦੇ ਚਿਹਰਿਆਂ 'ਚੋ 73.3 ਫੀਸਦੀ ਸਹੀ ਪਛਾਣ ਕਰ ਕੇ 70 ਫੀਸਦੀ ਐਕੂਰੇਸੀ ਪ੍ਰਾਪਤ ਕੀਤੀ ਹੈ।
2 ਮਹੀਨੇ ਪਹਿਲਾਂ ਲਾਂਚ ਹੋਈ ਇਸ ਐਪ ਨੂੰ ਰਸ਼ਿਆ 'ਚ 5 ਲੱਖ ਲੋਕਾਂ ਵੇ ਡਾਊਨਲੋਡ ਕਰ ਲਿਆ ਹੈ ਤੇ 3 ਮਿਲੀਅਨ ਤੋਂ ਵੱਧ ਸਰਚਿਜ਼ ਇਸ 'ਤੇ ਕੀਤਆਂ ਜਾ ਚੁੱਕੀਆਂ ਹਨ।
ਨੌਜਵਾਨਾਂ ਦੀ ਪਹਿਲੀ ਪੰਸਦ ਬਣ ਸਕਦੀ ਹੈ ਕਾਵਾਸਾਕੀ ਦੀ ਵਲਕਨ 1700 Vaquero ABS
NEXT STORY