ਜਲੰਧਰ : ਵੀਡੀਓ ਰਿਕਾਰਡਿੰਗ ਦੇ ਸ਼ੌਕੀਨਾਂ ਲਈ ਅਜਿਹਾ ਕੰਪੈਕਟ ਕੈਮਰਾ ਤਿਆਰ ਕੀਤਾ ਗਿਆ ਹੈ, ਜੋ ਚੱਲਣ ਵੇਲੇ ਵੀ ਬਿਲਕੁਲ ਕਲੀਅਰ ਵੀਡੀਓ ਰਿਕਾਰਡ ਕਰੇਗਾ ਭਾਵ ਇਹ ਝਟਕਾ ਲੱਗਣ 'ਤੇ ਵੀਡੀਓ ਵਿਚ ਇਸ ਦਾ ਅਸਰ ਨਹੀਂ ਆਉਣ ਦੇਵੇਗਾ। ਇਸ ਕੈਮਰੇ ਵਿਚ 3 ਐਕਸਿਸ 'ਤੇ ਕੰਮ ਕਰਨ ਵਾਲੀ ਮੋਟਰ ਲੱਗੀ ਹੈ, ਜੋ ਲੋੜ ਪੈਣ 'ਤੇ ਕੈਮਰੇ ਨੂੰ ਮੂਵ ਕਰਵਾ ਕੇ ਵੀਡੀਓ ਵਿਚ ਝਟਕੇ ਦਾ ਅਸਰ ਰਿਕਾਰਡ ਹੋਣ ਤੋਂ ਰੋਕਦੀ ਹੈ ਅਤੇ ਉੱਚੇ-ਨੀਵੇਂ ਰਸਤੇ 'ਤੇ ਬਿਹਤਰ ਵੀਡੀਓ ਰਿਕਾਰਡ ਕਰਨ 'ਚ ਮਦਦ ਕਰਦੀ ਹੈ।
ਇਸ ਕੈਮਰੇ ਨੂੰ ਸਾਨ ਫਰਾਂਸਿਸਕੋ ਕੈਲੀਫੋਰਨੀਆ ਦੀ ਕੈਮਰਾ ਨਿਰਮਾਤਾ ਕੰਪਨੀ Idolcam ਨੇ ਤਿਆਰ ਕੀਤਾ ਹੈ, ਜਿਸ ਦਾ ਨਾਂ ਵੀ ਕੰਪਨੀ ਨੇ Idolcam ਹੀ ਰੱਖਿਆ ਹੈ। ਇਸ ਨੂੰ ਖਾਸ ਤੌਰ 'ਤੇ ਭੀੜ-ਭੜੱਕੇ ਵਾਲੇ ਇਲਾਕੇ ਅਤੇ ਜੰਗਲ ਵਿਚ ਵੀਡੀਓ ਬਣਾਉਣ ਲਈ ਤਿਆਰ ਕੀਤਾ ਗਿਆ ਹੈ।
4K ਵੀਡੀਓ ਰਿਕਾਰਡਿੰਗ
ਇਸ ਆਈਡਲਕੈਮ ਨਾਮੀ ਕੈਮਰੇ ਨਾਲ 30 ਫਰੇਮ ਪ੍ਰਤੀ ਸੈਕੰਡ ਦੀ ਰਫਤਾਰ ਨਾਲ 4K ਵੀਡੀਓ ਰਿਕਾਰਡ ਕੀਤਾ ਜਾ ਸਕਦਾ ਹੈ। ਇਸ ਵਿਚ 180 ਡਿਗਰੀ 'ਤੇ ਕੰਮ ਕਰਨ ਵਾਲੀ ਟੱਚ ਸਕ੍ਰੀਨ ਲੱਗੀ ਹੈ, ਜੋ ਕੈਮਰੇ ਦੀਆਂ ਆਪਸ਼ਨਸ ਨੂੰ ਬਦਲਣ ਵਿਚ ਮਦਦ ਕਰਦੀ ਹੈ ਅਤੇ ਰਿਕਾਰਡ ਹੋਈ ਵੀਡੀਓ ਦੇ ਪ੍ਰੀਵਿਊ ਦੇਖਣ ਦੇ ਕੰਮ ਆਉਂਦੀ ਹੈ।
iOS/ਐਂਡ੍ਰਾਇਡ ਐਪ
ਕੈਮਰੇ ਨੂੰ ਵਾਈ-ਫਾਈ ਰਾਹੀਂ ਸਮਾਰਟਫੋਨ ਨਾਲ ਕੁਨੈਕਟ ਕੀਤਾ ਜਾ ਸਕਦਾ ਹੈ। ਇਸ ਦੇ ਲਈ ਕੰਪਨੀ ਨੇ ਖਾਸ ਐਂਡ੍ਰਾਇਡ ਤੇ iOS ਐਪ ਬਣਾਈ ਹੈ, ਜੋ 100 ਫੁੱਟ (ਲਗਭਗ 30 ਮੀਟਰ) ਤੋਂ ਇਸ ਨੂੰ ਕੰਟਰੋਲ ਕਰਨ ਅਤੇ ਵੀਡੀਓ ਬਣਾਉਣ 'ਚ ਮਦਦ ਕਰਦੀ ਹੈ। ਇਸ ਤੋਂ ਇਲਾਵਾ ਐਪ ਰਾਹੀਂ ਹੀ ਤੁਸੀਂ ਇਸ ਦੀ ਮੂਵਮੈਂਟ ਨੂੰ ਵੀ ਕੰਟਰੋਲ ਕਰ ਸਕਦੇ ਹੋ।
ਬਦਲ ਸਕਦੇ ਹੋ ਲੈਂਜ਼
ਕੰਪੈਕਟ ਕੈਮਰਾ ਹੋਣ ਦੇ ਬਾਵਜੂਦ ਇਸ ਦੇ ਇੰਟਰ ਚੇਂਜੇਬਲ ਲੈਂਜ਼ ਨੂੰ ਆਸਾਨੀ ਨਾਲ ਬਦਲਿਆ ਜਾ ਸਕਦਾ ਹੈ। ਕੰਪਨੀ ਨੇ ਦੱਸਿਆ ਹੈ ਕਿ ਇਸ ਦੇ ਨਾਲ ਵਰਤੋਂ 'ਚ ਲਿਆਉਣ ਲਈ ਖਾਸ ਐੱਮ.12-ਫਾਰਮੈਟ ਲੈਂਜ਼ਿਜ਼ ਬਣਾਏ ਗਏ ਹਨ। ਇਸ ਤੋਂ ਇਲਾਵਾ ਰਾਤ ਵੇਲੇ ਵੀਡੀਓ ਰਿਕਾਰਡ ਕਰਨ ਲਈ ਖਾਸ ਲਾਈਟ ਰਿੰਗ ਵੀ ਬਣਾਈ ਗਈ ਹੈ।
ਕਿਤੇ ਵੀ ਆਸਾਨੀ ਨਾਲ ਬੈਠਣ ਦੇ ਕੰਮ ਆਏਗੀ ਵੀਅਰੇਬਲ ਚੇਅਰਲੈੱਸ ਚੇਅਰ
NEXT STORY