ਜਲੰਧਰ- ਆਧੁਨਿਕ ਸਮੇਂ 'ਚ ਲੋਕਾਂ ਦਾ ਜੀਵਨ ਕਾਫੀ ਰੁੱਝਾ ਰਹਿਣ ਲੱਗਾ ਹੈ। ਇਸ ਲਈ ਅਸੀਂ ਆਪਣੇ ਸਾਰੇ ਕੰਮ ਜਲਦੀ-ਜਲਦੀ ਕਰਨਾ ਚਾਹੁੰਦੇ ਹਾਂ, ਅਜਿਹੇ 'ਚ ਜੇਕਰ ਕੋਈ ਵੈੱਬਸਾਈਟ ਕਾਫੀ ਹੌਲੀ-ਹੌਲੀ ਖੁੱਲਦੀ ਹੈ। ਜੇਕਰ ਤੁਹਾਡਾ ਲੈਪਟਾਪ 2 ਸਾਲ ਜਾਂ ਫਿਰ ਉਸ ਤੋਂ ਪੁਰਾਣਾ ਹੈ ਤਾਂ ਉਸ ਦੀ ਸਪੀਡ ਜ਼ਰੂਰ ਥੋੜੀ ਵਧਾ ਸਕਦੇ ਹਾਂ। ਅਜਿਹੇ 'ਚ ਲੋਕਾਂ ਦੇ ਮੰਨ 'ਚ ਇਕ ਹੀ ਗੱਲ ਆਉਂਦੀ ਹੈ ਕਿ ਲੈਪਟਾਪ ਨੂੰ ਫਾਰਮਟ ਕਰ ਦਿਓ, ਜਿੰਨਾਂ ਵੀ ਕੂੜਾ-ਕਰਕਟ ਉਸ 'ਚ ਭਰਿਆ ਹੋਵੇਗਾ, ਸਭ ਸਾਫ ਹੋ ਜਾਵੇਗਾ, ਇਸ ਤੋਂ ਬਾਅਦ ਉਸ ਦੀ ਸਪੀਡ ਪਹਿਲਾਂ ਦੇ ਮੁਕਾਬਲੇ ਤਾਂ ਵੱਧੇਗੀ ਪਰ ਅਜਿਹਾ ਸਵਾਲ ਉੱਠਦਾ ਹੈ ਕਿ ਲੈਪਟਾਪ ਫਾਰਮਟ ਕਿਸ ਤਰ੍ਹਾਂ ਕਰੀਏ ਤਾਂ ਅੱਜ ਅਸੀਂ ਇਸ ਦਾ ਵੀ ਉਪਾਅ ਦੱਸ ਦਿੰਦੇ ਹਾਂ, ਇਸ ਲਈ ਤੁਹਾਨੂੰ ਇਹ ਕੰਮ ਕਰਨੇ ਹੋਣਗੇ।
ਆਪਣੇ ਲੈਪਟਾਪ ਦੀ ਸਪੀਡ ਵਧਾਉਣ ਲਈ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਪੀ. ਸੀ. 'ਚ ਸੇਵ ਸਾਰਾ ਡਾਟਾ ਐਕਟਰਨਲ ਹਾਈਡਿਸਕ ਜਾਂ ਫਿਰ ਕਿਸੇ ਦੂਜੀ ਡਿਵਾਈਸ 'ਚ ਸੇਵ ਕਰ ਕੇ ਕਰਨਾ ਹੋਵੇਗਾ, ਕਿਉਂਕਿ ਲੈਪਟਾਪ ਫਾਰਮਟ ਕਰਨ ਤੋਂ ਬਾਅਦ ਤੁਹਾਡੇ ਪੀ. ਸੀ. 'ਚ ਸੇਵ ਸਾਰਾ ਡਾਟਾ ਮਿਟ ਜਾਵਗਾ।
ਡਾਟਾ ਸੇਵ -
ਡਾਟਾ ਸੇਵ ਕਰਨ ਤੋਂ ਬਾਅਦ ਆਪਰੇਟਿੰਗ ਸਿਸਟਮ ਦੀ ਸੀ. ਡੀ. ਡ੍ਰਾਈਵ 'ਚ ਲਾ ਦਿਓ।
ਸੀ. ਡੀ. ਹਾਈਡਿਸਕ 'ਚ ਲਾਉਣ ਤੋਂ ਬਾਅਦ ਵਿੰਡੋ ਸੈੱਟਅਪ ਲੋਡ ਹੋਣ ਤੱਕ ਥੋੜਾ ਇੰਤਜ਼ਾਰ ਕਰੋ।
ਇਸ ਤੋਂ ਬਾਅਦ ਲੈਪਟਾਪ ਨੂੰ ਰੀਬੂਟ ਹੋਣ ਦਿਓ ਅਤੇ ਵਿੰਡੋ ਸੈੱਟਅਪ ਦੇ ਮੈਨ ਮੈਨਿਊ ਦੇ ਆਉਣ ਦਾ ਇੰਤਜ਼ਾਰ ਕਰੋ।
ਵਿੰਡੋ ਸੈੱਟਅਪ ਮੈਨਿਊ -
ਵਿੰਡੋ ਸੈੱਟਅਪ ਮੈਨਿਊ ਆਉਣ ਤੋਂ ਬਾਅਦ ਤੁਸੀਂ ਸੈੱਟਅਪ ਸਕਰੀਨ 'ਚ ਇੰਸਟਾਲ ਨਾਓ ਦੇ ਆਪਸ਼ਨ 'ਤੇ ਕਲਿੱਕ ਕਰੋ।
ਸੈੱਟਅਪ ਮੈਨਿਊ 'ਚ ਇੰਟਰ ਕਰਨ ਤੋਂ ਬਾਅਦ ਤੁਹਾਨੂੰ ਮਾਈਕ੍ਰੋਸਾਫਟ ਦੇ ਲਾਈਸੈਂਸ ਐਗਰੀਮੇਂਟ 'ਤੇ ਟਿੱਕ ਮਾਰਕ ਲਾਉਣਾ ਹੋਵੇਗਾ। ਇਸ ਲਈ ਤੁਸੀਂ ਚਾਹੋ ਤਾਂ ਸ਼ਾਰਟਕਟ ਬਟਨ '“F8' ਦਾ ਪ੍ਰਯੋਗ ਵੀ ਕਰ ਸਕਦੇ ਹੋ ਜਾਂ ਫਿਰ ਮਾਊਸ ਦੀ ਮਦਦ ਨਾਲ ਬਾਕਸ 'ਚ ਟਿੱਕ ਕਰ ਦਿਓ।
ਰਿਪੇਰਅਰ ਲਈ ਇਹ ਕਰੋ ਕੰਮ -
ਜੇਕਰ ਤੁਸੀਂ ਲੈਪਟਾਪ 'ਚ ਇੰਸਟਾਲ ਵਿੰਡੋ ਨੂੰ ਰਿਪੇਅਰ ਕਰਨਾ ਚਾਹੁੰਦੇ ਹੋ ਤਾਂ 'Esc' ਬਟਨ ਦਬਾ ਕੇ ਰਿਪੇਰਅਰ ਕਰ ਸਕਦੇ ਹੋ। ਇਸ ਨਾਲ ਤੁਹਾਡੇ ਪੀ. ਸੀ. ਦਾ ਡਾਟਾ ਸੇਵ ਰਹੇਗਾ ਪਰ ਇਸ ਤੋਂ ਬਾਅਦ ਦੂਜੀ ਸੈਟਿੰਗ ਵਿੰਡੋ ਆਪਣੇ ਹਿਸਾਬ ਨਾਲ ਸੈੱਟ ਕਰ ਗੇਵੇਗਾ।
ਇਸ ਤਰ੍ਹਾਂ ਬਣਾਓ ਹਾਰਡ ਡ੍ਰਾਈਵ -
ਜੇਕਰ ਤੁਸੀਂ ਆਪਣੇ ਪੀ. ਸੀ. ਜਾਂ ਲੈਪਟਾਪ 'ਚ ਹਾਈਡ੍ਰਾਈਵ ਦੇ ਪਾਰਟੀਸ਼ਨ ਨੂੰ ਬਦਲਣਾ ਚਾਹੁੰਦੇ ਹੋ ਤਾਂ ਇਸ ਲਈ ਆਪਣੇ ਕੀਬੋਰਡ 'ਚ 'D' ਬਟਨ ਨੂੰ ਦਬਾਉਣ ਤੋਂ ਬਾਅਦ '5nter' ਬਟਨ ਨੂੰ ਦਬਾ ਦਿਓ। ਹੁਣ ਤੁਹਾਡੇ ਪੀ. ਸੀ. ਦੀ ਹਾਰਡਡ੍ਰਾਈਵ ਫਾਰਮਟ ਹੋਣੀ ਸ਼ੁਰੂ ਹੋ ਜਾਵੇਗੀ।
ਸਾਊਂਡਬੋਟ ਨੇ SB517 ਵਾਟਰ-ਪਰੂਫ ਬਲੂਟੁੱਥ ਸਪੀਕਰ ਭਾਰਤ 'ਚ ਕੀਤਾ ਲਾਂਚ
NEXT STORY