ਜਲੰਧਰ— IFA 2017 ਈਵੈਂਟ ਬਰਲਿਨ 'ਚ 1 ਸਤੰਬਰ ਤੋਂ 6 ਸਤੰਬਰ ਤਕ ਆਯੋਜਿਤ ਹੋਵੇਗਾ, ਪਰ ਉਸ ਤੋਂ ਪਹਿਲਾਂ Acer ਨੇ ਆਪਣੇ ਕਈ ਪ੍ਰੋਡਕਟਸ ਦਾ ਐਲਾਨ ਕੀਤਾ ਹੈ। ਜਿਸ 'ਚ ਕੰਪਨੀ ਦਾ ਸਭ ਤੋਂ ਸਲਿਮ ਆਲ ਇਨ ਵਨ ਡੈਸਕਟਾਪ ਪੀ. ਸੀ. Aspire S24 ਸ਼ਾਮਲ ਹੈ। ਇਹ ਆਲ ਇਨ ਵਨ Desktop ਵਿੰਡੋਜ਼ 10 'ਤੇ ਆਧਾਰਿਤ ਹੈ ਅਤੇ ਯੂਰਪ, ਮੱਧ ਈਸਟ ਅਤੇ ਏਸ਼ੀਆ ਦੇ ਕਈ ਚੁਨਿੰਦਾ ਬਾਜ਼ਾਰਾਂ 'ਚ ਨਵੰਬਰ 2017 ਤੋਂ ਉੁਪਲੱਬਧ ਹੋਵੇਗਾ। ਇਸ ਦੀ ਕੀਮਤ ਲਗਭਗ 76,400 ਰੁਪਏ ਹੈ। ਇਹ ਡਿਵਾਈਸ ਨਾਰਥ ਅਮਰੀਕਾ 'ਚ ਜਨਵਰੀ 2018 ਤੋਂ ਸੇਲ ਲਈ ਆਵੇਗਾ। ਇਸ ਦੀ ਸਭ ਤੋਂ ਵੱਡੀ ਖਾਸੀਅਤ ਇਸ ਦਾ ਡਿਜਾਈਨ ਹੈ। ਇਸ ਆਲ ਇਨ ਵਨ ਡਿਵਾਈਸ 'ਚ 23.8 ਇੰਚ ਦੀ ਅਲਟਰਾ ਥਿਨ ਬਾਰਡਰ ਲੈਸ ਡਿਸਪਲੇਅ ਦਿੱਤੀ ਗਈ ਹੈ। ਇਹ ਕੰਪਨੀ ਦੇ ਹੋਰ ਡੈੱਕਸਟਾਪ ਦੀ ਤੁਲਨਾ 'ਚ ਕਾਫੀ ਸਲਿਮ ਹੈ, ਇਸ ਦਾ ਆਕਾਰ 5.97 mm ਹੈ।
ਇਸ ਡਿਵਾਈਸ ਦੀ ਡਿਸਪਲੇਅ ਬਲੈਕ ਅਤੇ ਮੈਟੇ ਗੋਲਡ ਨਾਲ ਨਿਰਮਿਤ ਹੈ। ਇਸ ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ 'ਚ 178 ਡਿਗਰੀ ਫੁੱਲ ਐਚ. ਡੀ. ਆਈ. ਪੀ. ਐੱਸ. ਸਰਕੀਨ ਦਿੱਤੀ ਗਈ ਹੈ। Acer Aspire s24 'ਚ 5 ਤੋਂ 30 ਡਿੱਗਰੀ ਤਕ ਦੀ Tiltable ਡਿਸਪਲੇਅ ਹੈ। ਡਿਸਪਲੇਅ 'ਚ Acer Exacolor ਤਕਨਾਲੋਜੀ, bBuelightshiels ਅਤੇ Flickerless ਤਕਨੀਕ ਦੀ ਵਰਤੋਂ ਕੀਤੀ ਗਈ ਹੈ, ਜੋ ਕਿ ਦੇਖਣ ਨੂੰ ਅਨੁਭਵ ਬਣਾਉਂਦੀ ਹੈ।
ਇਹ 8th Generation Intel Core ਪ੍ਰੋਸੈਸਰ 'ਤੇ ਕੰਮ ਕਰਦਾ ਹੈ। ਜਿਸ 'ਚ ਆਪਸ਼ਨਲ Intel Optane ਮੈਮਰੀ ਦਿੱਤੀ ਗਈ ਹੈ। ਜੋ ਕਿ ਰੋਜ਼ਾਨਾ ਵਰਤੋਂ ਕੀਤੀ ਜਾਣ ਵਾਲੀ ਮਨੋਰੰਜਨ ਟਾਸਟ ਹੋ ਵੀ ਬਿਹਤਰ ਬਣਾਉਂਦੀ ਹੈ। Acer Aspire S24 'ਚ 256 ਜੀ. ਬੀ ਐੱਸ. ਡੀ. ਕਾਰਡ ਨਾਲ 2 ਟੀ. ਬੀ. ਐੱਚ. ਡੀ. ਡੀ. ਸਟੋਰੇਜ ਉਪਲੱਬਧ ਹੈ।
ਵਿੰਡੋਜ 10 'ਤੇ ਆਧਾਰਿਤ Acer Aspire S24 'ਚ ਕੁਨੈਕਟੀਵਿਟੀ ਆਪਸ਼ਨ ਦੇ ਤੌਰ 'ਤੇ Intel Dual Band Wireless-AS (802.11AC 2x2Mimo) ਤਕਨੀਕ ਦਿੱਤੀ ਗਈ ਹੈ। ਇਸ ਤੋਂ ਇਲਾਵਾ Dolby Audio Premium ਨਾਲ 2.1 ਚੈਨਲ Subwoofer ਅਤੇ Acer Trueharmony ਤਕਨੀਕ ਉਪਲੱਧਬ ਹੈ। ਇਸ 'ਚ ਵਾਇਰਲੈਸ Charging ਬੇਸ ਦਿੱਤਾ ਗਿਆ ਹੈ, ਜੋ ਕਿ Qi-Enabled ਡਿਵਾਈਸ ਨੂੰ ਬਿਨ੍ਹਾਂ ਕਾਮਪਲੈਕਸ ਕੇਬਲ ਦੇ ਚਾਰਜ ਕਰਨ ਦੀ ਅਨੁਮਤਿ ਦਿੰਦਾ ਹੈ।
ਡਿਊਲ ਸਿਮ ਸਮਰਾਟਫੋਨ ਨੂੰ ਹੋਰ ਵੀ ਬਿਹਤਰ ਬਣਾਉਂਦੇ ਹਨ ਇਹ Chipset
NEXT STORY