ਜਲੰਧਰ- ਕੁਝ ਸਾਲਾਂ ਤੋਂ ਦੁਬਈ ਨੇ ਟੈਕਨਾਲੋਜੀ ਪ੍ਰਾਜੈਕਟਸ ਨੂੰ ਸ਼ੁਰੂ ਕਰਨ 'ਚ ਕਾਫੀ ਅਹਿਮ ਯੋਗਦਾਨ ਦਿੱਤਾ ਹੈ। ਦੁਬਈ 'ਚ ਅੰਡਰਵਾਟਰ ਹਾਈਪਰਲੂਪ ਪ੍ਰਾਜੈਕਟ ਅਤੇ ਡਰੋਨ ਰੇਸਿੰਗ ਫੈਸਿਲੀਟੀਜ਼ ਆਦਿ ਸ਼ੁਰੂ ਕੀਤੀਆਂ ਗਈਆਂ ਹਨ, ਜਿਨ੍ਹਾਂ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਹੈ। ਹਾਲ ਹੀ 'ਚ ਦੁਬਈ ਮੀਡੀਆ ਦਫਤਰ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੇ ਅੱਗ ਬੁਝਾਉਣ ਲਈ ਜੈੱਟਪੈਕ ਬਣਾਇਆ ਹੈ, ਜੋ ਐਮਰਜੈਂਸੀ ਹਾਲਤ 'ਚ ਵਾਹਨ 'ਚ ਲੱਗੀ ਅੱਗ ਬੁਝਾਉਣ 'ਚ ਮਦਦ ਕਰੇਗਾ।
ਸੀਮਿਤ ਹਾਲਾਤ 'ਚ ਵਰਤੋਂ
ਇਸ ਫਾਇਰ ਫਾਈਟਰ ਯੂਨਿਟ ਨੂੰ ਇਕ ਵਾਟਰ ਬੋਟ ਦੇ ਨਾਲ ਅਟੈਚ ਕੀਤਾ ਗਿਆ ਹੈ, ਜੋ ਮੋਟਰ ਦੀ ਮਦਦ ਨਾਲ ਪਾਣੀ ਦੀ ਸਪਲਾਈ ਕਰਦੀ ਹੈ। ਇਸ ਨੂੰ ਟ੍ਰੈਫਿਕ ਦੀ ਚਿੰਤਾ ਕੀਤੇ ਬਿਨਾਂ ਪਾਣੀ ਨਾਲ ਲਗਦੇ ਸਥਾਨਾਂ 'ਤੇ ਵਰਤੋਂ 'ਚ ਲਿਆਂਦਾ ਜਾ ਸਕਦਾ ਹੈ। ਖਾਸ ਗੱਲ ਹੈ ਕਿ ਇਸ ਤਕਨੀਕ 'ਚ ਪਾਣੀ ਦੇ ਅਸੀਮਿਤ ਸਰੋਤ ਦੀ ਵਰਤੋਂ ਕੀਤੀ ਜਾਂਦੀ ਹੈ, ਮਤਲਬ ਇਹ ਫਲਾਈ ਬੋਰਡ ਕਿਸੇ ਪਾਣੀ ਦੇ ਟੈਂਕਰ ਦੀ ਬਜਾਏ ਨਦੀ ਜਾਂ ਸਮੁੰਦਰ 'ਚੋਂ ਪਾਣੀ ਲੈ ਕੇ ਵਾਹਨ 'ਚ ਲੱਗੀ ਹੋਈ ਅੱਗ 'ਤੇ ਸੁੱਟਦਾ ਹੈ, ਜਿਸ ਨਾਲ ਘੱਟ ਸਮੇਂ 'ਚ ਅੱਗ ਬੁਝਾਉਣ 'ਚ ਕਾਫੀ ਮਦਦ ਮਿਲਦੀ ਹੈ। ਇਸ ਨੂੰ ਸਭ ਤੋਂ ਤੇਜ਼ ਅੱਗ ਬੁਝਾਉਣ ਦਾ ਸਰੋਤ ਕਹੀਏ ਤਾਂ ਗਲਤ ਨਹੀਂ ਹੋਵੇਗਾ, ਕਿਉਂਕਿ ਜਦੋਂ ਤਕ ਅੱਗ ਬੁਝਾਉਣ ਵਾਲਾ ਟਰੱਕ ਐਮਰਜੈਂਸੀ ਵਾਲੇ ਸਥਾਨ 'ਤੇ ਪਹੁੰਚੇਗਾ, ਉਸ ਤੋਂ ਪਹਿਲਾਂ ਜਾਪਾਟਾ ਫਲਾਈ ਬੋਰਡ ਆਪਣਾ ਕੰਮ ਪੂਰਾ ਕਰ ਚੁੱਕਾ ਹੋਵੇਗਾ।
ਪਾਣੀ ਦੇ ਅਸੀਮਿਤ ਸਰੋਤ ਦੀ ਵਰਤੋਂ
ਡਾਲਫਿਨ ਪ੍ਰਾਜੈਕਟ ਦੇ ਤਹਿਤ ਬਣਾਏ ਗਏ ਇਸ ਜਾਪਾਟਾ ਫਲਾਈ ਬੋਰਡ (Zapata Flyboard) ਨੂੰ ਆਵਿਸ਼ਕਾਰਕ ਫਰੰਕੀ ਜਾਪਾਟਾ (Franky Zapata) ਨੇ ਵਿਕਸਿਤ ਕੀਤਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਇਸ ਸੀਮਿਤ ਹਾਲਾਤ 'ਚ ਵਰਤੋਂ ਕੀਤੇ ਜਾਣ ਵਾਲੇ ਫਲਾਈ ਬੋਰਡ ਨੂੰ 4,500 ਡਾਲਰ (ਕਰੀਬ 3,06,744 ਰੁਪਏ) 'ਚ ਉਪਲਬਧ ਕੀਤਾ ਜਾਵੇਗਾ।
ਲਾਂਚ ਹੋਇਆ ਦੁਨੀਆਂ ਦਾ ਸਭ ਤੋਂ ਮਹਿੰਗਾ ਸਮਾਰਟਫੋਨ, ਜਾਣੋ ਸਪੈਸੀਫਿਕੇਸ਼ਨ
NEXT STORY