ਜਲੰਧਰ- ਭਾਰਤੀ ਸੰਚਾਰ ਨਿਗਮ ਲਿਮਟਿਡ (ਬੀ.ਐੱਸ.ਐੱਨ.ਐੱਲ.) ਨੇ ਲੈਂਡਲਾਈਨ ਬਿਜ਼ਨੈੱਸ ਨੂੰ ਵਧਾਵਾ ਦੇਣ ਲਈ 15 ਅਗਸਤ 2016 ਤੋਂ ਪੂਰੇ ਭਾਰਤ 'ਚ ਕਿਸੇ ਵੀ ਨੈੱਟਵਰਕ ਦੇ ਮੋਬਾਇਲ ਅਤੇ ਲੈਂਡਲਾਈਨ ਫੋਨ 'ਤੇ ਫ੍ਰੀ ਆਨਲਿਮਟਿਡ ਕਾਲਿੰਗ ਸਕੀਮ ਦਾ ਐਲਾਨ ਕੀਤਾ ਹੈ। ਟਾਈਮਸ ਆਫ ਇੰਡੀਆ ਦੀ ਰਿਪੋਰਟ ਮੁਤਾਬਕ ਇਹ ਬੀ.ਐੱਸ.ਐੱਨ.ਐੱਲ. ਦੇ ਨਾਈਟ ਆਵਰ ਸਕੀਮ ਤੋਂ ਇਲਾਵਾ ਦਿੱਤੀ ਜਾਣ ਵਾਲੀ ਆਫਰ ਦੇ ਤਤਿਹਤ ਆਪਰੇਟਰ ਲਈ ਰਾਤ ਦੇ 9 ਵਜੇ ਤੋਂ ਲੈ ਕੇ 7 ਵਜੇ ਤੱਕ ਫ੍ਰੀ ਕਾਲ ਕੀਤੀ ਜਾ ਸਕਦੀ ਹੈ।
ਟੈਰਿਫ ਕਮੈਟੀ ਦੀ ਸਿਫਾਰਿਸ਼ 'ਤੇ ਸਮਰੱਥ ਅਧਿਕਾਰੀ (ਕੰਜ਼ਿਊਮਰ ਫਿਕਸਡ ਐਕਸੈੱਸ) ਨੇ 15 ਅਗਸਤ, 2016 ਤੋਂ ਅਖਿਲ ਭਾਰਤੀ ਆਧਾਰ 'ਤੇ ਐਤਵਾਰ ਨੂੰ ਕਿਸੇ ਵੀ ਨੈੱਟਵਰਕ ਦੇ ਮੋਬਾਇਲ ਅਤੇ ਲੈਂਡਲਾਈਨ ਲਈ ਬੀ.ਐੱਸ.ਐੱਨ.ਐੱਲ. ਲੈਂਡਲਾਈਨ ਨੂੰ ਫ੍ਰੀ ਕਾਲਿੰਗ ਦੀ ਮਨਜ਼ੂਰੀ ਦੇ ਦਿੱਤੀ ਹੈ।
ਕੇ.ਐੱਸ. ਰਾਣਾ, ਏ.ਜੀ.ਐੱਮ. (ਸੇਲਸ), ਮੇਰਠ ਨੇ ਕਿਹਾ ਕਿ ਇਸ ਸਰਕੁਲਰ ਦੇ ਨਾਲ ਬੀ.ਐੱਸ.ਐੱਨ.ਐੱਲ. ਨੇ ਨਵੀਂ ਲੈਂਡਲਾਈਨ ਗਾਹਕਾਂ ਲਈ ਪ੍ਰਮੋਸ਼ਨਲ ਆਫਰ ਵੀ ਪੇਸ਼ ਕੀਤੀ ਹੈ। ਇਸ ਪ੍ਰਮੋਸ਼ਨਲ ਆਫਰ ਦੇ ਤਹਿਤ 15 ਅਗਸਤ ਤੋਂ ਗਾਹਕ 90 ਦਿਨਾਂ ਤੱਕ ਨਵਾਂ ਲੈਂਡਲਾਈਨ 49 ਰੁਪਏ ਪ੍ਰਤੀ ਮਹੀਨੇ ਦੇ ਨਾਲ ਪਾ ਸਕਦੇ ਹੋ। ਇਸ ਲਈ ਇੰਸਟਾਲੇਸ਼ਨ ਚਾਰਜ ਵੀ ਫ੍ਰੀ ਹੋਵੇਗਾ। ਫ੍ਰੀ ਨਾਈਟ ਪਲਾਨ ਵੀ ਨਵੀਂ ਆਫਰ ਦੇ ਨਾਲ ਮਿਲੇਗਾ। ਆਮਤੌਰ 'ਤੇ ਨਵੇਂ ਲੈਂਡਲਾਈਨ ਕੁਨੈਕਸ਼ਨ ਲਈ 500 ਰੁਪਏ ਇੰਸਟਾਲੇਸ਼ਨ ਚਾਰਜ ਹੁੰਦਾ ਹੈ।
ਸਿਰਫ 9,399 ਰੁਪਏ 'ਚ ਲਾਂਚ ਹੋਇਆ 32 ਇੰਚ HD TV
NEXT STORY