ਗੈਜੇਟ ਡੈਸਕ- ਭਾਰਤ ਸਰਕਾਰ ਨੇ ਇੰਟਰਨੈੱਟ ਸਰਵਿਸ ਪ੍ਰੋਵਾਈਡਰਸ ਕੰਪਨੀਆਂ ਨੂੰ ਪਿਛਲੇ ਹਫਤੇ 827 ਪੋਰਨ ਸਾਈਟਸ ਨੂੰ ਬੰਦ ਕਰਨ ਦਾ ਨਿਰਦੇਸ਼ ਦਿੱਤਾ ਸੀ। ਜਿਓ ਨੈੱਟਵਰਕ ਨੇ ਇਸ ਆਦੇਸ਼ ਦਾ ਪਾਲਣ ਕਰਦੇ ਹੋਏ ਆਪਣੇ ਨੈੱਟਵਰਕ 'ਤੇ ਕਈ ਪੋਰਨ ਸਾਈਟਸ ਨੂੰ ਬੰਦ ਕਰ ਦਿੱਤੀਆਂ ਹਨ। ਪਰ ਇਨ੍ਹਾਂ 'ਚੋਂ ਜ਼ਿਆਦਾਤਰ ਸਾਈਟਸ ਅਜੇ ਵੀ ਚਾਈਨੀਜ਼ ਮੋਬਾਈਲ ਇੰਟਰਨੈੱਟ ਕੰਪਨੀ UCWeb's UC ਬ੍ਰਾਊਜ਼ਰ 'ਤੇ ਐਕਸੇਸਬਲ ਹਨ।
ਬਿਜਨੈੱਸ ਇੰਸਾਈਡਰ ਦੀ ਰਿਪੋਰਟ ਮੁਤਾਬਕ ਪਾਰਨਹੱਬ ਨੇ ਤਾਂ ਆਪਣਾ ਬਦਲਿਆ URL ਹੀ ਲਾਂਚ ਕਰ ਦਿੱਤਾ ਹੈ। ਅਜਿਹੇ 'ਚ ਹੁਣ ਤੱਕ ਇਹ ਪੋਰਨ ਸਾਈਟਸ ਯੂਜ਼ਰਸ ਦੀ ਪਹੁੰਚ 'ਚ ਬਣੀਆਂ ਹੋਈਆਂ ਹਨ। ਟੈਲੀਕਾਮ ਡਿਪਾਰਟਮੈਂਟ (DOT) ਨੇ 27 ਅਕਤੂਬਰ ਨੂੰ ਸਾਰੀਆਂ ਭਾਰਤੀ ਇੰਟਰਨੈੱਟ ਸਰਵਿਸ ਪ੍ਰੋਵਾਈਡਰਸ ਕੰਪਨੀਆਂ ਨੂੰ 827 ਪਾਰਨ ਵੈੱਬਸਾਈਟਸ ਨੂੰ ਝੱਟਪੱਟ ਬੰਦ ਕਰਨ ਦਾ ਨਿਰਦੇਸ਼ ਦਿੱਤਾ ਸੀ।

ਬਿਜਨੈੱਸ ਇੰਸਾਈਡਰ ਦਾ ਕਹਿਣਾ ਹੈ ਕਿ ਜਿਓ ਨੈੱਟਵਰਕ 'ਤੇ ਵੀ ਇਹ ਪੋਰਨ ਸਾਇਟਸ ਖੁੱਲ ਰਹੀਆਂ ਹਨ। ਯੂਜ਼ਰਸ ਅਲੀਬਾਬਾ UC ਬ੍ਰਾਊਜ਼ਰ ਦੇ ਰਾਹੀਂ ਜਿਓ ਨੈੱਟਵਰਕ 'ਤੇ ਅਸ਼ਲੀਲ ਸਾਈਟਸ ਨੂੰ ਖੋਲ ਰਹੇ ਹਨ। ਦੱਸ ਦੇਈਏ ਕਿ UC ਬ੍ਰਾਊਜ਼ਰ 'ਤੇ ਪਹਿਲਾਂ ਤੋਂ ਹੀ ਭਾਰਤ 'ਚ ਜਾਸੂਸੀ ਦੇ ਇਲਜ਼ਾਮ ਹਨ। ਇਸ ਬ੍ਰਾਊਜ਼ਰ 'ਤੇ ਭਾਰਤ ਦੀ ਗੁਪਤ ਜਾਣਕਾਰੀ ਚੀਨ ਤੱਕ ਪਹੁੰਚਾਉਣ ਦੇ ਇਲਜ਼ਾਮ ਹਨ। ਇਸ ਤੋਂ ਇਲਾਵਾ ਯੂ. ਸੀ ਬ੍ਰਾਊਜ਼ਰ 'ਤੇ ਇੰਟਰਨੈੱਟ ਯੂਜ਼ਰਸ ਦਾ ਡਾਟਾ ਲੀਕ ਕਰਨ ਦੇ ਵੀ ਇਲਜ਼ਾਮ ਹਨ।
ਨੋਕੀਆ 6.1 ਲਈ ਜਾਰੀ ਕੀਤੀ ਗਈ ਨਵੀਂ ਸਟੇਬਲ Android 9.0 Pie ਅਪਡੇਟ
NEXT STORY