ਗੈਜੇਟ ਡੈਸਕ- ਨੋਕੀਆ 6.1 ਯੂਜ਼ਰਸ ਲਈ ਇਕ ਚੰਗੀ ਖਬਰ ਹੈ ਕਿ ਅਖ਼ਿਰਕਾਰ ਕੰਪਨੀ ਨੇ ਆਪਣੇ ਇਸ ਸਮਾਰਟਫੋਨ ਲਈ ਸਟੇਬਲ ਐਂਡ੍ਰਾਇਡ 9.0 ਪਾਈ ਅਪਡੇਟ ਨੂੰ ਜਾਰੀ ਕਰ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਨੋਕੀਆ 6.1 ਤੋਂ ਬਾਅਦ ਕੰਪਨੀ ਹੁਣ ਨੋਕੀਆ 6.1 ਪਲੱਸ ਲਈ ਵੀ ਇਸ ਅਪਡੇਟ ਨੂੰ ਜਲਦੀ ਹੀ ਜਾਰੀ ਕਰ ਸਕਦੀ ਹੈ ਕਿਉਂਕਿ ਇਸ ਨੂੰ ਵੀ ਐਂਡ੍ਰਾਇਡ 9.0 ਪਾਈ ਦਾ ਬੀਟਾ ਅਪਡੇਟ ਮਿਲ ਚੁਕਿਆ ਹੈ।
ਨੋਕੀਆ 6.1 ਲਈ ਇਸ ਲੇਟੈਸਟ ਅਪਡੇਟ ਦਾ ਐਲਾਨ HMD ਗਲੋਬਲ ਦੇ ਚੀਫ ਪ੍ਰੋਡਕਟ ਆਫਿਸਰ ਜੂਹਾਂ ਸਾਰਵਿਕਸ ਨੇ ਆਪਣੇ ਟਵਿਟਰ ਅਕਾਊਟ ਰਾਹੀਂ ਦਿੱਤੀ ਹੈ। ਜਿਸ 'ਚ ਉਨ੍ਹਾਂ ਨੇ ਲਿੱਖਿਆ ਹੈ ਕਿ ਨੋਕਿਆ 6.1 ਲਈ ਐਂਡ੍ਰਾਇਡ 9 ਪਾਈ ਉਪਲੱਬਧ ਹੋ ਗਿਆ ਹੈ। ਇਹ ਸਮਾਰਟਫੋਨ ਹੁਣ ਪਹਿਲਾਂ ਤੋਂ ਬਿਹਤਰ ਐਕਸਪੀਰਿਅਨਸ ਦੇ ਨਾਲ ਹੈ, ਜਿਸ ਦੇ ਤਹਿਤ ਇਸ 'ਚ ਗੂਗਲ ਲੈਨਜ਼ ਇੰਟੀਗ੍ਰੇਸ਼ਨ ਦੀ ਸਹੂਲਤ ਦੇ ਦਿੱਤੀ ਗਈ ਹੈ।
ਇਸ ਅਪਡੇਟ ਤੋਂ ਬਾਅਦ ਨੋਕੀਆ 6.1 ਸਮਾਰਟਫੋਨ 'ਚ ਏ. ਆਈ. 'ਚ ਸੁਧਾਰ ਹੋ ਸਕਦਾ ਹੈ ਤਾਂ ਉਥੇ ਹੀ ਮਸ਼ੀਨ ਲਰਨਿੰਗ ਕੈਪੇਬੀਲਿਟੀ ਵੀ ਬਿਹਤਰ ਹੋਣ ਦੀ ਉਮੀਦ ਹੈ। ਕੁਝ ਹੋਰ ਫੀਚਰਸ ਜੋ ਇਸ ਫੋਨ ਨੂੰ ਮਿਲਣਗੇ ਉਹ ਹੈ ਆਪਣੇ ਮਨ ਪਸੰਦੀਦਾ ਐਪਸ ਦੇ ਬਾਰੇ 'ਚ ਜਾਣਕਾਰੀ। ਇਸ 'ਚ ਅਡੈਪਟਿਵ ਬ੍ਰਾਈਟਨੈੱਸ ਆਟੋ ਅਪਡੇਟ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਨਵਾਂ ਸਿਸਟਮ ਨੈਵੀਗੇਸ਼ਨ ਇਕ ਕਲੀਨ ਹੋਮ ਬਟਨ ਲੈ ਕੇ ਆਉਂਦਾ ਹੈ। ਇਹ ਠੀਕ ਉਸੇ ਫੀਚਰ ਦੀ ਤਰ੍ਹਾਂ ਹੈ ਜਿਸ ਦਾ ਇਸਤੇਮਾਲ ਪਿਕਸਲ ਸਮਾਰਟਫੋਨਜ਼ 'ਚ ਕੀਤਾ ਗਿਆ ਹੈ।
HMD ਦਾ ਮੰਨਣਾ ਹੈ ਕਿ ਐਂਡ੍ਰਾਇਡ 9 ਪਾਈ ਅਪਡੇਟ ਦੀ ਮਦਦ ਨਾਲ ਫੋਨ ਦੀ ਬੈਟਰੀ 'ਚ ਵੀ ਸੁਧਾਰ ਹੋਵੇਗਾ। ਜਿੱਥੇ ਸਿਸਟਮ ਇਸ ਗੱਲ 'ਤੇ ਧਿਆਨ ਦੇਵੇਗਾ ਕਿ ਕਿਹੜਾ ਐਪ ਕਿੰਨੀ ਬੈਟਰੀ ਜਾਂ ਫੋਨ ਦਾ ਕਿਹੜੇ ਹਿੱਸਾ ਬੈਟਰੀ ਦਾ ਜ਼ਿਆਦਾ ਇਸਤੇਮਾਲ ਕਰ ਰਿਹਾ ਹੈ।
ਵਨਪਲੱਸ ਨੇ ਭਾਰਤ 'ਚ ਲਾਂਚ ਕੀਤਾ ਨਵਾਂ OnePlus 6T, ,ਕੀਮਤ 37,999 ਰੁਪਏ ਤੋਂ ਸ਼ੁਰੂ
NEXT STORY