ਗੈਜੇਟ ਡੈਸਕ– ਭਾਰਤ 'ਚ ਆਉਣ ਵਾਲੇ ਸਮੇਂ ਵਿਚ ਗੂਗਲ ਦੀਆਂ ਸਮੱਸਿਆਵਾਂ ਵਧਣ ਵਾਲੀਆਂ ਹਨ। ਭਾਰਤ ਦੇ ਐਂਟੀ-ਟਰੱਸਟ ਵਾਚਡੌਗ ਨੇ ਗੂਗਲ ਦੀ ਜਾਂਚ ਸ਼ੁਰੂ ਕਰਨ ਦਾ ਆਰਡਰ ਦਿੱਤਾ ਹੈ। ਗੂਗਲ 'ਤੇ ਦੋਸ਼ ਲਾਇਆ ਗਿਆ ਹੈ ਕਿ ਕੰਪਨੀ ਮੁਕਾਬਲੇਬਾਜ਼ਾਂ ਨੂੰ ਬਲਾਕ ਕਰਨ ਲਈ ਆਪਣੇ ਲੋਕਪ੍ਰਿਯ ਐਂਡ੍ਰਾਇਡ ਮੋਬਾਇਲ ਆਪ੍ਰੇਟਿੰਗ ਸਿਸਟਮ ਦੀ ਦੁਰਵਰਤੋਂ ਕਰ ਰਹੀ ਹੈ।
ਮਾਮਲੇ ਤੋਂ ਜਾਣੂ ਸੂਤਰਾਂ ਅਨੁਸਾਰ 'ਦਿ ਕੰਪੀਟੀਸ਼ਨ ਕਮਿਸ਼ਨ ਆਫ ਇੰਡੀਆ (CCI) ਨੇ ਪਿਛਲੇ ਸਾਲ ਇਸ ਸ਼ਿਕਾਇਤ ਵੱਲ ਧਿਆਨ ਦੇਣਾ ਸ਼ੁਰੂ ਕੀਤਾ ਸੀ, ਜਿਸ ਤੋਂ ਬਾਅਦ ਅਪ੍ਰੈਲ ਵਿਚ 339 ਨੇ ਗੂਗਲ ਖਿਲਾਫ ਪੂਰਨ ਜਾਂਚ ਸ਼ੁਰੂ ਕਰਨ ਲਈ ਲੋੜੀਂਦੇ ਸਬੂਤ ਹਾਸਲ ਕੀਤੇ ਅਤੇ ਹੁਣ ਜਾਂਚ ਸ਼ੁਰੂ ਕੀਤੀ ਗਈ ਹੈ।

ਪਹਿਲਾਂ ਗੂਗਲ 'ਤੇ ਲੱਗਾ ਸੀ ਜੁਰਮਾਨਾ
CCI ਵਲੋਂ ਕੀਤੀ ਗਈ ਇਹ ਜਾਂਚ ਕੁਝ-ਕੁਝ ਪਿਛਲੇ ਸਾਲ ਯੂਰਪੀ ਸੰਘ ਵਲੋਂ ਕੀਤੀ ਗਈ ਜਾਂਚ ਵਾਂਗ ਹੈ, ਜਿਸ ਕਾਰਣ ਗੂਗਲ ਨੂੰ 4.34 ਬਿਲੀਅਨ ਯੂਰੋ (5 ਬਿਲੀਅਨ ਡਾਲਰ) ਦਾ ਜੁਰਮਾਨਾ ਹੋਇਆ ਸੀ।
CCI ਲਈ ਮਜ਼ਬੂਤ ਹੈ ਇਹ ਮਾਮਲਾ
'ਦਿ ਕੰਪੀਟੀਸ਼ਨ ਕਮਿਸ਼ਨ ਆਫ ਇੰਡੀਆ' ਲਈ ਇਹ ਮਜ਼ਬੂਤ ਮਾਮਲਾ ਹੈ ਕਿਉਂਕਿ ਯੂਰਪੀ ਸੰਘ ਅਜਿਹੇ ਹੀ ਮਾਮਲੇ ਵਿਚ ਪਹਿਲਾਂ ਗੂਗਲ ਤੋਂ ਜਿੱਤ ਚੁੱਕਾ ਹੈ। CCI ਨੇ ਦੇਖਿਆ ਕਿ ਗੂਗਲ ਆਪਣੀ ਅਸਰਦਾਰ ਸਥਿਤੀ ਦੀ ਦੁਰਵਰਤੋਂ ਕਰ ਰਹੀ ਹੈ।
ਜਾਂਚ ਲਈ ਲੱਗੇਗਾ ਪੂਰਾ ਇਕ ਸਾਲ
ਇਹ ਜਾਂਚ ਪੂਰੀ ਹੁੰਦੇ-ਹੁੰਦੇ ਇਕ ਸਾਲ ਦਾ ਸਮਾਂ ਲੱਗੇਗਾ ਪਰ ਇਸ ਤੋਂ ਪਹਿਲਾਂ ਗੂਗਲ ਦੇ ਅਧਿਕਾਰੀਆਂ ਨੂੰ ਆਉਣ ਵਾਲੇ ਮਹੀਨਿਆਂ ਵਿਚ CCI ਸਾਹਮਣੇ ਪੇਸ਼ ਕੀਤਾ ਜਾਵੇਗਾ।

ਗੂਗਲ ਦਾ ਬਿਆਨ
ਗੂਗਲ ਦੇ ਬੁਲਾਰੇ ਦਾ ਕਹਿਣਾ ਹੈ ਕਿ ਐਂਡ੍ਰਾਇਡ ਨੇ ਕਰੋੜਾਂ ਲੋਕਾਂ ਨੂੰ ਇੰਟਰਨੈੱਟ ਨਾਲ ਜੋੜਿਆ ਹੈ ਅਤੇ ਮੋਬਾਇਲ ਡਿਵਾਈਸਿਜ਼ ਸਸਤੀਆਂ ਬਣਾਉਣ ਵਿਚ ਵੀ ਕੰਪਨੀ ਦੀ ਵੱਡੀ ਭੂਮਿਕਾ ਰਹੀ ਹੈ। Google CCI ਨਾਲ ਕੰਮ ਕਰਨ ਲਈ ਤੱਤਪਰ ਹੈ ਪਰ ਫਿਲਹਾਲ CCI ਨੇ ਟਿੱਪਣੀ 'ਤੇ ਅਪੀਲ ਦਾ ਜਵਾਬ ਨਹੀਂ ਦਿੱਤਾ।
125cc ਸੈਗਮੈਂਟ 'ਚ Bajaj ਕਰੇਗੀ ਧਮਾਕਾ, ਲਾਂਚ ਹੋਵੇਗਾ Pulsar NS 125
NEXT STORY