ਗੈਜੇਟ ਡੈਸਕ– ਰੀਅਲਮੀ ਨੇ ਹਾਲ ਹੀ ’ਚ Realme 8 5G ਸਮਾਰਟਫੋਨ ਦਾ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਮਾਡਲ ਲਾਂਚ ਕੀਤਾ ਸੀ। ਇਸ ਸ਼ੁਰੂਆਤੀ ਮਾਡਲ ਦੀ ਲਾਂਚਿੰਗ ਦੇ ਨਾਲ Realme 8 5G ਭਾਰਤ ਦਾ ਸਭ ਤੋਂ ਸਸਤਾ ਸਮਾਰਟਫੋਨ ਬਣ ਗਿਆ ਹੈ। ਇਸ ਦੀ ਕੀਮਤ 13,999 ਰੁਪਏ ਹੈ। ਫੋਨ ਨੂੰ ਪਹਿਲੀ ਵਾਰ ਕੱਲ੍ਹ ਯਾਨੀ 18 ਮਈ 2021 ਦੀ ਦੁਪਹਿਰ 12 ਵਜੇ ਵਿਕਰੀ ਲਈ ਉਪਲੱਬਧ ਕਰਵਾਇਆ ਜਾਵੇਗਾ। ਫੋਨ ਨੂੰ ਰੀਅਲਮੀ ਡਾਟ ਕਾਮ ਅਤੇ ਈ-ਕਾਮਰਸ ਸਾਈਟ ਫਲਿਪਕਾਰਟ ਤੋਂ ਖ਼ਰੀਦਿਆ ਜਾ ਸਕੇਗਾ। ਫੋਨ ਦੋ ਰੰਗਾਂ- ਸੁਪਰਸੋਨਿਕ ਬਲਿਊ ਅਤੇ ਸੁਪਰਸੋਨਿਕ ਬਲੈਕ ਨਾਲ ਆਏਗਾ।
Realme 8 5G ਦੇ ਫੀਚਰਜ਼
ਫੋਨ ’ਚ 6.5 ਇੰਚ ਦੀ ਫੁਲ ਐੱਚ.ਡੀ. ਪਲੱਸ ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਰੈਜ਼ੋਲਿਊਸ਼ਨ 2400x1080 ਪਿਕਸਲ ਹੈ। ਫੋਨ ਦਾ ਰਿਫਰੈਸ਼ ਰੇਟ 90Hz ਹੈ। ਇਸ ਦਾ ਸਕਰੀਨ ਟੂ ਬਾਡੀ ਰੇਸ਼ੀਓ 90.5 ਫੀਸਦੀ ਹੈ। ਇਸ ਦਾ ਪੀਕ ਬ੍ਰਾਈਟਨੈੱਸ 600 ਨਿਟਸ ਹੈ। ਪ੍ਰੋਸੈਸਰ ਦੇ ਤੌਰ ’ਤੇ ਫੋਨ ’ਚ ਡਿਮੈਂਸਿਟੀ 700 5ਜੀ ਦਾ ਇਸਤੇਮਾਲ ਕੀਤਾ ਗਿਆ ਹੈ ਜੋ 7nm ਪ੍ਰੋਸੈਸਰ ਨਾਲ ਆਏਗੀ। ਕੰਪਨੀ ਦਾ ਦਾਅਵਾ ਹੈ ਕਿ Realme 8 5G ਭਾਰਤ ਦਾ ਪਹਿਲਾ 5ਜੀ ਫੋਨ ਹੈ ਜੋ ਡਿਮੈਂਸਿਟੀ 700 ਚਿਪਸੈੱਟ ਨਾਲ ਆਏਗਾ। ਇਸ ਵਿਚ ਪਾਵਰਫੁਲ ARM Mali-G57 ਦੀ ਸੁਪੋਰਟ ਮਿਲੇਗੀ। ਫੋਨ ’ਚ ਵਰਚੁਅਲ ਰੈਮ ਦੀ ਸੁਪੋਰਟ ਮਿਲੇਗੀ ਜਿਸ ਦੀ ਮਦਦ ਨਾਲ 4 ਜੀ.ਬੀ. ਰੈਮ ਨੂੰ 5 ਜੀ.ਬੀ. ਅਤੇ 8 ਜੀ.ਬੀ. ਰੈਮ ਨੂੰ 11 ਜੀ.ਬੀ. ਰੈਮ ’ਚ ਕਨਵਰਟ ਕੀਤਾ ਜਾ ਸਕੇਗਾ। ਇਹ ਐਂਡਰਾਇਡ 11 ਬੇਸਡ ਰੀਅਲਮੀ ਯੂ.ਆਈ. 2.0 ’ਤੇ ਕੰਮ ਕਰੇਗਾ। Realme 8 5G ਸਮਾਰਟਫੋਨ ਦੇ ਰੀਅਰ ਪੈਨਲ ’ਤੇ ਵਾਡ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਦਾ ਮੇਨ ਕੈਮਰਾ 48 ਮੈਗਾਪਿਕਸਲ ਦੇ ਨਾਲ B&W ਕੈਮਰਾ ਅਤੇ ਇਕ ਮੈਕ੍ਰੋ ਲੈੱਨਜ਼ ਦੀ ਸੁਪੋਰਟ ਮਿਲੇਗੀ। ਫੋਨ 5 ਨਾਈਟ ਸਕੇਪ ਫਿਲਟਰ ਨਾਲ ਆਏਗਾ। ਫਰੰਟ ’ਚ 16 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਫੋਨ ’ਚ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸਕੈਨਰ ਦਿੱਤਾ ਗਿਆ ਹੈ। ਪਾਵਰਬੈਅਪ ਲਈ ਫੋਨ ’ਚ 5000mAh ਦੀ ਬੈਟਰੀ ਦਿੱਤੀ ਗਈ ਹੈ, ਜਿਸ ਨੂੰ 18 ਵਾਟ ਫਾਸਟ ਚਾਰਜਰ ਦੀ ਮਦਦ ਨਾਲ ਚਾਰਜ ਕੀਤਾ ਜਾ ਸਕੇਗਾ।
ਜੀਓ ਨੇ ਲਾਂਚ ਕੀਤੇ 100 ਰੁਪਏ ਤੋਂ ਵੀ ਘੱਟ ’ਚ ਦੋ ਸ਼ਾਨਦਾਰ ਰੀਚਾਰਜ ਪਲਾਨ
NEXT STORY