ਜਲੰਧਰ- ਈ-ਵੀਜ਼ਾ ਲੈ ਕੇ ਭਾਰਤ ਆਉਣ ਵਾਲੇ ਵਿਦੇਸ਼ੀ ਸੈਲਾਨੀਆਂ ਨੂੰ ਇਥੇ ਪਹੁੰਚਦੇ ਹੀ ਐਕਟਿਵ ਸਿਮ-ਕਾਰਡ ਮੁਫਤ ਦਿਤੇ ਜਾਣਗੇ। ਟੂਰ ਆਪਰੇਟਰਾਂ ਦੇ ਸੰਗਠਨ ਆਈ. ਏ. ਟੀ. ਓ. ਨੇ ਇਸ ਕਦਮ ਦਾ ਸਵਾਗਤ ਕੀਤਾ ਹੈ। ਇਸ ਸੇਵਾ ਨੂੰ ਸ਼ੁਰੂ ਕਰਦੇ ਹੋਏ ਕੇਂਦਰੀ ਸੈਲਾਨੀ ਮੰਤਰੀ ਮਹੇਸ਼ ਸ਼ਰਮਾ ਨੇ ਕਿਹਾ ਹੈ ਕਿ ਬੀ. ਐੱਸ. ਐੱਨ. ਐੱਲ. ਦੇ ਸਿਮ-ਕਾਰਡ 'ਤੇ 50 ਰੁਪਏ ਦਾ ਟਾਕਟਾਈਮ ਅਤੇ 50 ਐਮ. ਬੀ. ਡਾਟਾ ਵੀ ਉਪਲੱਬਧ ਹੋਵੇਗਾ।
ਉਨ੍ਹਾਂ ਕਿਹਾ ਹੈ ਕਿ ਸ਼ੁਰੂਆਤੀ ਦਿਨਾਂ 'ਚ ਇਹ ਸੇਵਾ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਪਲੱਬਧ ਹੋਵੇਗੀ। ਪਰ ਹੌਲੀ-ਹੌਲੀ ਇਸ ਨੂੰ ਈ-ਵੀਜ਼ਾ ਦੀ ਸੁਵਿਧਾ ਦੇਣ ਵਾਲੇ ਸਾਰੇ 15 ਹਵਾਈ ਅੱਡਿਆਂ 'ਤੇ ਲਾਗੂ ਕਰ ਦਿੱਤਾ ਜਾਵੇਗਾ।
ਸ਼ਰਮਾ ਨੇ ਕਿਹਾ ਕਿ ਇਹ ਕਦਮ ਸੈਲਾਨੀਆਂ ਨੂੰ ਜਲਦੀ ਹੀ ਆਪਣੇ ਘਰ, ਰਿਸ਼ਤੇਦਾਰਾਂ, ਹੋਟਲ, ਟੂਰ ਆਪਰੇਟਰ ਅਤੇ ਬਾਕੀ ਲੋਕਾਂ ਨਾਲ ਸੰਪਰਕ ਕਰਨ 'ਚ ਮਦਦ ਕਰੇਗਾ। ਸ਼੍ਰੀਲੰਕਾ ਦੌਰੇ 'ਤੇ ਮੈਨੂੰ ਇਸ ਤਰ੍ਹਾਂ ਦਾ ਹੀ ਸਿਮ-ਕਾਰਡ ਮਿਲਿਆ ਸੀ, ਇਸ ਤੋਂ ਬਾਅਦ ਮੈਨੂੰ ਇਹ ਆਈਡੀਆ ਆਇਆ। ਮੰਤਰੀ ਨੇ ਕਿਹਾ ਕਿ ਇਸ ਸੁਵਿਧਾ ਨਾਲ ਉਨ੍ਹਾਂ ਸੈਲਾਨੀਆਂ ਨੂੰ ਬਹੁਤ ਲਾਭ ਹੋਵੇਗਾ ਜੋ ਭਾਰਤ ਪਹੁੰਚਣ ਤੋਂ ਬਾਅਦ ਸਿਮ-ਕਾਰਡ ਦੇ ਲਈ 2 ਘੰਟੇ ਦਾ ਸਮਾਂ ਖਰਾਬ ਕਰਦੇ ਹਨ।
ਸੈਰ-ਸਪਾਟਾ ਸਕੱਤਰ ਵਿਨੋਦ ਜੁਤਸੀ ਨੇ ਕਿਹਾ ਕਿ ਪਿਛਲੇ ਸਾਲ ਕਰੀਬ 10 ਲੱਖ ਵਿਦੇਸ਼ੀ ਸੈਲਾਨੀਆਂ ਨੇ ਈ-ਵੀਜ਼ਾ ਸੁਵਿਧਾ ਦਾ ਫਾਇਦਾ ਲਿਆ ਸੀ।
ਮੋਟੋਰੋਲਾ ਯੂਜ਼ਰਸ ਲਈ ਸੁਨਹਿਰੀ ਮੌਕਾ, ਇਨ੍ਹਾਂ ਸਮਾਰਟਫੋਨ 'ਤੇ ਦੇ ਰਿਹੈ ਕਈ ਆਕਰਸ਼ਕ ਆਫਰਸ
NEXT STORY