ਆਟੋ ਡੈਸਕ– ਦੇਸ਼ ਦੀ ਸਭ ਤੋਂ ਵੱਡੀ ਆਇਲ ਰਿਟੇਲਰ ਕੰਪਨੀ ਇੰਡੀਅਨ ਆਇਲ ਨੇ ਹੁਣ ਕਾਰ ਸਰਵਿਸਿੰਗ ਬਾਜ਼ਾਰ ’ਚ ਵੀ ਕਦਮ ਰੱਖ ਦਿੱਤਾ ਹੈ। ਕੰਪਨੀ ਨੇ ਕਾਰ ਸਰਵਿਸਿੰਗ ਲਈ ਕੋਈ ਵਰਕਸ਼ਾਪ ਨਹੀਂ ਖੋਲ੍ਹਿਆ ਸਗੋਂ ਇਹ ਸੇਵਾ ਗਾਹਕਾਂ ਦੇ ਘਰ ਤਕ ਮੁਹੱਈਆ ਕਰਵਾਈ ਜਾ ਰਹੀ ਹੈ। ਕੰਪਨੀ ਨੇ ਮੋਬਾਇਲ ਵੈਨ ਦੁਆਰਾ ਡੋਰ-ਸਟੈੱਪ ਕਾਰ ਸਰਵਿਸਿੰਗ ਸੇਵਾ ਪ੍ਰਦਾਨ ਕਰ ਰਹੀ ਹੈ। ਇਸ ਸੇਵਾ ਨੂੰ ਸਭ ਤੋਂ ਪਹਿਲਾਂ ਦਿੱਲੀ ਐੱਨ.ਸੀ.ਆਰ. ’ਚ ਸ਼ੁਰੂ ਕੀਤਾ ਗਿਆ ਹੈ।
ਦੱਸ ਦੇਈਏ ਕਿ ਇੰਡੀਅਨ ਆਇਲ ਨੇ ਹੋਮ ਮਕੈਨਿਕ ਨਾਲ ਸਾਂਝੇਦਾਰੀ ਕਰਕੇ ਇਸ ਸੇਵਾ ਦੀ ਸ਼ੁਰੂਆਤ ਕੀਤੀ ਹੈ। ਹੋਮ ਮਕੈਨਿਕ ਦੇਸ਼ ਦੇ ਕਈ ਸ਼ਹਿਰਾਂ ’ਚ ਪਹਿਲਾਂ ਹੀ ਡੋਰ-ਸਟੈੱਪ ਕਾਰ ਸਰਵਿਸਿੰਗ ਸੇਵਾ ਮੁਹੱਈਆ ਕਰਵਾ ਰਹੀ ਹੈ। ਕਾਰ ਦੀ ਸਰਵਿਸਿੰਗ ਦੇ ਆਰਡਰ ਜਦੋਂ ਮਿਲਣਗੇ ਤਾਂ ਕੰਪਨੀ ਬੁਕਿੰਗਕਰਤਾ ਦੀ ਲੋਕੇਸ਼ਨ ’ਤੇ ਹੀ ਵੈਨ ’ਚ 3 ਸਰਵਿਸ ਏਜੰਟਾਂ ਨੂੰ ਭੇਜੇਗੀ।
ਇਸ ਡੋਰ ਸਰਵਿਸਿੰਗ ਦਾ ਮੇਨ ਮਕਸਦ ਲੋਕਾਂ ਨੂੰ ਕਾਰ ਵਰਕਸ਼ਾਪ ’ਚ ਲੱਗੀ ਲੰਬੀ ਭੀੜ ਤੋਂ ਰਾਹਤ ਦੇਣਾ ਹੈ। ਡੋਰ-ਸਟੈੱਪ ਸਰਵਿਸ ਰਾਹੀਂ ਸਿਰਫ 2 ਘੰਟਿਆਂ ਦੇ ਅੰਦਰ ਹੀ ਕਾਰ ਦੀ ਸਰਵਿਸ ਹੋ ਜਾਵੇਗੀ ਜਿਸ ਨਾਲ ਗਾਹਕ ਦਾ ਕਾਫੀ ਸਮਾਂ ਵੀ ਬਚੇਗਾ।
ਇਸ ਸਰਵਿਸਿੰਗ ’ਚ ਕਾਰ ਨੂੰ ਸਾਫ ਕਰਨ ਲਈ ਡ੍ਰਾਈ ਵਾਸ਼ ਜਾਂ ਫੋਮ ਦਾ ਇਸਤੇਮਾਲ ਹੁੰਦਾ ਹੈ। ਨਾਲ ਹੀ ਕਾਰ ਨੂੰ ਪੂਰੀ ਤਰ੍ਹਾਂ ਸੈਨੀਟਾਈਜ਼ ਵੀ ਕੀਤਾ ਜਾਂਦਾ ਹੈ। ਇੰਡੀਅਨ ਆਇਲ ਹੋਮ ਮਕੈਨਿਕ ਦੀ ਮਦਦ ਨਾਲ ਆਪਣੇ ਕਈ ਉਤਪਾਦਾਂ ਲਈ ਗਾਹਕ ਬੇਸ ਬਣਾ ਰਹੀ ਹੈ। ਕੰਪਨੀ ਇਸ ਸੇਵਾ ਦਾ ਲਾਭ ਲੈਣ ਵਾਲੇ ਲੋਕਾਂ ਨੂੰ ਸਰਵੋ ਦੇ ਉਤਪਾਦ ਜਿਵੇਂ ਕਿ ਇੰਜਣ ਆਇਲ ਅਤੇ ਲੁਬ੍ਰੀਕੈਂਟ ਇਸਤੇਮਾਲ ਕਰਨ ਦੀ ਸਲਾਹ ਵੀ ਦਿੰਦੀ ਹੈ।
ਜਾਣਕਾਰੀ ਲਈ ਦੱਸ ਦੇਈਏ ਕਿ ਇੰਡੀਅਨ ਆਇਲ ਦੇ ਦੇਸ਼ ਭਰ ’ਚ 30,000 ਤੋਂ ਜ਼ਿਆਦਾ ਪੈਟਰੋਲ ਪੰਪ ਹਨ। ਜਿਥੇ ਸਿਰਫ ਪੈਟਰੋਲ ਅਤੇ ਡੀਜ਼ਲ ਹੀ ਨਹੀਂ ਸਗੋਂ ਇੰਜਣ ਆਇਲ ਅਤੇ ਲੁਬ੍ਰੀਕੈਂਟ ਵੀ ਵੇਚੇ ਜਾਂਦੇ ਹਨ।
iPhone 12 ਯੂਜ਼ਰਸ ਲਈ ਬੁਰੀ ਖ਼ਬਰ! ਡਿਊਲ ਸਿਮ ਅਤੇ 5G ਨੈੱਟਵਰਕ 'ਚ ਨਹੀਂ ਬੈਠ ਰਿਹੈ ਤਾਲਮੇਲ
NEXT STORY