ਜਲੰਧਰ- ਹਾਲ ਹੀ 'ਚ ਭਾਰਤੀ ਰੇਲਵੇ ਨੇ ਯਾਤਰੀਆਂ ਦੀ ਸੁਵਿਧਾ ਲਈ ਆਪਣੀ ਐੱਸ.ਐੱਮ.ਐੱਸ. ਸਰਵਿਸ ਨੂੰ ਲਾਂਚ ਕੀਤਾ ਹੈ, ਜਿਸ ਵਿਚ ਯਾਤਰੀਆਂ ਨੂੰ 33 ਲੱਖ ਤੋਂ ਜ਼ਿਆਦਾ ਐੱਸ.ਐੱਮ.ਐੱਸ. ਭੇਜੇ ਗਏ ਹਨ ਤਾਂ ਜੋ ਉਨ੍ਹਾਂ ਨੂੰ ਟ੍ਰੇਨ ਦੇ ਦੇਰੀ ਨਾਲ ਆਉਣ ਬਾਰੇ ਚਿਤਾਵਨੀ ਦਿੱਤੀ ਜਾ ਸਕੇ।
ਮਿਲੇ ਅੰਕੜਿਆ ਤੋਂ ਪਤਾ ਚੱਲਿਆ ਹੈ ਕਿ ਇਹ ਸਰਵਿਸ 3 ਨਵੰਬਰ ਨੂੰ 102 ਪ੍ਰੀਮੀਅਮ ਟ੍ਰੋਨਾਂ ਲਈ ਸ਼ੁਰੂ ਹੋਈ ਅਤੇ 7 ਦਸੰਬਰ ਤੱਕ ਰਾਜਧਾਨੀ ਦੀ 23, ਸ਼ਤਾਬਦੀ ਦੀ 26 ਅਤੇ ਤੇਜਸ ਅਤੇ Gatiman ਟ੍ਰੇਨਾਂ 'ਚੋਂ ਹਰੇਕ ਨੂੰ ਰੇਲਵੇ ਦੁਆਰਾ 33,08,632 ਐੱਸ.ਐੱਮ.ਐੱਸ. ਭੇਜ ਦਿੱਤੇ ਗਏ।
ਦੱਸ ਦਈਏ ਕਿ ਇਸ ਸੇਵਾ ਦੀ ਸਫਲਤਾ ਤੋਂ ਬਾਅਦ ਸੀਨੀਅਰ ਰੇਲਵੇ ਅਧਿਕਾਰੀਆਂ ਨੇ ਕਿਹਾ ਕਿ ਇਹ ਸੇਵਾ ਅਗਲੇ ਸਾਲ ਤੱਕ 148 ਹੋਰ ਪ੍ਰੀਮੀਅਮ ਟ੍ਰੇਨਾਂ ਵਰਗੇ ਦੁਰੰਤਾ ਅਤੇ Suvidha ਟ੍ਰੇਨਾਂ ਦੇ ਯਾਤਰੀਆਂ ਨੂੰ ਵੀ ਦਿੱਤੀ ਜਾਵੇਗੀ। ਇਸ ਸੁਵਿਧਾ ਦਾ ਲਾਭ ਲੈਣ ਲਈ ਯਾਤਰੀਆਂ ਨੂੰ ਆਪਣੀ ਰਿਜਰਵੇਸ਼ਨ ਸਲਿੱਪ 'ਤੇ ਮੋਬਾਇਲ ਨੰਬਰ ਦੱਸਣਾ ਹੋਵੇਗਾ ਅਤੇ ਇਹ ਇਕ ਮੁਫਤ ਸਰਵਿਸ ਹੈ।
Xiaomi Mi 7 ਅਤੇ Mi 7 Plus ਸਮਾਰਟਫੋਨਜ਼ ਮਾਰਚ 2018 'ਚ ਹੋ ਸਕਦੇ ਹਨ ਲਾਂਚ
NEXT STORY