ਮੁੰਬਈ, (ਭਾਸ਼ਾ)- ਮਹਾਰਾਸ਼ਟਰ ਦੇ ਮੁੰਬਈ ’ਚ ਸਾਈਬਰ ਅਪਰਾਧੀਆਂ ਨੇ ਇਕ 70 ਸਾਲਾ ਡਾਕਟਰ ’ਤੇ ਮਨੀ ਲਾਂਡਰਿੰਗ ’ਚ ਸ਼ਾਮਲ ਹੋਣ ਦਾ ਦੋਸ਼ ਲਾਇਆ ਤੇ 8 ਦਿਨਾਂ ਤੱਕ ‘ਡਿਜੀਟਲ ਅਰੈਸਟ’ ’ਚ ਰੱਖ ਕੇ ਉਸ ਕੋਲੋਂ 3 ਕਰੋੜ ਰੁਪਏ ਠੱਗ ਲਏ।
ਇਕ ਪੁਲਸ ਅਧਿਕਾਰੀ ਅਨੁਸਾਰ ਮਈ ’ਚ ਇਕ ਵਿਅਕਤੀ ਨੇ ਪੀੜਤ ਨੂੰ ਫ਼ੋਨ ਕੀਤਾ ਤੇ ਆਪਣੇ ਆਪ ਨੂੰ ਦੂਰਸੰਚਾਰ ਵਿਭਾਗ ਦੇ ਕਰਮਚਾਰੀ ਅਮਿਤ ਕੁਮਾਰ ਵਜੋਂ ਪੇਸ਼ ਕੀਤਾ। ਇਸ ਤੋਂ ਬਾਅਦ ਪੀੜਤ ਨੂੰ ਇਕ ਹੋਰ ਵਿਅਕਤੀ ਦਾ ਫ਼ੋਨ ਆਇਆ ਜਿਸ ਨੇ ਆਪਣੇ ਆਪ ਨੂੰ ਅਪਰਾਧ ਸ਼ਾਖਾ ਦੇ ਅਧਿਕਾਰੀ ਸਮਾਧਨ ਪਵਾਰ ਵਜੋਂ ਪੇਸ਼ ਕੀਤਾ।
ਉਸ ਨੇ ਪੀੜਤ ਨੂੰ ਦੱਸਿਆ ਕਿ ਇਕ ਹਵਾਬਾਜ਼ੀ ਕੰਪਨੀ ਦੇ ਮਾਲਕ ਦੇ ਘਰ ਛਾਪੇਮਾਰੀ ਦੌਰਾਨ ਉਸ ਦੇ ਬੈਂਕ ਖਾਤੇ ਤੇ ਡੈਬਿਟ ਕਾਰਡ ਦੇ ਵੇਰਵੇ ਮਿਲੇ ਹਨ। ਹਵਾਬਾਜ਼ੀ ਕੰਪਨੀ ਦੇ ਮਾਲਕ ਨੂੰ ਮਨੀ ਲਾਂਡਰਿੰਗ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਡਰ ਦੇ ਮਾਰੇ ਪੀੜਤ ਨੇ ਧੋਖੇਬਾਜ਼ਾਂ ਵੱਲੋਂ ਦਿੱਤੇ ਗਏ ਵੱਖ-ਵੱਖ ਬੈਂਕ ਖਾਤਿਆਂ ’ਚ 3 ਕਰੋੜ ਰੁਪਏ ਪਾ ਦਿੱਤੇ।
Google ਦੇ ਸਮਾਰਟਫੋਨ 'ਤੇ ਲੱਗਾ ਬੈਨ! ਇਸ ਕਾਰਨ ਹੋਈ ਕਾਰਵਾਈ
NEXT STORY