ਆਟੋ ਡੈਸਕ- ਬੈਂਗਲੁਰੂ ਦੀਆਂ ਸੜਕਾਂ 'ਤੇ ਹਾਲ ਹੀ 'ਚ ਲਾਲ ਰੰਗ ਦੀ Tesla Model X ਨੂੰ ਦੇਖਿਆ ਗਿਆ ਹੈ। ਇਸ ਗੱਡੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ। ਇਕ ਯੂਜ਼ਰ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਇਸ ਦੀਆਂਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਹਨ।
ਫਿਲਹਾਲ ਇਸ ਗੱਲ ਦੀ ਪੁਸ਼ਟੀ ਅਜੇ ਨਹੀਂ ਹੋਈ ਕਿ ਇਹ ਇਕ ਅਧਿਕਾਰਤ ਕਾਰ ਹੈ ਜਾਂ ਕੋਈ ਨਿੱਜੀ ਕਾਰ ਸੀ। ਪੋਸਟ ਦੇ ਵਾਇਰਲ ਹੋਣ ਤੋਂ ਬਾਅਦ ਯੂਜ਼ਰਜ਼ ਦੁਆਰਾ ਇਸ 'ਤੇ ਕਈ ਤਰ੍ਹਾਂ ਦੇ ਕੁਮੈਂਟ ਕੀਤੇ ਗਏ ਹਨ। ਇਕ ਯੂਜ਼ਰ ਨੇ ਲਿਖਿਆ ਕਿ ਇਹ ਟੈਸਟ ਡਰਾਈਵ ਨਹੀਂ ਹੈ, ਕੋਈ ਅਧਿਕਾਰਤ ਦੌਰੇ 'ਤੇ ਹੈ ਅਤੇ ਆਪਣੀ ਕਾਰ ਦੁਬਾਈ ਤੋਂ ਚਲਾ ਰਿਹਾ ਹੈ, ਜਿਸਦੀ ਇਕ ਤੈਅ ਸਮੇਂ ਲਈ ਬਿਲਕੁਲ ਇਜਾਜ਼ਤ ਹੈ। ਦੂਜੇ ਨੇ ਲਿਖਿਆ ਕਿ ਇਹ ਇਕ ਦੁਬਈ 'ਚ ਰਜਿਸਟਰਡ ਨਿੱਜੀ ਕਾਰ ਦੀ ਤਰ੍ਹਾਂ ਲਗਦੀ ਹੈ।
ਮੀਡੀਆ ਰਿਪੋਰਟਾਂ ਮੁਤਾਬਕ, ਟੈਸਲਾ ਗੁਜਰਾਤ 'ਚ ਆਪਣਾ ਪਲਾਂਟ ਲਗਾਉਣ ਵਾਲੀ ਹੈ। ਗੁਜਰਾਤ ਦੇ ਮੰਤਰੀ ਰੁਸ਼ੀਕੇਸ਼ ਪਟੇਲ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੂੰ ਬਹੁਤ ਉਮੀਦ ਹੈ ਕਿ ਐਲੋਨ ਮਸਕ ਦੀ ਅਗਵਾਈ ਵਾਲੀ 'ਟੈਸਲਾ' ਪਲਾਂਟ ਲਗਾਉਣ ਲਈ ਸੂਬੇ ਨੂੰ ਚੁਣੇਗੀ। ਉਨ੍ਹਾਂ ਇਹ ਵੀ ਕਿਹਾ ਕਿ ਇਸ ਬਾਰੇ ਫਰਮ ਦੇ ਨਾਲ ਗੱਲਬਾਤ ਚੱਲ ਰਹੀ ਹੈ।
WhatsApp ਦੀ ਭਾਰਤ 'ਚ ਵੱਡੀ ਕਾਰਵਾਈ, ਬੈਨ ਕੀਤੇ 71 ਲੱਖ ਤੋਂ ਵੱਧ ਅਕਾਊਂਟ, ਜਾਣੋ ਵਜ੍ਹਾ
NEXT STORY