ਗੈਜੇਟ ਡੈਸਕ– ਇਨਫਿਨਿਕਸ ਦੇ ਅਪਕਮਿੰਗ ਸਮਾਰਟਫੋਨ Infinix Hot 11 2022 ਦੀ ਲਾਂਚਿੰਗ ਭਾਰਤੀ ਬਾਜ਼ਾਰ ’ਚ ਜਲਦ ਹੋਣ ਵਾਲੀ ਹੈ, ਹਾਲਾਂਕਿ ਕੰਪਨੀ ਨੇ ਅਜੇ ਤਕ ਲਾਂਚਿੰਗ ਤਾਰੀਖ਼ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਲਾਂਚਿੰਗ ਤੋਂ ਪਹਿਲਾਂ Infinix Hot 11 2022 ਦੀ ਇਕ ਵੀਡੀਓ ਸਾਹਮਣੇ ਆਈ ਹ। ਇਨਫਿਨਿਕਸ ਦੇ ਸੀ.ਈ.ਓ ਅਨਿਸ਼ ਕਪੂਰ ਨੇ ਟਵੀਟਰ ’ਤੇ Infinix Hot 11 2022 ਦੀ ਇਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿਚ ਫੋਨ ਦੀ ਲੁੱਕ ਅਤੇ ਡਿਜ਼ਾਇਨ ਨੂੰ ਵੇਖਿਆ ਜਾ ਸਕਦਾ ਹੈ। ਵੀਡੀਓ ਮੁਤਾਬਕ, Infinix Hot 11 2022 ਦਾ ਡਿਜ਼ਾਇਨ ਪ੍ਰੀਮੀਅਮ ਹੈ।
ਸਾਹਮਣੇ ਆਈ ਵੀਡੀਓ ਮੁਤਾਬਕ, ਫੋਨ ’ਚ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਮਿਲੇਗਾ। ਇਸਤੋਂ ਇਲਾਵਾ ਫੋਨ ਕਾਫੀ ਪਤਲਾ ਹੋਵੇਗਾ। ਬੈਕ ਪੈਨਲ ’ਤੇ ਚੌਰਸ ਸ਼ੇਪ ’ਚ ਕੈਮਰਾ ਸੈੱਟਅਪ ਮਿਲੇਗਾ। Infinix Hot 11 2022 ਦੀ ਡਿਸਪਲੇਅ ਦਾ ਡਿਜ਼ਾਇਨ ਪੰਚਹੋਲ ਹੋਵੇਗਾ ਅਤੇ ਇਸੇ ਪੰਚਹੋਲ ’ਚ ਫਰੰਟ ਕੈਮਰਾ ਹੋਵੇਗਾ। ਫੋਨ ਦੇ ਹੇਠਲੇ ਪਾਸੇ ਟਾਈਪ-ਸੀ ਪੋਰਟ ਅਤੇ ਸਪੀਕਰ ਗਰਿੱਪ ਮਿਲੇਗਾ।
ਪਾਵਰ ਅਤੇ ਵਾਲਿਊਮ ਰੋਕਰ ਸਾਈਡ ’ਚ ਮਿਲਣਗੇ। ਬੈਕ ਪੈਨਲ ’ਤੇ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਹੈ ਜਿਸਦੇ ਨਾਲ ਇਕ ਫਲੈਸ਼ ਲਾਈਟ ਵੀ ਹੈ। ਫੋਨ ਨੂੰ ਰਿੰਗ ਰੰਗਾਂ ’ਚ ਖਰੀਦਿਆ ਜਾ ਸਕੇਗਾ। ਕੰਪਨੀ ਨੇ ਫੋਨ ਦੇ ਹੋਰ ਫੀਚਰਜ਼ ਬਾਰੇ ਜਾਣਕਾਰੀ ਨਹੀਂ ਦਿੱਤੀ। ਫੋਨ ’ਚ ਹੈੱਡਫੋਨ ਜੈੱਕ ਉਪਰਲੇ ਪਾਸੇ ਮਿਲੇਗਾ।
Oppo Enco Air 2 ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਖੂਬੀਆਂ
NEXT STORY