ਗੈਜੇਟ ਡੈਸਕ—ਸਮਾਰਟਫੋਨ ਨਿਰਮਾਤਾ ਕੰਪਨੀ ਇਨ Infinix ਫਿਕਸ ਨੇ ਪਿਛਲੇ ਮਹੀਨੇ Hot 9 ਸਮਾਰਟਫੋਨ ਨੂੰ ਇੰਡੋਨੇਸ਼ੀਆ 'ਚ ਲਾਂਚ ਕੀਤਾ ਸੀ। ਇਸ ਤੋਂ ਬਾਅਦ ਤੋਂ ਹੀ ਚਰਚਾ ਹੈ ਕਿ ਕੰਪਨੀ ਇਸ ਸੀਰੀਜ਼ ਦੇ ਤਹਿਤ ਇਕ ਨਵਾਂ ਸਮਾਰਟਫੋਨ Hot 9 Pro ਲਾਂਚ ਕਰਨ ਦੀ ਪਲਾਨਿੰਗ ਕਰ ਰਹੀ ਹੈ। ਲੀਕਸ ਰਾਹੀਂ ਅਜੇ ਤਕ ਇਸ ਸਮਾਰਟਫੋਨ ਦੇ ਕਈ ਫੀਚਰਸ ਦੀ ਜਾਣਕਾਰੀ ਸਾਹਮਣੇ ਆ ਚੁੱਕੀ ਹੈ। ਨਵੀਂ ਰਿਪੋਰਟ ਮੁਤਾਬਕ ਕੰਪਨੀ Infinix Hot 9 Pro ਨੂੰ ਭਾਰਤੀ ਬਾਜ਼ਾਰ 'ਚ ਲਾਕਡਾਊਨ ਦੇ ਖਤਮ ਹੋਣ ਤੋਂ ਬਾਅਦ ਲਾਂਚ ਕਰ ਸਕਦੀ ਹੈ।
ਵੈੱਬਸਾਈਟ ਦੀ ਰਿਪੋਰਟ ਮੁਤਾਬਕ Infinix Hot 9 Pro ਭਾਰਤ 'ਚ Hot 9 ਦਾ ਰਿਬ੍ਰਾਂਡੇਡ ਵਰਜ਼ਨ ਹੋਵੇਗਾ। ਜਿਸ ਨੂੰ ਪਿਛਲੇ ਦਿਨੀਂ ਇੰਡੋਨੇਸ਼ੀਆ 'ਚ ਲਾਂਚ ਕੀਤਾ ਗਿਆ ਸੀ। ਹਾਲਾਂਕਿ ਅਜੇ ਇਸ ਦੇ ਲਾਂਚ ਦੀ ਸਪਸ਼ਟ ਡੇਟ ਅਤੇ ਆਧਿਕਾਰਿਤ ਫੀਚਰਸ ਦੇ ਬਾਰੇ 'ਚ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਪਰ ਲੀਕਸ ਮੁਤਾਬਕ ਇਸ 'ਚ ਖਾਸ ਫੀਚਰਸ ਦੇ ਤੌਰ 'ਤੇ 5000mAh ਦੀ ਬੈਟਰੀ ਅਤੇ ਪੰਚ-ਹੋਲ ਡਿਸਪਲੇਅ ਦਿੱਤੀ ਜਾ ਸਕਦੀ ਹੈ।
Infinix Hot 9 Pro ਨੂੰ ਇਕ ਹੀ ਸਟੋਰੇਜ਼ ਵੇਰੀਐਂਟ 'ਚ ਲਾਂਚ ਕੀਤਾ ਜਾਵੇਗਾ। ਫੋਨ 'ਚ 4ਜੀ.ਬੀ. ਰੈਮ ਅਤੇ 64ਜੀ.ਬੀ. ਇੰਟਰਨਲ ਸਟੋਰੇਜ਼ ਮੈਮੋਰੀ ਦਿੱਤੀ ਜਾ ਸਕਦੀ ਹੈ। ਫੋਨ 'ਚ ਸਕਿਓਰਟੀ ਲਈ ਇਨ-ਡਿਸਪਲੇਅ ਫਿਗਰਪ੍ਰਿੰਟ ਸੈਂਸਰ ਦਿੱਤਾ ਜਾਵੇਗਾ। ਉਮੀਦ ਹੈ ਕਿ ਇਸ 'ਚ 6.6 ਇੰਚ ਦੀ ਡਿਸਪਲੇਅ ਦਿੱਤੀ ਜਾਵੇਗੀ।
Infinix Hot 9 ਦੀ ਗੱਲ ਕਰੀਏ ਤਾਂ ਇਸ 'ਚ ਫੋਨ ਨੂੰ ਪਾਵਰ ਦੇਣ ਲਈ 5,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਜਾ ਸਕਦੀ ਹੈ। ਇਸ 'ਚ ਪੰਚ-ਹੋਲ ਨਾਲ 6.5 ਇੰਚ ਦੀ ਆਈ.ਪੀ.ਐੱਸ. ਐੱਲ.ਸੀ.ਡੀ. ਡਿਸਪਲੇਅ ਦਿੱਤੀ ਗਈ ਹੈ। ਫੋਨ 'ਚ 4ਜੀ.ਬੀ. ਰੈਮ ਅਤੇ 128ਜੀ.ਬੀ. ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ। ਫੋਟੋਗ੍ਰਾਫੀ ਲਈ ਇਸ 'ਚ ਟ੍ਰਿਪਲ ਰੀਅਰ ਕੈਮਰਾ ਦਿੱਤਾ ਗਿਆ ਹੈ। ਵੀਡੀਓ ਕਾਲਿੰਗ ਅਤੇ ਸੈਲਈ ਲਈ ਇਸ 'ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤ ਗਿਆ ਹੈ।
ਫੇਸਬੁੱਕ ਨੇ ਵਾਰਨਿੰਗ ਲੇਬਲ ਕੀਤੇ ਜਾਰੀ, ਵਾਇਰਸ ਨਾਲ ਜੁੜੀ ਗਲਤ ਜਾਣਕਾਰੀ 'ਤੇ ਲੱਗੇਗੀ ਰੋਕ
NEXT STORY