ਗੈਜੇਟ ਡੈਸਕ -ਇੰਫੀਨਿਕਸ ਨੇ ਗੁਜ਼ਰੇ ਦਿਨ ਹੀ ਭਾਰਤ 'ਚ ਆਪਣਾ ਲੇਟੈਸਟ ਸਮਾਰਟਫੋਨ ਨੋਟ 5 ਸਟਾਇਲਸ 15,999 ਰੁਪਏ ਦੀ ਕੀਮਤ ਦੇ ਨਾਲ ਲਾਂਚ ਕੀਤਾ ਹੈ। ਇਹ ਸਮਾਰਟਫੋਨ ਕੰਪਨੀ ਨੇ ਐਂਡ੍ਰਾਇਡ 8.1 ਓਰੀਓ ਆਪਰੇਟਿੰਗ ਸਿਸਟਮ ਦੇ ਨਾਲ ਪੇਸ਼ ਕੀਤਾ ਹੈ, ਪਰ ਇਸ ਦੇ ਲਈ ਜਨਵਰੀ 2019 'ਚ ਐਂਡ੍ਰਾਇਡ 9.0 ਪਾਈ ਅਪਡੇਟ ਜਾਰੀ ਕਰ ਦਿੱਤੀ ਜਾਵੇਗੀ।
ਅਸਲ 'ਚ ਇਸ ਦੀ ਜਾਣਕਾਰੀ ਇੰਫੀਨਿਕਸ ਇੰਡੀਆ ਦੇ CEO ਅਨੀਸ਼ ਕਪੂਰ ਨੇ ਦ ਮੋਬਾਇਲ ਇੰਡੀਅਨ ਨਾਲ ਗੱਲਬਾਤ 'ਚ ਦਿੱਤੀ। ਦੱਸ ਦੇਈਏ ਕਿ ਇਹ ਸਮਾਰਟਫੋਨ ਐਂਡ੍ਰਾਇਡ ਵਨ ਪ੍ਰੋਗਰਾਮ ਦਾ ਹਿੱਸਾ ਹੈ, ਮਤਲਬ ਇਸ 'ਚ ਯੂਜ਼ਰਸ ਨੂੰ ਸਟਾਕ ਐਂਡ੍ਰਾਇਡ ਦੀ ਸਹੂਲਤ ਮਿਲਦੀ ਹੈ। ਉਥੇ ਹੀ ਪਾਈ ਅਪਡੇਟ ਤੋਂ ਬਾਅਦ ਇਸ ਸਮਾਰਟਫੋਨ 'ਚ ਕਈ ਨਵੇਂ ਫੀਚਰਸ ਦੀ ਸਹੂਲਤ ਮਿਲੇਗੀ। ਜਿਵੇਂ ਕਿ ਅਡੈਪਟਿਵ ਬੈਟਰੀ ਤੇ ਬ੍ਰਾਇਟਨੈੱਸ ਦੀ ਸਮਰੱਥਾ ਦੇ ਨਾਲ ਫੋਨ ਨੈਵੀਗੇਸ਼ਨ ਪਹਿਲਾਂ ਤੋਂ ਸੌਖੀ ਤੇ ਸੁਵਿਧਾਜਨਕ ਹੋ ਜਾਵੇਗੀ। ਇਸ ਦੇ ਨਾਲ ਐਪ ਐਕਸ਼ਨਸ (App Actions) ਫੀਚਰ ਮਿਲਦਾ ਹੈ ਜੋ ਇਕ ਤਰ੍ਹਾਂ ਤੋਂ ਭਵਿੱਖਵਾਣੀ ਕਰਦਾ ਹੈ ਕਿ ਤੁਹਾਨੂੰ ਅੱਗੇ ਕੀ ਕਰਨ ਦੀ ਜ਼ਰੂਰਤ ਹੈ। ਉਥੇ ਹੀ ਸਲਾਈਸਿਜ਼ (Slices) ਤੁਹਾਨੂੰ ਸਭ ਤੋਂ ਜ਼ਿਆਦਾ ਇਸਤੇਮਾਲ ਕਰਨ ਵਾਲੀ ਐਪ ਕੀਤੀ ਤੇ ਜ਼ਿਆਦਾ ਜਾਣਕਾਰੀ ਦਿੰਦਾ ਹੈ।
ਇਸ ਤੋਂ ਇਲਾਵਾ ਇਸ ਲੇਟੈਸਟ ਐਂਡ੍ਰਾਇਡ ਵਰਜ਼ਨ 'ਚ ਹੋਮ ਸਕ੍ਰੀਨ ਤੋਂ ਹੀ ਨੈਵਿਗੇਸ਼ਨ ਨੂੰ ਐਕਟੀਵੇਟ ਕਰਨ ਦੇ ਨਾਲ ਸਵਾਇਪ ਅਪ ਵਾਲਾ ਨਵਾਂ ਲੇਆਊਟ ਆਵੇਗਾ। ਇਸ 'ਚ ਡਿਜੀਟਲ ਵੈਲਬੀਂਗ ਫੀਚਰਸ ਮਿਲਣਗੇ ਜਿਸ 'ਚ ਇਕ ਹੈ ਡੈਸ਼ਬੋਰਡ–ਇਹ ਸਕਰੀਨ ਟਾਈਮ ਤੇ ਫੋਨ ਯੂਸੇਜ ਨੂੰ ਹਾਇਲਾਈਟ ਕਰਦਾ ਹੈ ਜਿਸ 'ਚ ਕਿ ਕਿੰਨੀ ਵਾਰ ਡਿਵਾਈਸ ਅਨਲਾਕ ਕੀਤੀ ਗਈ ਤੇ ਕਿੰਨੀਆਂ ਨੋਟੀਫਿਕੇਸ਼ਨਸ ਉਸ 'ਚ ਪ੍ਰਾਪਤ ਹੋਈਆਂ ਹਨ। ਉਥੇ ਹੀ ਐਪ ਟਾਈਮਰਸ ਨਾਂ ਨਾਲ ਫੀਚਰ ਮਿਲੇਗਾ ਜਿਸ ਦਾ ਕੰਮ ਐਪਸ ਦੀ ਵਰਤੋਂ ਲਈ ਟਾਈਮ ਲਿਮਿਟਸ ਨੂੰ ਸੈੱਟ ਕਰਨਾ। ਇਸ ਦੇ ਨਾਲ ਹੀ ਵਿੰਡ ਡਾਊਨ ਤੇ ਡੂ ਨਾਟ ਡਿਸਟਰਬ ਜਿਹੇ ਫੀਚਰਸ ਵੀ ਯੂਜ਼ਰਸ ਨੂੰ ਮਿਲਣਗੇ।
Mi Band 3 ਦੀ ਟੱਕਰ ’ਚ ਇਹ ਕੰਪਨੀ ਲਿਆ ਰਹੀ ਹੈ ਨਵਾਂ ਸਮਾਰਟ ਬੈਂਡ
NEXT STORY