ਗੈਜੇਟ ਡੈਸਕ– ਇਨਫਿਨਿਕਸ ਐੱਸ ਦਾ ਨਵਾਂ ਵੇਰੀਐਂਟ ਭਾਰਤ ’ਚ ਲਾਂਚ ਹੋ ਗਿਆ ਹੈ। ਐੱਸ4 ਸਮਾਰਟਫੋਨ ਦੇ ਨਵੇਂ ਵੇਰੀਐਂਟ ’ਚ 4 ਜੀ.ਬੀ. ਰੈਮ ਅਤੇ 64 ਜੀ.ਬੀ. ਸਟੋਰੇਜ ਦਿੱਤੀ ਗਈ ਹੈ। ਕੰਪਨੀ ਨੇ ਇਸ ਸਾਲ ਮਈ ’ਚ ਐੱਸ4 ਸਮਾਰਟਫੋਨ ਦਾ 3 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵੇਰੀਐਂਟ ਲਾਂਚ ਕੀਤਾ ਸੀ। Infinix S4 ਸਮਾਰਟਫੋਨ ਦਾ 4 ਜੀ.ਬੀ. ਰੈਮ ਵਾਲਾ ਵੇਰੀਐਂਟ Flipkart Big Freedom ਸੇਲ ਦੌਰਾਨ ਆਫਰ ਪ੍ਰਾਈਜ਼ ’ਤੇ ਵਿਕਰੀ ਲਈ ਉਪਲੱਬਧ ਹੋਵੇਗਾ।
ਕੀਮਤ
Infinix S4 ਦੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਵੇਰੀਐਂਟ ਦੀ ਭਾਰਤ ’ਚ ਕੀਮਤ 10,999 ਰੁਪਏ ਹੈ ਪਰ 8 ਅਗਸਤ ਤੋਂ ਸ਼ੁਰੂ ਹੋਣ ਵਾਲੀ ਫਲਿਪਕਾਰਟ ਬਿਗ ਫਰੀਡਮ ਸੇਲ ਦੌਰਾਨ ਇਹ ਵੇਰੀਐਂਟ 8,999 ਰੁਪਏ ਦੇ ਇੰਟ੍ਰੋਡਕਟਰੀ ਪ੍ਰਾਈਜ਼ ’ਤੇ ਮਿਲੇਗਾ। ਉਥੇ ਹੀ Infinix S4 ਦਾ 3 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਵੇਰੀਐਂਟ ਸੇਲ ਦੌਰਾਨ 7,999 ਰੁਪਏ ’ਚ ਮਿਲੇਗਾ।
ਫੀਚਰਜ਼
ਫੋਨ ’ਚ 6.21 ਇੰਚ ਦੀ ਐੱਚ.ਡੀ.+ ਡਿਸਪਲੇਅ ਹੈ। ਇਸ ਵਿਚ 2.5ਡੀ ਕਰਵਡ ਗਲਾਸ ਡਿਸਪਲੇਅ ਪ੍ਰੋਟੈਕਸ਼ਨ ਹੈ। ਇਹ ਸਮਾਰਟਫੋਨ 2GHz ਮੀਡੀਆਟੈੱਕ ਹੀਲੀਓ ਪੀ22 ਪ੍ਰੋਸੈਸਰ ਨਾਲ ਲੈਸ ਹੈ। ਸਮਾਰਟਫੋਨ ’ਚ ਮਾਈਕ੍ਰੋ-ਐੱਸ.ਡੀ. ਕਾਰਡ ਦਿੱਤਾ ਗਿਆ ਹੈ, ਜਿਸ ਨਾਲ ਫੋਨ ਦੀ ਸਟੋਰੇਜ ਨੂੰ 256 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। ਫੋਨ ਦੇ ਬੈਕ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਹੈ। ਫੋਨ ਦੇ ਬੈਕ ’ਚ 13 ਮੈਗਾਪਿਕਸਲ, 8 ਮੈਗਾਪਿਕਸਲ ਅਤੇ 2 ਮੈਗਾਪਿਕਸਲ ਦੇ ਕੈਮਰੇ ਹਨ। ਉਥੇ ਹੀ ਫਰੰਟ ’ਚ 32 ਮੈਗਾਪਿਕਸਲ ਦਾ ਸੈਲਫੀ ਕੈਮਰਾ ਹੈ। ਫੋਨ ਨੂੰ ਪਾਵਰ ਦੇਣ ਲਈ 4,000mAh ਦੀ ਬੈਟਰੀ ਹੈ।
Royal Enfield ਜਲਦੀ ਲਾਂਚ ਕਰ ਸਕਦੀ ਹੈ ਸਸਤਾ ਬੁਲੇਟ
NEXT STORY