ਜਲੰਧਰ- ਇੰਫੀਨਿਕਸ ਨੇ ਸਮਾਰਟ 2 ਸਮਾਰਟਫੋਨ ਨੂੰ ਹਾਲ ਹੀ 'ਚ ਸੈਂਡਸਟੋਨ (Sandstone Black), Serene Gold ਤੇ City Blue ਕਲਰ ਵੇਰੀਐਂਟ 'ਚ ਲਾਂਚ ਕੀਤਾ ਸੀ। ਉਥੇ ਹੀ ਹੁਣ ਇਸ ਸਮਾਰਟਫੋਨ ਨੂੰ ਰੈੱਡ ਕਲਰ ਵੇਰੀਐਂਟ 'ਚ ਪੇਸ਼ ਕੀਤਾ ਗਿਆ ਹੈ।
ਸਮਾਰਟ 2 (Smart 2) ਰੈੱਡ ਕਲਰ ਵੇਰੀਐਂਟ ਦੇ 2GB ਰੈਮ ਤੇ 16GB ਸਟੋਰੇਜ਼ ਵੇਰੀਐਂਟ ਦੀ ਕੀਮਤ 5,999 ਰੁਪਏ ਤੇ 3GB ਰੈਮ ਅਤੇ 32GB ਸਟੋਰੇਜ ਵੇਰੀਐੈਂਟ ਦੀ ਕੀਮਤ 6,999 ਰੁਪਏ ਹੈ। ਇਸ ਤੋਂ ਇਲਾਵਾ ਰੈੱਡ ਕਲਰ ਵੇਰੀਐਂਟ ਨੂੰ ਅੱਜ ਮਿਡ ਨਾਈਟ ਤੋਂ ਫਲਿੱਪਕਾਰਟ 'ਤੇ ਸੇਲ ਲਈ ਪੇਸ਼ ਕੀਤਾ ਜਾਵੇਗਾ।
ਇੰਫੀਨਿਕਸ Smart 2 ਇਸ ਸੈਗਮੈਂਟ 'ਚ ਸ਼ਾਓਮੀ ਦੇ ਬਜਟ ਸਮਾਰਟਫੋਨ ਨੂੰ ਟੱਕਰ ਦਿੰਦਾ ਹੈ। ਇਸ ਪ੍ਰਾਈਸ-ਰੇਂਜ 'ਚ, ਸ਼ਾਓਮੀ ਦਾ ਰੈਡਮੀ 5A ਆਉਂਦਾ ਹੈ ਜਿਸ ਦੀ ਕੀਮਤ 5,999 ਰੁਪਏ ਹੈ। ਰੈਡਮੀ 5A ਫਿਲਹਾਲ ਮਾਰਕੀਟ 'ਚ ਸਭ ਤੋਂ ਚੰਗਾ ਸਮਾਰਟਫੋਨ ਮੰਨਿਆ ਜਾਂਦਾ ਹੈ।
ਫੀਚਰਸ-
ਸਮਾਰਟਫੋਨ 'ਚ 5.45 ਇੰਚ ਦੀ ਐੱਚ. ਡੀ. ਪਲੱਸ ਫੁੱਲ ਵਿਊ ਡਿਸਪਲੇਅ ਨਾਲ 720X1440 ਪਿਕਸਲ ਰੈਜ਼ੋਲਿਊਸ਼ਨ ਨਾਲ 18:9 ਆਸਪੈਕਟ ਰੇਸ਼ੋ ਮੌਜੂਦ ਹੈ। ਸਮਾਰਟਫੋਨ 'ਚ 1.5GHz ਕੁਆਡ ਕੋਰ ਮੀਡੀਆਟੈੱਕ 6739 ਪ੍ਰੋਸੈਸਰ ਦਿਤਾ ਗਿਆ ਹੈ। ਸਟੋਰੇਜ ਲਈ 2 ਜੀ. ਬੀ +16 ਜੀ. ਬੀ. ਅਤੇ 3 ਜੀ. ਬੀ +32 ਜੀ. ਬੀ. ਵੇਰੀਐਂਟਸ ਦਿੱਤੇ ਗਏ ਹਨ, ਸਟੋਰੇਜ ਮਾਈਕ੍ਰੋ-ਐੱਸ. ਡੀ. ਕਾਰਡ ਨਾਲ 128 ਜੀ. ਬੀ. ਤੱਕ ਵਧਾਈ ਜਾ ਸਕਦੀ ਹੈ। ਸਮਾਰਟਫੋਨ ਐਂਡਰਾਇਡ 8.0 ਓਰਿਓ ਆਪਰੇਟਿੰਗ ਸਿਸਟਮ ਨਾਲ ਕੰਪਨੀ ਦੇ ਐਕਸ. ਓ. ਐੱਸ. (XOS) v3.3.0 ਆਪਰੇਟਿੰਗ ਸਿਸਟਮ 'ਤੇ ਆਧਾਰਿਤ ਹੈ।
ਫੋਟੋਗ੍ਰਾਫੀ ਲਈ ਸਮਾਰਟਫੋਨ 'ਚ 13 ਮੈਗਾਪਿਕਸਲ ਰਿਅਰ ਕੈਮਰਾ ਐੱਫ/2.0 ਅਪਚਰ ਨਾਲ ਅਤੇ ਡਿਊਲ ਐੱਲ. ਈ. ਡੀ. ਫਲੈਸ਼ ਦਿੱਤੀ ਗਈ ਹੈ। ਸਮਾਰਟਫੋਨ 'ਚ ਵੀਡੀਓ ਕਾਲਿੰਗ ਅਤੇ ਸੈਲਫੀ ਲਈ ਫਰੰਟ 'ਤੇ 8 ਮੈਗਾਪਿਕਸਲ ਕੈਮਰਾ ਡਿਊਲ ਐੱਲ. ਈ. ਡੀ. ਫਲੈਸ਼ ਅਤੇ ਬੋਕੇਹ ਮੋਡ ਇਫੈਕਟ ਨਾਲ ਆਉਂਦਾ ਹੈ।ਸਮਾਰਟਫੋਨ 'ਚ ਫੇਸ ਅਨਲਾਕ ਸਪੋਰਟ ਵੀ ਦਿੱਤਾ ਗਿਆ ਹੈ, ਜਿਸ ਦਾ ਮਤਲਬ ਯੂਜ਼ਰਸ ਫੇਸ ਤੋਂ ਵੀ ਸਮਾਰਟਫੋਨ ਨੂੰ ਅਨਲਾਕ ਕਰ ਸਕਦੇ ਹਨ ਪਰ ਸਮਾਰਟਫੋਨ 'ਚ ਫਿੰਗਰਪ੍ਰਿੰਟ ਸੈਂਸਰ ਨਹੀਂ ਦਿੱਤਾ ਗਿਆ ਹੈ। ਪਾਵਰ ਬੈਕਅਪ ਲਈ ਸਮਾਰਟਫੋਨ 'ਚ 3,050 ਐੱਮ. ਏ. ਐੱਚ. ਦੀ ਨਾਨ ਰੀਮੂਵੇਬਲ ਬੈਟਰੀ ਦਿੱਤੀ ਗਈ ਹੈ। ਕੁਨੈਕਟੀਵਿਟੀ ਲਈ ਸਮਾਰਟਫੋਨ 'ਚ ਡਿਊਲ ਸਿਮ, 4G ਵੀ. ਓ. ਐੱਲ. ਟੀ. ਈ, ਵਾਈ-ਫਾਈ 802.11 ਏ/ਬੀ/ਜੀ/ਐੱਨ/ਏ.ਸੀ, ਬਲੂਟੁੱਥ 4.2, ਮਾਈਕ੍ਰੋ ਯੂ. ਐੱਸ. ਬੀ. ਪੋਰਟ ਅਤੇ ਜੀ. ਪੀ. ਐੱਸ+ਗਲੋਨਾਸ ਆਦਿ ਫੀਚਰਸ ਦਿੱਤੇ ਗਏ ਹਨ।
ਰਾਇਲ ਐਨਫੀਲਡ ਹਿਮਾਲਿਅਨ ABS ਦੀ ਬੁਕਿੰਗ ਸ਼ੁਰੂ, ਜਾਣੋ ਕੀਮਤ
NEXT STORY