ਗੈਜੇਟ ਡੈਸਕ– ਹਾਂਗਕਾਂਗ ਦੀ ਸਮਾਰਟਫੋਨ ਨਿਰਮਾਤਾ ਕੰਪਨੀ Infinix ਨੇ ਆਪਣੇ ਬਜਟ ਸਮਾਰਟਫੋਨ Smart 4 Plus ਨੂੰ 21 ਜੁਲਾਈ ਨੂੰ ਭਾਰਤ ’ਚ ਲਾਂਚ ਕੀਤਾ ਸੀ। ਖ਼ਾਸ ਗੱਲ ਇਹ ਹੈ ਕਿ ਇਸ ਫੋਨ ਨੂੰ 6000mAh ਦੀ ਦਮਦਾਰ ਬੈਟਰੀ ਅਤੇ 6.8 ਇੰਚ ਦੀ ਵੱਡੀ ਡਿਸਪਲੇਅ ਨਾਲ ਲਿਆਇਆ ਗਿਆ ਹੈ। ਡਿਊਲ ਸਿਮ ਸਪੋਰਟ ਨਾਲ ਆਉਣ ਵਾਲੇ ਇਸ ਫੋਨ ਦੇ ਰੀਅਰ ’ਚ ਫਿੰਗਰਪ੍ਰਿੰਟ ਸੈਂਸਰ ਵੀ ਮਿਲੇਗਾ। ਇਨਫਿਨਿਕਸ ਦੇ ਨਵੇਂ ਸਮਾਰਟਫੋਨ Smart 4 Plus ਨੂੰ ਅੱਜ ਇਕ ਵਾਰ ਫਿਰ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ।
ਇਸ ਦੀ ਸੇਲ ਅੱਜ ਦੁਪਹਿਰ ਨੂੰ 12 ਵਜੇ ਈ-ਕਾਮਰਸ ਸਾਈਟ ਫਲਿਪਕਾਰਟ ’ਤੇ ਸ਼ੁਰੂ ਹੋਵੇਗੀ। ਗਾਹਕਾਂ ਨੂੰ ਇਹ ਸਮਾਰਟਫੋਨ ਖ਼ਰੀਦਣ ’ਤੇ ਸ਼ਾਨਦਾਰ ਡਿਸਕਾਊਂਟ ਤੋਂ ਲੈਕੇ ਕੈਸ਼ਬੈਕ ਤਕ ਮਿਲੇਗਾ। Infinix Smart 4 Plus ਨੂੰ ਕੰਪਨੀ ਨੇ 7,999 ਰੁਪਏ ਦੀ ਕੀਮਤ ’ਤੇ ਭਾਰਤ ’ਚ ਲਾਂਚ ਕੀਤਾ ਹੈ। ਗਾਹਕ ਇਸ ਨੂੰ ਮਿਡਨਾਈਟ ਬਲੈਕ, ਓਸ਼ਲ ਵੇਵ ਅਤੇ ਵਾਇਲਟ ਰੰਗ ’ਚ ਖ਼ਰੀਦ ਸਕਣਗੇ। ਗਾਹਕਾਂ ਨੂੰ ਐਕਸਿਸ ਬੈਂਕ ਕਾਰਡ ਰਾਹੀਂ ਫਲਿਪਕਾਰਟ ਤੋਂ ਇਸ ਫੋਨ ਦੀ ਖ਼ਰੀਦਾਰੀ ਕਰਨ ’ਤੇ 5 ਫੀਸਦੀ ਦੀ ਛੋਟ ਮਿਲੇਗੀ। ਇਸ ਫੋਨ ਨੂੰ 899 ਰੁਪਏ ਪ੍ਰਤੀ ਮਹੀਨਾ ਦੀ ਨੋ-ਕਾਸਟ ਈ.ਐੱਮ.ਆਈ. ’ਤੇ ਵੀ ਖ਼ਰੀਦਿਆ ਜਾ ਸਕਦਾ ਹੈ।
11,999 ਰੁਪਏ ’ਚ 128GB ਸਟੋਰੇਜ ਵਾਲੇ ਇਸ ਫੋਨ ਦੀ ਸੇਲ ਅੱਜ
NEXT STORY