ਜਲੰਧਰ- ਅੱਜ ਤੱਕ ਤੁਸੀਂ ਕਈ ਤਰ੍ਹਾਂ ਦੀਆਂ ਘੜੀਆਂ ਦੇਖੀਆਂ ਹੋਣਗੀਆਂ ਜੋ ਵੱਖ-ਵੱਖ ਡਿਜ਼ਾਇਨ ਨਾਲ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੀਆਂ ਹਨ । ਪਰ ਹੁਣ CES ਦੌਰਾਨ ਸਵਿਸ ਵਾਚ ਮੇਕਰ Azimuth ਨੇ ਇਕ ਵੱਖਰੀ ਤਰ੍ਹਾਂ ਦੀ ਵਾਚ ਨੂੰ ਸ਼ੋਅ ਕੀਤਾ ਹੈ ਜੋ ਮੋਟਰਸਾਈਕਲ ਦੀ ਬਣਤਰ ਨੂੰ ਧਿਆਨ 'ਚ ਰੱਖ ਕੇ ਬਣਾਈ ਗਈ ਹੈ ।
ਇਸ ਵਾਚ ਦੀ ਖਾਸ ਗੱਲ ਇਹ ਹੈ ਕਿ ਇਸ 'ਚ ਇਕ ਚੈਨ ਨੂੰ ਦੋ ਛੋਟੇ ਇੰਜਨ ਪਾਰਟਸ ਦੇ ਉੱਪਰ ਲਪੇਟਿਆ ਗਿਆ ਹੈ ਜੋ ਇਕੋ ਜਿਹੇ ਕ੍ਰਮ 'ਚ ਕੰਮ ਕਰਦੇ ਹਨ । ਇਸ 'ਚ 0 ਤੋਂ 23 ਨੰਬਰ ਦਿੱਤੇ ਗਏ ਹਨ ਜੋ ਘੰਟੇ ਨੂੰ ਦਿਖਾਂਉਂਦੇ ਹਨ ਅਤੇ ਇਸ ਨਾਲ ਇਕ ਸਪਿਨਿੰਗ ਹੈਂਡ ਮਿੰਟਾਂ ਨੂੰ ਦਰਸਾਉਂਦਾ ਹੈ । ਇਸ ਦਾ ਅਲੌਕਿਕ ਰਾਈਡਰ ਕਲੈਵਰ ਡਿਜ਼ਾਇਨ ਦੇਖਣ 'ਚ ਇਕ ਮਕੈਨਿਕਲ ਡਿਵਾਈਸ ਦੀ ਲੁਕ ਦਿੰਦਾ ਹੈ ।
ਸਾਵਧਾਨ! Whatsapp ਨੂੰ ਕ੍ਰੈਸ਼ ਕਰ ਸਕਦੈ ਇਹ ਮੈਸੇਜ
NEXT STORY