ਬੁਢਲਾਡਾ, (ਬਾਂਸਲ)- ਸਿਹਤ ਕਰਮਚਾਰੀ ਭੁਪਿੰਦਰ ਕੁਮਾਰ ਦਾ ਇਸ ਦੁਨੀਆਂ ਨੂੰ ਅਚਾਨਕ ਅਤੇ ਬੇਵਕਤੀ ਅਲਵਿਦਾ ਕਹਿ ਜਾਣਾ ਸਿਰਫ਼ ਇੱਕ ਪਰਿਵਾਰ ਦਾ ਨਿੱਜੀ ਰੋਣਾ ਨਹੀਂ ਸਗੋਂ ਇਹ ਸਾਡੇ 'ਸਮੁੱਚੇ' ਸਮਾਜ ਅਤੇ ਪ੍ਰਸ਼ਾਸਨ ਦੇ ਮੱਥੇ ਉੱਤੇ ਉਕਰਿਆ ਇੱਕ ਅਜਿਹਾ ਕਲੰਕ ਹੈ ਜਿਸ ਦਾ ਜਵਾਬ ਸ਼ਾਇਦ ਕਿਸੇ ਕੋਲ ਵੀ ਨਹੀਂ। ਇਹ ਸ਼ਬਦ ਅੱਜ ਭੁਪਿੰਦਰ ਦੀ ਦੇਹ ਦੇ ਸੰਸਕਾਰ ਮੌਕੇ ਸਮਾਜ ਸੇਵੀ ਅਗਾਂ ਵਧੂ ਜਸਪਾਲ ਸਿੰਘ ਜੱਸੀ ਬੋਹਾ ਨੇ ਕਹੇ।
ਉਨ੍ਹਾਂ ਕਿਹਾ ਕਿ ਇਹ ਹੋਣਹਾਰ ਨੌਜਵਾਨ ਜਾਂਦਾ-ਜਾਂਦਾ ਸਾਡੀਆਂ 'ਰੂਹਾਂ' ਨੂੰ ਝੰਜੋੜ' ਕੇ ਕਈ ਸਬਕ ਦੇ ਗਿਆ। ਭੁਪਿੰਦਰ ਕੁਮਾਰ ਵਾਲੀ 'ਘਟਨਾ' ਸਾਡੇ ਦਫ਼ਤਰੀ ਮਾਹੌਲ ਦੇ ਉਸ 'ਕੋਝੇ' ਰੂਪ ਨੂੰ ਵੀ ਬੇਪਰਦ ਕਰਦੀ ਹੈ ਜਿੱਥੇ ਇੱਕ ਇਮਾਨਦਾਰ ਅਤੇ ਫਰਜ਼ਾਂ ਨੂੰ ਸਮਰਪਿਤ ਕਰਮਚਾਰੀ ਨੂੰ ਹੌਸਲਾ ਦੇਣ ਦੀ ਬਜਾਏ 'ਉਸਦੀ' ਨਿਸ਼ਠਾ ਨੂੰ ਹੀ 'ਉਸਦਾ' ਗੁਨਾਹ ਬਣਾ ਦਿੱਤਾ ਜਾਂਦਾ ਹੈ, 'ਕੰਮਚੋਰਾਂ' ਨੇ ਆਪਣੀ ਕਾਹਲੀ ਅਤੇ ਲੇਟ-ਲਤੀਫ਼ੀ ਨੂੰ ਢੱਕਣ ਲਈ ਜਿਸ ਤਰ੍ਹਾਂ ਮਨਘੜਤ ਸ਼ਿਕਾਇਤਾਂ ਅਤੇ ਚੁਗਲੀਆਂ ਦਾ ਸਹਾਰਾ ਲਿਆ, ਉਸਨੇ ਸਿਰਫ਼ ਭੁਪਿੰਦਰ ਨੂੰ ਨਹੀਂ ਤੋੜਿਆ, ਸਗੋਂ ਪੂਰੇ ਪ੍ਰਬੰਧ ਵਿੱਚੋਂ 'ਇਮਾਨਦਾਰੀ' ਦਾ ਭਰੋਸਾ ਹੀ ਚੁੱਕ ਦਿੱਤਾ ਹੈ। ਰਾਜਨੀਤੀ ਦੀਆਂ 'ਉੱਚੀਆਂ ਕੁਰਸੀਆਂ' 'ਤੇ ਬੈਠੇ ਲੋਕਾਂ ਲਈ ਵੀ 'ਇਹ' ਇੱਕ ਵੱਡੀ ਚੇਤਾਵਨੀ ਹੈ, ਜਨਤਾ ਦੇ ਨੁਮਾਇੰਦਿਆਂ ਦੀ ਸਭ ਤੋਂ ਵੱਡੀ ਤਾਕਤ ਉਨ੍ਹਾਂ ਦੇ 'ਕੰਨ' ਹੁੰਦੇ ਹਨ 'ਪਰ' ਜਦੋਂ ਕੋਈ ਆਗੂ 'ਕੰਨਾਂ ਦਾ ਕੱਚਾ' ਹੋ ਕੇ ਬਿਨਾਂ ਪਰਖ ਕੀਤੇ, ਸਿਰਫ਼ ਇੱਕ ਪਾਸੇ ਦੀ ਕਹਾਣੀ ਸੁਣ ਕੇ ਫ਼ੈਸਲਾ ਸੁਣਾ ਦਿੰਦੇ ਹਨ ਤਾਂ ਉਹ ਬੇਕਸੂਰ ਲੋਕਾਂ ਦੇ ਆਤਮ-ਸੰਮਾਨ ਨੂੰ ਮਾਨਸਿਕ ਤੌਰ 'ਤੇ ਲੀਰੋ-ਲੀਰ ਕਰ ਦਿੰਦੇ ਹਨ। ਐੱਮ.ਐੱਲ.ਏ ਸਾਹਿਬ ਨੇ ਸ਼ਿਕਾਇਤ ਕਰਤਾਵਾਂ ਦੇ ਨਾਲ-ਨਾਲ 'ਕੁਝ' ਕਹਿਣ ਤੋਂ ਪਹਿਲਾ 'ਇਕ' ਵਾਰ ਭੁਪਿੰਦਰ ਦਾ 'ਪੱਖ' ਵੀ ਸੁਣ ਲਿਆ ਹੁੰਦਾ, ਤਾਂ ਸ਼ਾਇਦ ਅੱਜ 'ਭੁਪਿੰਦਰ' ਸਾਡੇ ਦਰਮਿਆਨ ਹੁੰਦਾ, ਵੱਡਾ ਅਤੇ ਤਿੱਖਾ ਸਵਾਲ ਉਨ੍ਹਾਂ ਚਾਪਲੂਸਾਂ, ਮੌਕਾਪ੍ਰਸਤਾਂ ਅਤੇ ਚੁਗਲਖੋਰਾਂ ਦੀ ਜ਼ਮੀਰ 'ਤੇ ਹੈ, ਜੋ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਦੂਜਿਆਂ ਦੀ 'ਕਿਰਦਾਰਕੁਸ਼ੀ' ਕਰਦੇ ਹਨ।
ਗੁਰਦੁਆਰਾ ਤਿੱਤਰਸਰ ਸਾਹਿਬ ਨੇੜੇ ਰੂਹ ਕੰਬਾਊ ਹਾਦਸਾ, ਮਾਨਸਾ ਮਹਿਲਾ ਥਾਣੇ ਦੀ SHO ਬੇਅੰਤ ਕੌਰ ਦੀ ਮੌਤ
NEXT STORY