ਜਲੰਧਰ— ਦੁਨੀਆ ਭਰ 'ਚ ਸਭ ਤੋਂ ਲੋਕਪ੍ਰਿਅ ਸੋਸ਼ਲ ਮੈਸੇਜਿੰਗ ਐਪ ਵਟਸਐਪ ਦਾ ਕ੍ਰੇਜ਼ ਨੌਜਵਾਨ ਪੀੜ੍ਹੀ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਯੂਜ਼ਰਸ ਵੱਲੋਂ ਵਟਸਐਪ 'ਤੇ ਚੈਟਿੰਗ ਦੌਰਾਨ ਬਿਨਾਂ ਸ਼ਬਦਾਂ ਦਾ ਇਸਤੇਮਾਲ ਕਰਕੇ ਆਪਣੀਆਂ ਭਾਸ਼ਾਵਾਂ ਜ਼ਾਹਿਰ ਕਰਨ ਦਾ ਇਹ ਇਕ ਬਿਹਤਰੀਨ ਮਾਧਿਅਮ ਹੈ। ਪਰ ਇਹ ਜਾਣ ਕੇ ਤੁਸੀਂ ਹੈਰਾਨ ਹੋ ਜਾਓਗੇ ਕਿ ਵਿਗਿਆਨੀਆਂ ਵੱਲੋਂ ਇਕ ਅਜਿਹੀ ਇਮੋਜੀ ਮੈਸੇਜ ਦਾ ਪਤਾ ਲਗਾਇਆ ਗਿਆ ਜੋ ਕਿ ਵਟਸਐਪ ਨੂੰ ਪੂਰੀ ਤਰ੍ਹਾਂ ਕ੍ਰੈਸ਼ ਕਰ ਦੇਵੇਗਾ। ਇਸ ਮੈਸੇਜ 'ਚ 6 ਹਜ਼ਾਰ ਇਮੋਜੀ ਹਨ।
ਸਕਿਓਰਿਟੀ ਮਹਿਰਾਂ ਮੁਤਾਬਕ ਮੈਸੇਜ ਪਾਉਣ ਵਾਲੇ ਨੂੰ ਪੂਰੀ ਚੈਟ ਡਿਲੀਟ ਕਰਨੀ ਪਵੇਗੀ ਨਾਲ ਹੀ ਉਸ ਨੂੰ ਵੀ ਆਪਣੇ ਕੰਟੈਕਟ 'ਚੋਂ ਡਿਲੀਟ ਕਰਨਾ ਪਵੇਗਾ ਜਿਸ ਨੇ ਇਹ ਮੈਸੇਜ ਭੇਜਿਆ ਹੈ। ਉਨ੍ਹਾਂ ਕਿਹਾ ਕਿ ਇਹ ਇਮੋਜੀ ਬੰਬ ਉਨ੍ਹਾਂ ਲੋਕਾਂ ਲਈ ਮਦਦਗਾਰ ਸਾਬਿਤ ਹੋ ਸਕਦਾ ਹੈ ਜਿਨ੍ਹਾਂ ਨੇ ਕਿਸੇ ਨੂੰ ਗਲਤੀ ਨਾਲ ਅਸ਼ਲੀਲ ਮੈਸੇਜ ਜਾਂ ਤਸਵੀਰ ਸੈਂਡ ਕਰ ਦਿੱਤੀ ਹੈ। ਮੈਸੇਜ ਸੈਂਡ ਕਰਨ ਤੋਂ ਬਾਅਦ ਉਹ ਇਸ ਇਮੋਜੀ ਬੰਬ ਦੀ ਵਰਤੋਂ ਕਰਕੇ ਸਬੂਤ ਮਿਟਾ ਸਕਦੇ ਹਨ।
ਸਕਿਓਰਿਟੀ ਐਨਾਲਿਸਟ ਗ੍ਰਾਹਮ ਕਲੂਲੇ ਨੇ ਕਿਹਾ ਕਿ ਇਹ ਕੋਈ ਗੰਭੀਰ ਬਗ ਨਹੀਂ ਹੈ ਫਿਰ ਵੀ ਇਸ ਨਾਲ ਇਹ ਜ਼ਾਹਿਰ ਹੁੰਦਾ ਹੈ ਕਿ ਵਟਸਐਪ ਦੇ ਡਿਵੈਲਪਰਸ ਮੈਸੇਜ ਨੂੰ ਸਕਿਓਰ ਕਰਨ ਲਈ ਕੁਝ ਖਾਸ ਨਹੀਂ ਕਰ ਰਹੇ ਹਨ। ਇਸ ਬਗ ਨੂੰ ਲੱਭਣ ਵਾਲੇ ਖੋਜਕਾਰ ਭੂਇਨ ਦਾ ਮੰਨਣਾ ਹੈ ਕਿ ਕੰਪਨੀ ਇਸ ਨੂੰ ਆਪਣੇ ਅਗਲੇ ਵਰਜਨ 'ਚ ਫਿਕਸ ਕਰ ਲਵੇਗੀ। ਪਿਛਲੇ ਸਾਲ ਮਈ 'ਚ ਐਪਲ ਦੇ iOS 'ਚ ਇਕ ਬਗ ਪਾਇਆ ਗਿਆ ਸੀ ਜੋ ਮੈਸੇਜ ਰਿਸੀਵ ਹੁੰਦੇ ਹੀ ਫੋਨ ਨੂੰ ਕ੍ਰੈਸ਼ ਕਰ ਦਿੰਦਾ ਸੀ।
ਫੇਸਬੁੱਕ ਨੇ ਸਾਡੇ ਕੁਝ ਵਿਗਿਆਪਨਾਂ ਨੂੰ ਕਰ ਦਿੱਤੈ ਬੰਦ : hike
NEXT STORY