ਜਲੰਧਰ- ਸਨੈਪਚੈਟ ਦੇ ਫੀਚਰਜ਼ ਨੂੰ ਕਾਪੀ ਕਰਨ ਨਾਲ ਆਲੋਚਨਾਵਾਂ 'ਚ ਘਿਰਨ ਦੇ ਬਾਵਜੂਦ ਫੇਸਬੁੱਕ ਦੀ ਮਲਕੀਅਤ ਵਾਲੀ ਐਪ ਇੰਸਟਾਗ੍ਰਾਮ ਆਪਣੇ ਸਟੋਰੀਜ਼ ਫੀਚਰ ਲਈ ਕਾਫੀ ਲੋਕਪ੍ਰਿਅ ਹੋ ਰਿਹਾ ਹੈ। ਇਸ ਫੀਚਰ ਨੂੰ ਅਗਸਤ 'ਚ ਸ਼ੁਰੂ ਕੀਤਾ ਗਿਆ ਸੀ ਜਿਸ ਤੋਂ ਬਾਅਦ ਕੁਝ ਮਹੀਨਿਆਂ 'ਚ ਹੀ ਇਸ ਦੇ ਐਕਟਿਵ ਯੂਜ਼ਰਜ਼ ਦੀ ਗਿਣਤੀ 100 ਮਿਲੀਅਨ ਤੱਕ ਪਹੁੰਚ ਗਈ ਸੀ ਅਤੇ ਕਰੀਬ 6 ਮਹੀਨੇ ਬਾਅਦ ਇੰਸਟਾਗ੍ਰਾਮ ਸਟੋਰੀਜ਼ 'ਤੇ ਡੇਲੀ ਐਕਟਿਵ ਯੂਜ਼ਰਜ਼ ਦੀ ਗਿਣਤੀ 250 ਮਿਲੀਅਨ ਹੋ ਗਈ ਹੈ ਜੋ ਕਿ ਸਨੈਪਚੈਟ ਦੇ ਮੁਕਾਬਲੇ 160 ਮਿਲੀਅਨ ਜ਼ਿਆਦਾ ਹੈ।
ਇੰਸਟਾਗ੍ਰਾਮ ਦੁਆਰਾ ਸਟੋਰੀਜ਼ ਦੇ ਡੇਲੀ ਐਕਟਿਵ ਯੂਜ਼ਰਜ਼ ਦੀ ਗਿਣਤੀ ਦੇ ਐਲਾਨ ਦੇ ਨਾਲ ਹੀ ਕੰਪਨੀ ਨੇ ਯੂਜ਼ਰਜ਼ ਦੀ ਸੁਵਿਧਾ ਲਈ ਨਵਾਂ ਫੀਚਰ ਵੀ ਲਾਂਚ ਕੀਤਾ ਹੈ। ਜਿਸ ਤੋਂ ਬਾਅਦ ਹੁਣ ਤੁਸੀਂ ਇੰਸਟਾਗ੍ਰਾਮ 'ਤੇ ਆਪਣੀ ਲਾਈਵ ਵੀਡੀਓ ਦਾ ਰਿਪਲੇ ਵੀ ਕਰ ਸਕੋਗੇ। ਪਰ ਕਿਸੇ ਵੀਡੀਓ 'ਤੇ ਰਿਪਲੇ ਦੀ ਸੁਵਿਧਾ ਸਿਰਫ 24 ਘੰਟਿਆਂ ਲਈ ਹੀ ਉਪਲੱਬਧ ਹੋਵੇਗੀ। ਜਦੋਂ ਕੋਈ ਇੰਸਟਾਗ੍ਰਾਮ ਯੂਜ਼ਰ ਆਪਣੀ ਸਟੋਰੀ ਦਾ ਲਾਈਵ ਰਿਲੀਜ਼ ਦੇ ਲਈ ਜੋੜਦਾ ਹੈ ਤਾਂ ਉਸ ਨੂੰ ਪ੍ਰੋਫਾਇਲ 'ਚ ਦਿੱਤੇ ਇਕ ਪਲੇ ਬਟਨ ਆਈਕਨ 'ਤੇ ਕਲਿੱਕ ਕਰਨਾ ਹੁੰਦਾ ਹੈ। ਤੁਸੀਂ ਸਟੋਰੀ 'ਤੇ ਮਿਲਣ ਵਾਲੇ ਲਾਈਵ ਰਿਪਲੇ ਵੀ ਦੇਖ ਸਕਦੇ ਹੋ। ਇੰਸਟਾਗ੍ਰਾਮ ਸਟੋਰੀ ਦੀ ਤਰ੍ਹਾਂ ਜੇਕਰ ਕੋਈ ਇਕ ਤੋਂ ਜ਼ਿਆਦਾ ਲਾਈਵ ਰਿਪਲੇ ਸ਼ੇਅਰ ਕਰਦਾ ਹੈ ਤਾਂ ਐਰੋ ਤੁਹਾਨੂੰ ਵੀਡੀਓ ਤੱਕ ਜੰਪ ਲਈ ਟਾਪ 'ਤੇ ਦਿਖਾਈ ਦੇਵੇਗਾ।
ਇਹ ਫੀਚਰ ਤੁਹਾਡੇ ਲਈ ਉਦੋਂ ਕਾਫੀ ਕਾਰਗਰ ਸਾਬਤ ਹੋਵੇਗਾ ਜਦੋਂ ਤੁਸੀਂ ਕੁਝ ਦਿਲਚਸਪ ਰਿਕਾਰਡ ਕੀਤਾ ਹੋਵੇ ਜਾਂ ਕਿਸੇ ਘਟਨਾ ਦੇ ਹੁੰਦੇ ਹੀ ਤੁਸੀਂ ਉਸ ਨੂੰ ਰਿਕਾਰਡ ਕਰ ਲਿਆ ਹੋਵੇ। ਅਜਿਹੇ 'ਚ ਇਹ ਫੁਟੇਜ਼ ਤੁਹਾਡੇ ਇੰਸਟਾਗ੍ਰਾਮ 'ਤੇ ਦੋਸਤਾਂ ਅਤੇ ਪਰਿਵਾਰ ਦੇ ਲੋਕਾਂ ਲਈ ਉਦੋਂ ਕਾਫੀ ਮਦਦਗਾਰ ਸਾਬਤ ਹੋ ਸਕਦੀ ਹੈ ਜਦੋਂ ਉਨ੍ਹਾਂ ਨੇ ਇਸੇ ਨੂੰ ਮਿਸ ਕਰ ਦਿੱਤਾ ਹੋਵੇ ਜਾਂ ਦੇਖ ਨਾ ਸਕੇ ਹੋਣ।
ਜਲਦ ਹੀ ਭਾਰਤ 'ਚ ਲਾਂਚ ਹੋਵੇਗਾ Honda Civic ਦਾ ਨਵਾਂ ਅਵਤਾਰ
NEXT STORY