ਜਲੰਧਰ- ਸੋਸ਼ਲ ਮੀਡੀਆ ਜਗਤ ਦੀ ਦਿੱਗਜ ਕੰਪਨੀ ਫੇਸਬੁੱਕ ਆਪਣੇ ਯੂਜ਼ਰਜ਼ ਨੂੰ ਆਪਣੇ ਨਾਲ ਜੋੜੀ ਰੱਖਣ ਲਈ ਆਏ ਦਿਨ ਨਵੇਂ-ਨਵੇਂ ਫੀਚਰਜ਼ ਪੇਸ਼ ਕਰਦੀ ਰਹਿੰਦੀ ਹੈ। ਉਥੇ ਹੀ ਫੇਸਬੁੱਕ ਆਪਣੀ ਮਲਕੀਅਤ ਵਾਲੀ ਇੰਸਟਾਗ੍ਰਾਮ 'ਤੇ ਵੀ ਸਮੇਂ-ਸਮੇਂ 'ਤੇ ਕੋਈ ਨਾ ਕੋਈ ਅਪਡੇਟ ਜਾਂ ਬਦਲਾਅ ਕਰਦੀ ਹੀ ਰਹਿੰਦੀ ਹੈ। ਕੰਪਨੀ ਨੇ ਹਾਲਹੀ 'ਚ ਅਪਡੇਟ 'ਚ disappearing ਅਤੇ permanent ਮੈਸੇਜ ਨੂੰ ਡਾਇਰੈੱਕਟ ਇਨਬਾਕਸ 'ਚ ਸ਼ਾਮਲ ਕੀਤਾ ਸੀ। ਇਸ ਤੋਂ ਇਲਾਵਾ ਇੰਸਟਾਗ੍ਰਾਮ 'ਤੇ ਹੋਰ ਵੀ ਕਈ ਨਵੇਂ ਫੀਚਰਜ਼ ਨੂੰ ਪੇਸ਼ ਕੀਤਾ ਗਿਆ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ ਹਾਲਹੀ 'ਚ ਇੰਸਟਾਗ੍ਰਾਮ 'ਚ ਆਏ ਨਵੇਂ ਫੀਚਰਜ਼ ਬਾਰੇ।
Face filters

ਫੇਸਸ ਫਿਲਟਰ ਦੀ ਵਰਤੋਂ ਕਰਨ ਲਈ ਤੁਹਾਨੂੰ ਐਂਡਰਾਇਡ ਪਲੇ ਸਟੋਰ ਜਾਂ ਆਈ.ਓ.ਐੱਸ. ਐਪ ਸਟੋਰ 'ਚ ਇੰਸਟਾਗ੍ਰਾਮ ਨੂੰ ਅਪਡੇਟ ਕਰਨਾ ਹੋਵੇਗਾ। ਇਸ ਤੋਂ ਬਾਅਦ ਤੁਸੀਂ ਜਿਵੇਂ ਹੀ ਸਟੋਰੀਜ਼ ਕੈਮਰਾ 'ਚ ਜਾਓਗੇ, ਸਕਰੀਨ ਦੇ ਸੱਜੇ ਪਾਸੇ ਹੇਠਾਂ 'ਫੇਸ' ਸਿੰਬਲ ਦਿਸੇਗਾ। ਇਸ 'ਤੇ ਟੈਪ ਕਰਦੇ ਹੀ ਕੁਝ ਫੇਸ ਫਿਲਟਰਜ਼ ਦਿਸਣ ਲੱਗਣਗੇ। ਤੁਸੀਂ ਕਿਸੇ ਇਕ ਨੂੰ ਚੁਣ ਸਕਦੇ ਹੋ।
Rewind and Hashtag

ਰਿਵਾਇੰਡ ਟੂਲ ਫੀਚਰ ਦੀ ਗੱਲ ਕਰੀਏ ਤਾਂ, ਜਿਵੇਂ ਕਿ ਇਸ ਦਾ ਨਾਂ ਰਿਵਾਇੰਡ ਹੈ ਤਾਂ ਇਹ ਰਿਵਰਸ ਮੋਡ 'ਚ ਵੀਡੀਓ ਪਲੇ ਕਰਦਾ ਹੈ। ਇਹ ਕੈਮਰਾ ਆਈਕਨ ਦੇ ਹੇਠਾਂ ਹੈਂਡਸ ਫਰੀ ਆਪਸ਼ਨ ਦੇ ਨਾਲ ਸਥਿਤ ਹੈ। ਰਿਵਾਇੰਡ ਟੂਲ ਆਬਜੈੱਕਟਸ ਦੇ ਨਾਲ ਚੰਗੀ ਤਰ੍ਹਾਂ ਕੰਮ ਕਰਦਾ ਹੈ। ਜਿਵੇਂ ਕਿ ਇਕ ਪੈਨਸਲ ਦਾ ਡਿੱਗਣਾ, ਜੋ ਵੀਡੀਓ ਰਿਕਾਰਡ ਹੋਣ ਤੋਂ ਬਾਅਦ ਇਸ ਨੂੰ ਰਿਵਰਸ ਮੋਡ 'ਚ ਦਿਖਾਏਗਾ। ਇੰਸਟਾਗ੍ਰਾਮ ਸਟੋਰੀਜ਼ ਨੇ ਇਕ ਨਵਾਂ ਹੈਸ਼ਟੈਗ ਫਿਲਟਰ ਜੋੜਿਆ ਹੈ ਜੋ ਯੂਜ਼ਰਜ਼ ਨੂੰ ਆਪਣੀ ਸਟੋਰੀਜ਼ 'ਚ ਕਸਟਮ ਹੈਸ਼ਟੈਗ 'ਚ ਮਦਦ ਕਰਦਾ ਹੈ।
The new eraser brush

ਇੰਸਟਾਗ੍ਰਾਮ ਸਟੋਰੀ 'ਚ ਇਕ ਨਵੇਂ ਬੁਰਸ਼ : ਦਿ ਇਰੇਜ਼ਰ ਨੂੰ ਪੇਸ਼ ਕੀਤਾ ਗਿਆ ਸੀ। ਇਹ ਕਾਫੀ ਕ੍ਰਿਏਟਿਵ ਟੂਲ ਹੈ, ਜਿਸ ਦੀ ਮਦਦ ਨਾਲ ਤਸਵੀਰਾਂ ਨੂੰ ਐਡਿਟ ਕੀਤਾ ਜਾ ਸਕਦਾ ਹੈ। ਇਸ ਦੀ ਵਰਤੋਂ ਕਰਨ ਲਈ ਇਕ ਤਸਵੀਰ ਨੂੰ ਸਟੋਰੀ 'ਚੋਂ ਲਓ, ਇਸ ਤੋਂ ਬਾਅਦ ਬੁਰਸ਼ ਦਾ ਇਸਤੇਮਾਲ ਕਰਕੇ ਉਸ ਵਿਚ ਕੁਝ ਵੀ ਜੋੜੋ। ਇਸ ਤੋਂ ਬਾਅਦ eraser ਬੁਰਸ਼ ਦੀ ਮਦਦ ਨਾਲ ਤੁਸੀਂ ਕੁਝ ਪਾਰਟ ਨੂੰ ਹਟਾ ਸਕਦੇ ਹੋ। ਤਸਵੀਰ ਦੇ ਹੋਰ ਸਾਰੇ ਹਿੱਸਿਆਂ ਨੂੰ ਡਾਰਕ ਕਰਕੇ ਕੁਝ ਚੀਜ਼ਾਂ ਨੂੰ ਉਜਾਗਰ ਕਰਨ ਦਾ ਇਹ ਇਕ ਚੰਗਾ ਤਰੀਕਾ ਹੈ।
Save or bookmark

ਇਸ ਫੀਚਰ ਦੀ ਮਦਦ ਨਾਲ ਤੁਹਾਨੂੰ ਜੋ ਤਸਵੀਰ ਪਸੰਦ ਹੈ ਤੁਸੀਂ ਉਸ ਨੂੰ ਬਾਅਦ 'ਚ ਦੇਖਣ ਲਈ ਸੇਵ ਕਰ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਤਸਵੀਰਾਂ ਨੂੰ ਬੁੱਕਮਾਰਕ ਵੀ ਕਰ ਸਕਦੇ ਹੋ। ਤੁਸੀਂ ਕਿਸੇ ਵੀ ਤਸਵੀਰ ਨੂੰ ਬੁੱਕਮਾਰਕ ਦੇ ਬਟਨ 'ਤੇ ਸਿੰਗਲ ਟੈਪ ਦੀ ਮਦਦ ਨਾਲ ਸੇਵ ਕਰ ਸਕਦੇ ਹੋ। ਇਸ ਦੇ ਨਾਲ ਹੀ ਪਿੰਟਰੇਸਟ ਦੀ ਤਰ੍ਹਾਂ ਤੁਸੀਂ ਤਸਵੀਰਾਂ ਦਾ ਕਲੈਕਸ਼ਨ ਕਰ ਸਕਦੇ ਹੋ।
Two-factor authentication

ਇੰਸਟਾਗ੍ਰਾਮ 'ਚ ਤੁਹਾਡਾ ਬਹੁਤ ਸਾਰਾ ਡਾਟਾ ਹੁੰਦਾ ਹੈ ਇਸ ਲਈ ਕਿਸੇ ਨੂੰ ਵੀ ਇਸ ਤੱਕ ਆਸਾਨੀ ਨਾਲ ਪਹੁੰਚਣ ਨਾ ਦਿਓ। ਟੂ ਫੈਕਟਰ ਅਥੰਟੀਕੇਸ਼ਨ (2 ਐੱਫ.ਏ.) ਕਿਸੇ ਵੀ ਸੇਵਾ ਲਈ ਵਰਤੋਂ ਕਰਨ ਲਈ ਜ਼ਰੂਰੀ ਸੁਰੱਖਿਆ ਪ੍ਰੋਟੋਕਾਲ 'ਚੋਂ ਇਕ ਹੈ ਅਤੇ ਇੰਸਟਾਗ੍ਰਾਮ ਹੁਣ ਇਸ ਦਾ ਸਮਰਥਨ ਕਰਦਾ ਹੈ। ਇਸ ਨੂੰ ਚਾਲੂ ਕਰਨ ਲਈ ਐਪ 'ਚ ਪ੍ਰੋਫਾਈਲ> ਮੈਨਿਊ> ਟੂ-ਫੈੱਕਟਰ ਪ੍ਰਮਾਣਿਕਤਾ> ਸੁਰੱਖਿਆ ਕੋਡ ਦੀ ਲੋੜ 'ਤੇ ਜਾਓ ਅਤੇ ਟਾਗਲ ਨੂੰ ਕਲਿੱਪ ਕਰੋ, ਤੁਹਾਨੂੰ ਆਪਣੇ ਖਾਤੇ ਨੂੰ ਆਪਣੇ ਫੋਨ ਨੰਬਰ ਨਾਲ ਜੋੜਨ ਲਈ ਕਿਹਾ ਜਾਵੇਗਾ, ਜਿਸ ਤੋਂ ਬਾਅਦ ਐਕਸੈੱਸ ਕਰਨ ਲਈ ਤੁਹਾਨੂੰ ਕੋਡ ਮਿਲੇਗਾ।
ਇੰਟੈਲ ਕੋਰ i7 ਪ੍ਰੋਸੈਸਰ ਅਤੇ 8GB ਰੈਮ ਨਾਲ ਲੈਸ ਹੈ ਇਹ ਲੈਪਟਾਪ
NEXT STORY