ਗੈਜੇਟ ਡੈਸਕ- ਘੱਟ ਬਜਟ 'ਚ ਨਵਾਂ ਸਮਾਰਟ ਟੀਵੀ ਖਰੀਦਣ ਦੀ ਪਲਾਨਿੰਗ ਬਣਾ ਰਹੇ ਹੋ ਤਾਂ ਬਾਜ਼ਾਰ 'ਚ ਅਜਿਹੇ ਕਈ ਬ੍ਰਾਂਡ ਮਿਲਦੇ ਹਨ ਜੋ ਘੱਟ ਕੀਮਤ 'ਚ ਵੱਡੀ ਸਕਰੀਨ ਆਫਰ ਕਰਦੇ ਹਨ।
ਜੇਕਰ ਤੁਸੀਂ ਵਿਰਾਸਤੀ ਬ੍ਰਾਂਡਸ ਦੇ ਨਾਲ ਜਾਣਾ ਚਾਹੁੰਦੇ ਹੋ ਤਾਂ ਤੁਹਾਨੂੰ 50 ਹਜ਼ਾਰ ਰੁਪਏ ਜਾਂ ਇਸ ਤੋਂ ਜ਼ਿਆਦਾ ਖਰਚ ਕਰਨੇ ਪੈਣਗੇ। ਇਹ ਕੀਮਤ ਸਕਰੀਨ ਟਾਈਪ 'ਤੇ ਨਿਰਭਰ ਕਰਦੀ ਹੈ। ਹਾਲਾਂਕਿ ਘੱਟ ਕੀਮਤ 'ਚ ਤੁਹਾਨੂੰ ਕਈ ਆਪਸ਼ਨ ਮਿਲ ਜਾਣਗੇ। ਤੁਸੀਂ Thomosn, Acer, Coocaa, Kodak, Blaupunkt ਵਰਗੇ ਬ੍ਰਾਂਡ ਦੇ ਟੀਵੀ ਖਰੀਦ ਸਕਦੇ ਹੋ।
ਇਹ ਵੀ ਪੜ੍ਹੋ- PM ਮੋਦੀ ਦੇ ਇਕ ਐਲਾਨ ਨਾਲ ਸਸਤੇ ਹੋਣਗੇ AC! ਇੰਨੀ ਘਟੇਗੀ ਕੀਮਤ
Coocaa ਦਾ ਫ੍ਰੇਮਲੈੱਸ 55-ਇੰਚ ਦਾ ਸਮਾਰਟ ਟੀਵੀ ਇਸ ਸਮੇਂ ਫਲਿਪਕਾਰਟ 'ਤੇ 24,999 ਰੁਪਏ 'ਚ ਮਿਲ ਰਿਹਾ ਹੈ। ਇਸ ਵਿਚ ਤੁਹਾਨੂੰ UHD 4K LED ਡਿਸਪਲੇਅ ਮਿਲੇਗੀ।
ਇਸਤੋਂ ਇਲਾਵਾ ਤੁਸੀਂ iFFALCON ਦੇ 55 ਇੰਚ ਸਕਰੀਨ ਵਾਲੇ 4K LED ਨੂੰ 25,999 ਰੁਪਏ 'ਚ ਖਰੀਦ ਸਕਦੇ ਹੋ। ਇਹ TCL ਦਾ ਸਬ-ਬ੍ਰਾਂਡ ਹੈ।
ਤੁਸੀਂ Daiwa ਦਾ ਵੀ 4K ਰੈਜ਼ੋਲਿਊਸ਼ਨ ਵਾਲਾ 55 ਇੰਚ ਦਾ LED ਸਮਾਰਟ ਟੀਵੀ 26,999 ਰੁਪਏ 'ਚ ਖਰੀਦ ਸਕਦੇ ਹੋ। ਇਹ ਗੂਗਲ ਟੀਵੀ ਓਐੱਸ 'ਤੇ ਕੰਮ ਕਰਦਾ ਹੈ।
ਇਹ ਵੀ ਪੜ੍ਹੋ- ਇਸ 7 ਸੀਟਰ ਕਾਰ ਦੇ ਦੀਵਾਨੇ ਹੋਏ ਲੋਕ! ਮਹੀਨੇ 'ਚ ਹੀ ਤੋੜ'ਤਾ Innova ਤੇ Ertiga ਦਾ ਘਮੰਡ
Thomson ਦੇ 55 ਇੰਚ ਸਕਰੀਨ ਸਾਈਜ਼ ਵਾਲੇ QLED ਟੀਵੀ ਨੂੰ ਤੁਸੀਂ 29,999 ਰੁਪਏ 'ਚ ਖਰੀਦ ਸਕਦੇ ਹੋ। ਧਿਆਨ ਰਹੇ ਕਿ ਇਹ ਟੀਵੀ LED ਤੋਂ ਬਿਹਤਰ ਡਿਸਪਲੇਅ ਨਾਲ ਆਉਂਦਾ ਹੈ।
Acer I PRO ਸੀਰੀਜ਼ ਨੂੰ ਵੀ ਤੁਸੀਂ 30,999 ਰੁਪਏ ਦੇ ਬਜਟ 'ਚ ਖਰੀਦ ਸਕਦੇ ਹੋ। ਹਾਲਾਂਕਿ, ਇਸ ਵਿਚ ਤੁਹਾਨੂੰ UHD 4K LED ਡਿਸਪਲੇਅ ਮਿਲਦੀ ਹੈ।
ਜੇਕਰ ਤੁਸੀਂ ਪ੍ਰੀਮੀਅਮ ਅਨੁਭਵ ਚਾਹੁੰਦੇ ਹੋ ਤਾਂ ਇਸ ਲਈ Sony, Hisense, Haier, Samsung, LG, TCL ਵਰਗੇ ਬ੍ਰਾਂਡਸ ਖਰੀਦ ਸਕਦੇ ਹੋ।
ਇਹ ਵੀ ਪੜ੍ਹੋ- 1 ਰੁਪਏ 'ਚ 30 ਦਿਨਾਂ ਲਈ ਅਨਲਿਮਟਿਡ ਕਾਲਿੰਗ ਨਾਲ ਰੋਜ਼ 2GB ਡਾਟਾ ਦੇ ਰਹੀ ਇਹ ਕੰਪਨੀ
Google ਦੀ ਵਰਤੋਂ ਕਰ ਕੇ ਠੱਗੀ ਦਾ ਸ਼ਿਕਾਰ ਹੋ ਰਹੇ ਯੂਜ਼ਰਸ ! ਤੁਸੀਂ ਵੀ ਹੋ ਜਾਓ ਸਾਵਧਾਨ
NEXT STORY