ਗੈਜੇਟ ਡੈਸਕ—ਅਕਸਰ ਕਈ ਯੂਜ਼ਰ ਆਪਣੇ ਇੰਸਟਾਗ੍ਰਾਮ ਅਕਾਊਂਟ ਨੂੰ ਡੈਸਕਟਾਪ 'ਤੇ ਸਕਰਾਲ ਕਰਨਾ ਪਸੰਦ ਕਰਦੇ ਹਨ ਪਰ ਇਸ ਪਲੇਟਫਾਰਮ ਨਾਲ ਉਹ ਜਦ ਕਿਸੇ ਨੂੰ ਮੈਸੇਜ ਨਹੀਂ ਭੇਜ ਪਾਂਦੇ ਤਾਂ ਨਾਰਾਜ਼ ਵੀ ਹੁੰਦੇ ਹਨ। ਵੈੱਬ ਪਲੇਟਫਾਰਮ 'ਤੇ ਮੈਸੇਜ ਭੇਜਣ ਦੀ ਸੁਵਿਧਾ ਨਾ ਹੋਣ ਕਾਰਨ ਉਨ੍ਹਾਂ ਨੂੰ ਮੋਬਾਇਲ ਐਪ ਤੋਂ ਮੈਸੇਜ ਕਰਨਾ ਹੁੰਦਾ ਹੈ। ਪਰ ਹੁਣ ਅਜਿਹੇ ਯੂਜ਼ਰਸ ਆਸਾਨੀ ਨਾਲ ਆਪਣੇ ਡੈਸਕਟਾਪ ਤੋਂ ਮੈਸੇਜ ਕਰ ਸਕਣਗੇ। ਦਰਅਸਲ, ਇੰਸਟਾਗ੍ਰਾਮ ਡੈਸਕਟਾਪ ਵਰਜ਼ਨ ਲਈ ਡਾਇਰੈਕਟ ਮੈਸੇਜ ਫੀਚਰ ਦੀ ਟੈਸਟਿੰਗ ਕਰ ਰਿਹਾ ਹੈ ਜਿਸ ਨਾਲ ਯੂਜ਼ਰਸ ਡੈਸਕਟਾਪ ਤੋਂ ਵੀ ਮੈਸੇਜ ਕਰ ਸਕਣਗੇ।
ਦੱਸ ਦੇਈਏ ਕਿ ਅਜੇ ਤੱਕ ਇੰਸਟਾਗ੍ਰਾਮ ਡੈਸਕਟਾਪ ਯੂਜ਼ਰਸ ਨੂੰ ਕੇਵਲ ਇੰਸਟਾਗ੍ਰਾਮ ਫੀਡ ਰਾਹੀਂ ਸਕਰਾਲ ਕਰਨ ਦੀ ਅਨੁਮਤਿ ਦਿੰਦਾ ਹੈ। ਪਰ ਇੰਸਟਾਗ੍ਰਾਮ ਹੁਣ ਡੈਸਕਟਾਪ ਵਰਜ਼ਨ ਲਈ ਟੈਸਟਿੰਗ ਕਰ ਰਿਹਾ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਡਾਇਰੈਕਟ ਮੈਸੇਜ ਦਾ ਆਪਸ਼ਨ ਮਿਲ ਜਾਵੇਗਾ। ਦਰਅਸਲ ਅਜੇ ਹਾਲ ਹੀ 'ਚ ਐਪ ਰਿਸਰਚ ਜੇਨ ਮਾਨਚੁਨ ਵੋਂਗ ਨੇ ਆਪਣੇ ਟਵੀਟਰ ਅਕਾਊਂਟ 'ਤੇ ਇਕ ਸਕਰੀਨਸ਼ਾਟ ਸ਼ੇਅਰ ਕੀਤਾ ਹੈ ਜਿਸ 'ਚ ਮੈਸੇਜ ਕਰਨ ਦਾ ਇਕ ਸਿੰਬਲ ਦਿਖ ਰਿਹਾ ਹੈ। ਅਜਿਹੇ 'ਚ ਉਮੀਦ ਕੀਤੀ ਜਾ ਰਹੀ ਹੈ ਕਿ ਕੰਪਨੀ ਜਲਦ ਹੀ ਇਸ ਨਵੇਂ ਫੀਚਰ ਨੂੰ ਇੰਸਟਾਗ੍ਰਆਮ 'ਚ ਐਡ ਕਰੇਗੀ। ਅਜਿਹੀ ਜਾਣਕਾਰੀ ਮਿਲੀ ਹੈ ਕਿ ਇੰਸਟਾਗ੍ਰਾਮ ਨੇ 6 ਦੇਸ਼ਾਂ 'ਚ ਆਪਣੇ ਸਟੈਂਡਅਲੋਨ ਮੈਸੇਜਿੰਗ ਐਪ ‘Direct’ ਦੀ ਟੈਸਟਿੰਗ ਸ਼ੁਰੂ ਕਰ ਦਿੱਤੀ ਹੈ ਅਤੇ ਇਹ ਕਾਰਨ ਹੈ ਕਿ ਕੰਪਨੀ ਹੁਣ ਵੈੱਬ ਪਲੇਟਫਾਰਮ 'ਤੇ ਵੀ ਡਾਈਰੈਕਟ ਮੈਸੇਜ ਦੀ ਸੁਵਿਧਾ ਦੇਣਾ ਚਾਹੁੰਦੀ ਹੈ।
28 ਫਰਵਰੀ ਨੂੰ ਭਾਰਤ 'ਚ ਲਾਂਚ ਹੋਵੇਗਾ Redmi Note 7 : ਸ਼ਾਓਮੀ
NEXT STORY