ਜਲੰਧਰ- ਇਨਟੈਕਸ ਨੇ ਆਪਣੀ ਬਜਟ ਸ਼੍ਰੇਣੀ 'ਚ ਇਕ ਹੋਰ ਸਮਾਰਟਫੋਨ ਨੂੰ ਸ਼ਾਮਿਲ ਕਰਦੇ ਹੋਏ ELYT e7 ਨੂੰ ਲਾਂਚ ਕੀਤਾ ਹੈ। ਜਿਸ ਦੀ ਕੀਮਤ 7,999 ਰੁਪਏ ਹੈ ਅਤੇ ਇਸ ਬਜਟ 'ਚ ਇਸ ਨੂੰ ਭਾਰਤ 'ਚ ਪਹਿਲਾਂ ਤੋਂ ਉਪਲੱਬਧ ਸ਼ਿਓਮੀ ਰੈੱਡਮੀ 4 ਅਤੇ ਸ਼ਿਓਮੀ ਰੈੱਡ 3ਐੱਸ ਪ੍ਰਾਈਮ ਨਾਲ ਟੱਕਰ ਮਿਲ ਸਕਦੀ ਹੈ। ਇਨਟੈਕਸ ਨੇ ELYT e7 'ਚ ਪੂਰਾ ਫੋਕਸ ਰਿਅਰ ਕੈਮਰਾ ਦਿੱਤਾ ਹੈ, ਤਾਂ ਕਿ ਉਪਯੋਗਕਰਤਾਵਾਂ ਨੂੰ ਬਜਟ ਸ਼੍ਰੇਣੀ 'ਚ ਸ਼ਾਨਦਾਰ ਫੋਟੋਗ੍ਰਾਫੀ ਦਾ ਲਾਭ ਉਠਾਉਣ ਦਾ ਮੌਕਾ ਮਿਲੇ। ਇਨਟੈਕਸ ELYT e7 ਐਕਸਕਲੂਸਿਵਲੀ ਐਮਾਜ਼ਾਨ ਇੰਡੀਆ 'ਤੇ ਸੇਲ ਲਈ ਉਪਲੱਬਧ ਹੋ ਵੇਗਾ। ਸਾਧਾਰਨ ਫਰੰਟ ਪੈਨਲ ਵਾਲੇ ਇਸ ਸਮਾਰਟਫਓਨ 'ਚ ਈਅਰਪੀਸ ਗ੍ਰਿਲ ਅਤੇ ਸੈਂਸਰ ਨਾਲ ਫਰੰਟ ਕੈਮਰਾ ਅਤੇ ਉਸ ਦੇ ਖੱਬੇ ਪਾਸੇ ਫਲੈਸ਼ ਸਥਿਤ ਹੈ। ਇਸ 'ਚ ਫਿਜ਼ੀਕਲ ਫਿੰਗਰਪ੍ਰਿੰਟ ਸੈਂਸਰ ਬਟਨ ਦਿੱਤਾ ਗਿਆ ਹੈ। ਨੀਚੇ ਇਨਟੈਕਸ ਦਾ ਲੋਗੋ ਹੈ ਅਤੇ ਸਾਈਡ 'ਚ ਪਾਵਰ ਬਟਨ ਅਤੇ ਵਾਲਿਊਮ ਬਟਨ ਦਿੱਤੇ ਗਏ ਹਨ।
Intex ELYT e7 ਦੇ ਫੀਚਰਸ -
ਇਨਟੈਕਸ ELYT e7 ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ 'ਚ 2.5ਡੀ ਕਵਰਡ ਗਲਾਸ ਨਾਲ 5.2 ਇੰਚ ਦਾ ਐੱਚ. ਡੀ. ਆਈ. ਪੀ. ਐੱਸ. ਡਿਸਪਲੇ ਦਿੱਤਾ ਗਿਆ ਹੈ। ਇਹ ਸਮਾਰਟਫੋਨ 1.25 ਗੀਗਾਹਟਰਜ਼ 64 ਬਿਟ ਕਵਾਕ-ਕੋਰ ਮੀਡੀਆਟੇਕ ਪ੍ਰੋਸੈਸਰ 'ਤੇ ਕੰਮ ਕਰਦਾ ਹੈ। ਐਂਡਰਾਇਡ ਨੂਗਟ 7.0 'ਤੇ ਆਧਾਰਿਤ ਇਸ ਸਮਾਰਟਫੋਨ 'ਚ 3 ਜੀ. ਬੀ. ਰੈਮ ਅਤੇ 32 ਜੀ. ਬੀ. ਇੰਟਰਨਲ ਮੈਮਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਮਾਈਕ੍ਰੋ ਐੱਸ. ਡੀ. ਕਾਰਡ ਦੇ ਮਾਧਿਅਮ ਤੋਂ 128 ਜੀ. ਬੀ. ਤੱਕ ਦਾ ਐਕਸਪੇਂਡੇਬਲ ਡਾਟਾ ਸਟੋਰ ਕੀਤਾ ਜਾ ਸਕਦਾ ਹੈ। ਐਂਡਰਾਇਡ ਨੂਗਟ 'ਤੇ ਪੇਸ਼ ਕੀਤੇ ਗਏ ਇਸ ਸਮਾਰਟਫੋਨ 'ਚ ਯੂਜ਼ਰਸ ਕਈ ਖਾਸ ਫੀਚਰਸ ਦਾ ਲਾਭ ਉਠਾ ਸਕਦੇ ਹੋ, ਜਿੰਨ੍ਹਾਂ 'ਚ ਸਪਿੱਲਟ ਸਕਰੀਨ ਮੋਡ, ਮਲਟੀ ਟਾਸਕਿੰਗ ਅਤੇ ਡੋਜ਼ ਪਾਵਰ ਸੇਵਿੰਗ ਮੋਡ ਸ਼ਾਮਿਲ ਹੈ।
ਫੋਟੋਗ੍ਰਾਫੀ ਲਈ ਇਨਟੈਕਸ ELYT e7 'ਚ ਐੱਲ. ਈ. ਡੀ. ਫਲੈਸ਼ ਨਾਲ 13 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਵੀਡੀਓ ਕਾਲਿੰਗ ਅਤੇ ਸੈਲਫੀ ਲਈ 5 ਮੈਗਾਪਿਕਸਲ ਦਾ ਫਰੰਟ ਕੈਮਰਾ ਉਪਲੱਬਧ ਹੈ। ਇਸ 'ਚ 4 ਜੀ. ਵੋ. ਐੱਲ. ਟੀ. ਈ. ਅਤੇ ਓ. ਟੀ. ਜੀ. ਸਪੋਰਟ ਦਿੱਤੇ ਗਏ ਹਨ। ਪਾਵਰ ਬੈਕਅੱਪ ਲਈ ਇਸ ਸਮਾਰਟਫੋਨ 'ਚ 4,020 ਐੱਮ. ਏ. ਐੱਚ. ਦੀ ਬੈਟਰੀ ਹੈ, ਜੋ ਕਿ ਕੰਪਨੀ ਦੇ ਅਨੁਸਾਰ 15 ਘੰਟੇ ਦਾ ਟਾਕਟਾਈਮ ਦੇਣ 'ਚ ਸਮਰਅਥ ਹੈ। ਇਨਟੈਕਸ ELYT e7 ਨੂੰ ਸ਼ਿਓਮੀ ਰੈੱਡਮੀ 4 ਅਤੇ ਸ਼ਿਓਮੀ ਰੈਡਮੀ 3ਐੱਸ ਪ੍ਰਾਈਮ ਨਾਲ ਪ੍ਰਤੀਯੋਗਿਤਾ ਮਿਲ ਸਕਦੀ ਹੈ।
ਐਂਡਰਾਇਡ ਤੇ ਆਈ.ਓ.ਐੱਸ. ਲਈ ਪੇਸ਼ ਹੋਈ Garfield GO ਗੇਮ
NEXT STORY