ਗੈਜੇਟ ਡੈਸਕ - ਗੂਗਲ ਨੇ ਹਾਲ ਹੀ 'ਚ ਅਧਿਕਾਰਤ ਤੌਰ ਮੋਬਾਈਲ ਆਪ੍ਰੇਟਿੰਗ ਸਿਸਟਮ 'ਚ ਐਂਡਰਾਇਡ 16 ਨੂੰ ਲਾਂਚ ਕਰ ਦਿੱਤਾ ਹੈ। ਦੱਸ ਦਈਏ ਕਿ ਇਹ ਅਪਡੇਟ ਸਭ ਤੋਂ ਪਹਿਲਾਂ ਸਮਰਥਿਤ ਪਿਕਸਲ ਡਿਵਾਈਸਾਂ ਲਈ ਜਾਰੀ ਕੀਤਾ ਗਿਆ ਹੈ। ਬਾਕੀ ਐਂਡਰਾਇਡ ਫੋਨਾਂ ਨੂੰ ਆਉਣ ਵਾਲੇ ਹਫ਼ਤਿਆਂ 'ਚ ਲੇਟੈਸਟ ਮੋਬਾਈਲ ਆਪ੍ਰੇਟਿੰਗ ਸਿਸਟਮ ਦਿੱਤੇ ਜਾਣ ਦੀ ਆਸ ਹੈ। ਨਵਾਂ ਅਪਡੇਟ ਡਿਜ਼ਾਈਨ, ਪਹੁੰਚਯੋਗਤਾ, ਪ੍ਰਾਇਵੇਸੀ ਅਤੇ ਉਤਪਾਦਕਤਾ 'ਚ ਬਹੁਤ ਸਾਰੇ ਫੀਚਰਜ਼ ਅਤੇ ਅੱਪਗ੍ਰੇਡ ਲਿਆਉਂਦਾ ਹੈ। ਜੇਕਰ ਤੁਸੀਂ ਐਂਡਰਾਇਡ 16 ਨੂੰ ਅਜ਼ਮਾਉਣਾ ਚਾਹੁੰਦੇ ਹੋ, ਤਾਂ ਇੱਥੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਇਸਨੂੰ ਪਿਕਸਲ ਫੋਨਾਂ 'ਤੇ ਕਿਵੇਂ ਡਾਊਨਲੋਡ ਅਤੇ ਇੰਸਟਾਲ ਕਰਨਾ ਹੈ।
ਤੁਹਾਨੂੰ ਇਹ ਦੱਸ ਦਈਏ ਕਿ ਇੰਸਟਾਲੇਸ਼ਨ ਪ੍ਰਕਿਰਿਆ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਇਹ ਜਾਂਚ ਜ਼ਰੂਰ ਕਰੋ ਕਿ ਤੁਹਾਡਾ ਡਿਵਾਈਸ ਐਂਡਰਾਇਡ 16 ਅਪਡੇਟ ਕਰਨ ਦੇ ਯੋਗ ਹੈ ਵੀ ਜਾਂ ਨਹੀਂ। ਇਸ ਸਮੇਂ ਸਿਰਫ਼ ਕੁਝ ਹੀ ਪਿਕਸਲ ਫੋਨਾਂ ਨੂੰ ਐਂਡਰਾਇਡ 16 ਅਪਡੇਟ ਮਿਲ ਰਹੀ ਹੈ। ਇਨ੍ਹਾਂ ਡਿਵਾਈਸਾਂ 'ਚ ਪਿਕਸਲ 8, ਪਿਕਸਲ 8 ਪ੍ਰੋ, ਪਿਕਸਲ 8ਏ, ਪਿਕਸਲ ਫੋਲਡ, ਪਿਕਸਲ ਟੈਬਲੇਟ, ਪਿਕਸਲ 7, ਪਿਕਸਲ 7 ਪ੍ਰੋ, ਪਿਕਸਲ 7ਏ, ਪਿਕਸਲ 6, ਪਿਕਸਲ 6 ਪ੍ਰੋ, ਅਤੇ ਪਿਕਸਲ 6ਏ ਸ਼ਾਮਲ ਹਨ। ਸੈਮਸੰਗ, ਵਨਪਲੱਸ, ਓਪੋ ਵਰਗੇ ਬ੍ਰਾਂਡਾਂ ਦੇ ਫੋਨ ਆਉਣ ਵਾਲੇ ਹਫ਼ਤਿਆਂ ਜਾਂ ਮਹੀਨਿਆਂ 'ਚ ਐਂਡਰਾਇਡ 16 ਪ੍ਰਾਪਤ ਕਰਨਗੇ। ਇਸ ਸਮੇਂ ਪਿਕਸਲ ਯੂਜ਼ਰਸ ਨੂੰ ਪਹਿਲੀ ਪਹੁੰਚ ਦਿੱਤੀ ਗਈ ਹੈ।
Install ਕਰਨ ਦਾ ਕੀ ਹੈ ਤਰੀਕਾ ?
- ਸੈਟਿੰਗਾਂ > ਸਿਸਟਮ > ਸਾਫਟਵੇਅਰ ਅੱਪਡੇਟ 'ਤੇ ਜਾਓ।
- ਅੱਪਡੇਟ ਲਈ ਜਾਂਚ ਕਰੋ 'ਤੇ ਟੈਪ ਕਰੋ।
- ਜੇਕਰ ਤੁਹਾਡਾ ਡਿਵਾਈਸ ਲਈ Android 16 ਅੱਪਡੇਟ ਉਪਲਬਧ ਹੈ, ਤਾਂ ਇਹ ਲਗਭਗ 2GB ਆਕਾਰ ਦੇ ਡਾਊਨਲੋਡ ਦੇ ਰੂਪ 'ਚ ਦਿਖਾਈ ਦੇਵੇਗਾ।
- ਜੇਕਰ ਅੱਪਡੇਟ ਤੁਰੰਤ ਦਿਖਾਈ ਨਹੀਂ ਦਿੰਦਾ ਹੈ, ਤਾਂ ਬੱਸ ਥੋੜ੍ਹੀ ਉਡੀਕ ਕਰੋ - ਇਹ ਹੌਲੀ-ਹੌਲੀ ਰੋਲ ਆਊਟ ਹੋ ਰਿਹਾ ਹੈ।
ਸੂਚਨਾਵਾਂ ਹੁਣ ਬਿਹਤਰ ਢੰਗ ਨਾਲ ਸਮੂਹਬੱਧ ਕੀਤੀਆਂ ਗਈਆਂ ਹਨ ਤਾਂ ਜੋ ਸਕ੍ਰੀਨ ਬਿਤਰਤੀਬ ਨਾ ਮਹਿਸੂਸ ਹੋਵੇ। ਐਂਡਰਾਇਡ 16 'ਚ ਫੂਡ ਡਿਲੀਵਰੀ ਅਤੇ ਰਾਈਡ-ਸ਼ੇਅਰਿੰਗ ਵਰਗੀਆਂ ਐਪਾਂ ਲਈ ਲਾਈਵ ਅਪਡੇਟਸ ਹਨ, ਜੋ ਰਿਫ੍ਰੈਸ਼ ਕੀਤੇ ਬਿਨਾਂ ਅਸਲ-ਸਮੇਂ ਦੀ ਜਾਣਕਾਰੀ ਦਿੰਦੇ ਹਨ। ਸੁਣਨ ਵਾਲੇ ਸਹਾਇਕ ਯੰਤਰ ਦੇ ਯੂਜ਼ਰ ਹੁਣ ਫ਼ੋਨ ਦੀਆਂ ਸੈਟਿੰਗਾਂ ਤੋਂ ਸੈਟਿੰਗਾਂ ਨੂੰ ਕੰਟਰੋਲ ਕਰ ਸਕਦੇ ਹਨ। ਗੂਗਲ ਨੇ ਕਾਲਾਂ ਦੌਰਾਨ ਸੁਣਨ ਵਾਲੇ ਸਹਾਇਕ ਯੰਤਰ ਦੇ ਮਾਈਕ ਨੂੰ ਫ਼ੋਨ ਦੇ ਮਾਈਕ 'ਚ ਬਦਲਣ ਦਾ ਆਪਸ਼ਨ ਵੀ ਦਿੱਤਾ ਹੈ - ਇਸ ਨਾਲ ਭੀੜ ਵਾਲੀਆਂ ਥਾਵਾਂ 'ਤੇ ਆਵਾਜ਼ ਸਾਫ਼ ਹੋ ਜਾਂਦੀ ਹੈ। ਇਸ ਦੌਰਾਨ ਇਸ 'ਚ ਡਿਜੀਟਲ ਸੁਰੱਖਿਆ ਲਈ ਗੂਗਲ ਦਾ ਐਡਵਾਂਸਡ ਪ੍ਰੋਟੈਕਸ਼ਨ ਮੋਡ ਹੈ। ਇਹ ਇੱਕ-ਟੈਪ ਫੀਚਰ ਘੁਟਾਲਿਆਂ, ਨੁਕਸਾਨਦੇਹ ਐਪਸ ਅਤੇ ਆਨਲਾਈਨ ਖਤਰਿਆਂ ਤੋਂ ਬਚਾਉਂਦੀ ਹੈ।
ਐਂਡਰਾਇਡ 16 ਸੈਮਸੰਗ ਦੇ ਸਹਿਯੋਗ ਨਾਲ ਡੈਸਕਟੌਪ-ਸ਼ੈਲੀ ਦੀ ਵਿੰਡੋਇੰਗ ਲਿਆਉਂਦਾ ਹੈ। ਜੋ ਯੂਜ਼ਰਸ ਐਪ ਵਿੰਡੋਜ਼ ਨੂੰ ਮੁੜ ਆਕਾਰ ਦੇ ਸਕਦੇ ਹਨ ਅਤੇ ਮੂਵ ਕਰ ਸਕਦੇ ਹਨ - ਬਿਲਕੁਲ ਪੀਸੀ ਵਾਂਗ। ਕਸਟਮ ਕੀਬੋਰਡ ਸ਼ਾਟ ਅਤੇ ਟਾਸਕਬਾਰ ਓਵਰਫਲੋ ਵਰਗੀਆਂ ਉਤਪਾਦਕਤਾ ਫੀਚਰਜ਼ ਵੀ ਇਸ ਸਾਲ ਦੇ ਅੰਤ 'ਚ ਆਉਣਗੇ।
ਇਨ੍ਹਾਂ Apps ਨੂੰ ਤੁਰੰਤ ਆਪਣੇ Phone 'ਚੋਂ ਕਰੋ Delete! ਨਹੀਂ ਤਾਂ...
NEXT STORY