ਜਲੰਧਰ- ਪਿਛਲੇ ਸਾਲ ਜੁਲਾਈ 'ਚ ਯੂਨਿਕ ਆਈਡੇਂਟੀਫਿਕੇਸ਼ਨ ਅਥਾਰਿਟੀ ਆਫ ਇੰਡੀਆ (ਯੂ. ਆਈ. ਡੀ. ਏ. ਆਈ.) ਨੇ ਆਪਣੀ ਪਹਿਲੀ 'ਮੋਬਾਇਲ ਅਧਾਰ' ਐਪ ਲਾਂਚ ਕੀਤੀ ਸੀ, ਉਦੋਂ ਗੂਗਲ ਪਲੇਅ ਸਟੋਰ 'ਤੇ ਸਿਰਫ ਐਂਡ੍ਰਾਇਡ ਯੂਜ਼ਰਸ ਲਈ ਹੀ ਉਪਲੱਬਧ ਸੀ ਪਰ ਹੁਣ ਲਗਭਗ 6 ਮਹੀਨੇ ਬਾਅਦ ਯੂ. ਆਈ. ਡੀ. ਏ. ਆਈ. ਦੇ ਸੀ. ਈ. ਓ. ਨੇ ਇਹ ਐਲਾਨ ਕੀਤਾ ਹੈ ਕਿ iOS ਲਈ ਵੀ ਇਕ ਐਪ ਵਿਕਸਿਤ ਕੀਤਾ ਜਾ ਰਹੀ ਹੈ।
ਯੂ. ਆਈ. ਈ. ਡੀ. ਏ. ਆਈ. ਦੀ ਸੀ. ਈ. ਓ. ਅਜੇ ਭੂਸ਼ਣ ਪਾਂਡੇ ਨੇ ਐਲਾਨ ਕੀਤਾ ਹੈ ਕਿ ਮੋਬਾਇਲ ਅਧਾਰ ਐਪ ਦੇ ਆਈ. ਓ. ਐੱਸ. ਵਰਜਨ 'ਤੇ ਪਹਿਲੇ ਹੀ ਕੰਮ ਸ਼ੁਰੂ ਹੋ ਚੁੱਕਾ ਹੈ। ਇਕ ਸ਼ਾਰਟ ਵੀਡੀਓ 'ਚ ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਜਲਦ ਹੀ ਇਹ ਐਪ ਜਾਰੀ ਕਰ ਦਿੱਤੀ ਜਾਵੇਗੀ, ਜਦਕਿ ਪਾਂਡੇ ਨੇ ਇਸ ਐਪ ਦੇ ਲਾਂਚ ਹੋਣ ਦੀ ਕੋਈ ਖਾਸ ਤਾਰੀਕ ਦਾ ਐਲਾਨ ਨਹੀਂ ਕੀਤਾ ਹੈ। ਇਹ ਸ਼ਾਰਟ ਵੀਡੀਓ ਇਕ ਯੂਜ਼ਰ ਰਾਹੀਂ ਪੁੱਛੇ ਜਾਣ ਦੇ ਜਵਾਬ 'ਚ ਆਇਆ ਸੀ। ਇਕ ਹੋਰ ਵੀਡੀਓ 'ਚ ਪਾਂਡੇ ਨੇ ਯੂਜ਼ਰਸ ਨੇ ਯੂਜ਼ਰਸ ਨੂੰ ਹਾਲੀਆ ਅਧਾਰ ਦਾ ਡਾਟਾ ਚੋਰੀ 'ਤੇ ਜਵਾਬ ਦਿੱਤੇ ਅਤੇ ਕਿਹਾ ਹੈ ਕਿ ਅਧਾਰ ਐਪ ਪੂਰੀ ਤਰ੍ਹਾਂ ਸੇਫ ਹੈ।
ਜਦਕਿ ਹੁਣ ਤੱਕ ਇਹ ਸਪੱਸ਼ਟ ਨਹੀਂ ਹੈ ਕਿ iPhone ਅਤੇ iPad ਲਈ ਮੋਬਾਇਲ ਅਧਾਰ ਐਪ ਕਦੋਂ ਤੱਕ ਆਵੇਗਾ ਪਰ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਸ 'ਚ ਐਂਡ੍ਰਾਇਡ ਵਰਜਨ ਵਰਗੇ ਹੀ ਫੀਚਰਸ ਹੋਣਗੇ। ਇਸ ਐਪ ਦੇ ਰਾਹੀਂ ਯੂਜ਼ਰਸ ਅਧਾਰ ਦੀ ਪਛਾਣ ਆਪਣੇ ਸਮਾਰਫੋਨ ਦੇ ਰਾਹੀਂ ਸਾਬਿਤ ਕਰ ਸਕਣਗੇ। ਇਸ ਐਪ ਦੇ ਲਾਂਚ ਦੇ ਸਮੇਂ ਯੂ. ਆਈ. ਡੀ. ਏ. ਆਈ. ਨੇ ਕਿਹਾ ਸੀ ਕਿ ਇਸ ਐਪ ਦੇ ਰਾਹੀਂ ਯੂਜ਼ਰ ਕਿਤੇ ਵੀ ਕਦੀ ਵੀ ਆਪਣਾ ਬਾਇਮੈਟ੍ਰਿਕ ਡਾਟਾ ਬਲਾਕ ਕਰ ਸਕਦੇ ਹੋ। ਇਸ ਤੋਂ ਇਲਾਵਾ ਇਸ ਐਪ ਦੇ ਰਾਹੀਂ ਯੂਜ਼ਰਸ ਕਿਤੇ ਵੀ ਕਿਸੇ ਵੀ ਸਰਵਿਸ ਪ੍ਰੋਵਾਈਡਰ ਨੂੰ ਆਪਣੀ eKY3 ਇਨਫਾਰਮੇਸ਼ਨ ਸ਼ੇਅਰ ਕਰ ਸਕਦੇ ਹੋ।
ਐਂਡ੍ਰਾਇਡ ਲਈ ਉਪਲੱਬਧ ਮੋਬਾਇਲ ਅਧਾਰ ਐਪ ਲਾਲੀਪਾਪ 5.0 ਅਤੇ ਉਸ ਨਾਲ ਉੱਪਰ ਦੇ ਵਰਜਨ 'ਤੇ ਹੀ ਕੰਮ ਕਰ ਸਕਦਾ ਹੈ। ਇਸ ਐਪ ਨੂੰ ਇੰਸਟਾਲ ਕਰਨ 'ਤੇ ਯੂਜ਼ਰਸ ਨੂੰ ਆਪਣਾ ਮੋਬਾਇਲ ਨੰਬਰ ਅਧਾਰ 'ਤੇ ਰਜਿਸਟਰ ਕਰਨਾ ਹੋਵੇਗਾ। ਇਸ ਐਪ ਦੇ ਅਧਾਰ ਕਾਰਡ ਯੂਜ਼ਰ ਆਪਣਾ ਬਾਓਮੈਟ੍ਰਿਕ ਡਾਟਾ ਨੂੰ ਲਾਕ ਕਰ ਸਕਦਾ ਹੈ ਅਅਤੇ ਜਦੋਂ ਤੱਕ ਯੂਜ਼ਰ ਨਾ ਚਾਉਣ ਤਾਂ ਉਸ ਨੂੰ ਅਨਲਾਕ ਨਹੀਂ ਕੀਤਾ ਜਾ ਸਕਦਾ ਹੈ।
2.4 ਇੰਚ ਦੀ QV71 ਸਕ੍ਰੀਨ ਨਾਲ Nokia 3310 ਦਾ 4ਜੀ ਵੇਰੀਐਂਟ ਹੋਇਆ ਲਾਂਚ
NEXT STORY