ਗੈਜੇਟ ਡੈਸਕ—ਟੈੱਕ ਕੰਪਨੀ ਐਪਲ ਨੇ ਆਈਫੋਨ 12 ਸੀਰੀਜ਼ ਨੂੰ ਗਲੋਬਲੀ ਲਾਂਚ ਕਰ ਦਿੱਤਾ ਹੈ। ਭਾਰਤ ’ਚ ਆਈਫੋਨ 12 ਸੀਰੀਜ਼ 30 ਅਕਤੂਬਰ ਤੋਂ ਵਿਕਰੀ ਲਈ ਉਪਲੱਬਧ ਹੋਵੇਗਾ। ਇਥੇ ਸੀਰੀਜ਼ ਦੀ ਸ਼ੁਰੂਆਤੀ ਕੀਮਤ 69,900 ਰੁਪਏ ਹੈ। ਪਰ ਐਪਲ ਦੀ ਆਈਫੋਨ 12 ਭਾਰਤ ਦੇ ਮੁਕਾਬਲੇ ਕਈ ਦੇਸ਼ਾਂ ’ਚ ਘੱਟ ਕੀਮਤ ’ਤੇ ਮਿਲ ਰਹੀ ਹੈ। ਇਸ ਕਾਰਣ ਘੱਟ ਟੈਕਸ ਨੂੰ ਮੰਨਿਆ ਜਾ ਸਕਦਾ ਹੈ। ਇਸ ਖਬਰ ’ਚ ਅਸੀਂ ਉਨ੍ਹਾਂ ਦੇਸ਼ਾਂ ਦੇ ਬਾਰੇ ’ਚ ਦੱਸਾਂਗੇ ਜਿਥੇ ਆਈਫੋਨ 12 ਸੀਰੀਜ਼ ਘੱਟ ਕੀਮਤ ’ਤੇ ਮਿਲ ਰਹੀ ਹੈ।
ਇਨ੍ਹਾਂ ਦੇਸ਼ਾਂ ’ਚ ਹੈ ਆਈਫੋਨ 12 ਸੀਰੀਜ਼ ਦੀ ਕੀਮਤ ਘੱਟ
ਤੁਹਾਨੂੰ ਦੱਸ ਦੇਈਏ ਆਈਫੋਨ 12 ਦੀ ਭਾਰਤ ’ਚ ਸ਼ੁਰੂਆਤੀ ਕੀਮਤ 79,900 ਰੁਪਏ ਹੈ। ਇਸ ਕੀਮਤ ’ਚ ਤੁਹਾਨੂੰ 64ਜੀ.ਬੀ. ਸਟੋਰੇਜ਼ ਵੈਰੀਐਂਟ ਮਿਲੇਗਾ। ਉੱਥੇ, ਇਸ ਫੋਨ ਦੀ ਵਿਕਰੀ 30 ਅਕਤੂਬਰ ਤੋਂ ਸ਼ੁਰੂ ਹੋਵੇਗੀ। ਹੁਣ ਗੱਲ ਕਰਦੇ ਹਾਂ ਉਨ੍ਹਾਂ ਦੇਸ਼ਾਂ ਦੇ ਬਾਰੇ ’ਚ ਜਿਥੇ ਆਈਫੋਨ 12 ਭਾਰਤ ਦੇ ਮੁਕਾਬਲੇ ਸਸਤਾ ਹੈ। ਅਮਰੀਕਾ ’ਚ ਆਈਫੋਨ 12 ਦੇ 64ਜੀ.ਬੀ. ਸਟੋਰੇਜ਼ ਵੈਰੀਐਂਟ ਦੀ ਕੀਮਤ 830 ਡਾਲਰ (ਕਰੀਬ 60,900 ਰੁਪਏ), ਜਾਪਾਨ ’ਚ 85,800 JPY (ਕਰੀਬ 59,800 ਰੁਪਏ) ਅਤੇ ਕੈਨੇਡਾ ’ਚ 1,129 CAD (ਕਰੀਬ 63,000 ਰੁਪਏ) ਹੈ।
ਆਈਫੋਨ 12 ਮਿੰਨੀ ਦੀ ਭਾਰਤ ’ਚ ਸ਼ੁਰੂਆਤੀ ਕੀਮਤ 69,900 ਰੁਪਏ ਹੈ। ਇਸ ਕੀਮਤ ’ਚ ਤੁਹਾਨੂੰ 64ਜੀ.ਬੀ. ਸਟੋਰੇਜ਼ ਵੈਰੀਐਂਟ ਮਿਲੇਗਾ। ਉੱਥੇ, ਇਸ ਫੋਨ ਦੀ ਵਿਕਰੀ 30 ਅਕਤੂਬਰ ਤੋਂ ਸ਼ੁਰੂ ਹੋਵੇਗੀ। ਹੁਣ ਗੱਲ ਕਰਦੇ ਹਾਂ ਉਨ੍ਹਾਂ ਦੇਸ਼ਾਂ ਦੇ ਬਾਰੇ ’ਚ ਜਿਥੇ ਆਈਫੋਨ 12 ਮਿੰਨੀ ਭਾਰਤ ਦੇ ਮੁਕਾਬਲੇ ਸਸਤਾ ਹੈ। ਅਮਰੀਕਾ ’ਚ ਆਈਫੋਨ 12 ਮਿੰਨੀ ਦੇ 64ਜੀ.ਬੀ. ਸਟੋਰੇਜ਼ ਵੈਰੀਐਂਟ ਦੀ ਕੀਮਤ 730 ਡਾਲਰ (ਕਰੀਬ 53,500 ਰੁਪਏ), ਜਾਪਾਨ ’ਚ 74,800 JPY (ਕਰੀਬ 52,500 ਰੁਪਏ) ਅਤੇ ਕੈਨੇਡਾ ’ਚ 979 CAD (ਕਰੀਬ 54,700 ਰੁਪਏ) ਹੈ।
ਆਈਫੋਨ 12 ਪ੍ਰੋ ਦੇ 64ਜੀ.ਬੀ. ਸਟੋਰੇਜ਼ ਵੈਰੀਐਂਟ ਦੀ ਕੀਮਤ 1,19,000 ਰੁਪਏ ਹੈ ਜਦਕਿ ਇਸ ਵੈਰੀਐਂਟ ਦੀ ਕੀਮਤ ਅਮਰੀਕਾ ’ਚ 999 ਡਾਲਰ (ਕਰੀਬ 73,400 ਰੁਪਏ), ਜਾਪਾਨ ’ਚ 106,800 JPY (ਕਰੀਬ 74,400 ਰੁਪਏ) ਅਤੇ ਕੈਨੇਡਾ ’ਚ 1,399 CAD (ਕਰੀਬ 78,186 ਰੁਪਏ) ਹੈ। ਆਈਫੋਨ 12 ਪ੍ਰੋ ਮੈਕਸ ਦੇ 128ਜੀ.ਬੀ. ਵੈਰੀਐਂਟ ਦੀ ਕੀਮਤ 1,29,900 ਰੁਪਏ ਹੈ ਜਦਕਿ ਇਸ ਵੈਰੀਐਂਟ ਦੀ ਕੀਮਤ ਅਮਰੀਕਾ ’ਚ 1,099 ਡਾਲਰ (ਕਰੀਬ 80,720 ਰੁਪਏ), ਜਾਪਾਨ ’ਚ 1,17,800 JPY (ਕਰੀਬ 82,000 ਰੁਪਏ) ਅਤੇ ਕੈਨੇਡਾ ’ਚ 1,549 CAD (ਕਰੀਬ 86,590 ਰੁਪਏ) ਹੈ।
10,000 ਰੁਪਏ ਤੋਂ ਵੀ ਘੱਟ ਕੀਮਤ ਵਾਲੇ ਇੰਨ੍ਹਾਂ 5 ਸਮਾਰਟਫੋਨਸ ’ਤੇ ਐਮਾਜ਼ੋਨ ਦੇ ਰਿਹੈ ਸ਼ਾਨਦਾਰ ਡਿਸਕਾਊਂਟ
NEXT STORY