ਗੈਜੇਟ ਡੈਸਕ—ਕੈਲੀਫੋਰਨੀਆ ਦੀ ਟੈੱਕ ਕੰਪਨੀ ਐਪਲ ਵੱਲੋਂ ਨਵਾਂ ਆਈਫੋਨ 12 ਲਾਈਨਅਪ ਬੀਤੇ ਦਿਨੀਂ ਲਾਂਚ ਕੀਤਾ ਗਿਆ ਹੈ ਅਤੇ ਇਸ ਦੀ ਸੇਲ ਵੀ ਸ਼ੁਰੂ ਹੋ ਗਈ ਹੈ। ਮਾਰਕਿਟ ’ਚ ਆਏ ਆਈਫੋਨ 12 ਅਤੇ ਆਈਫੋਨ 12 ਪ੍ਰੋ ਨਾਲ ਜੁੜੀ ਕਈ ਡਿਟੇਲ ਸਾਹਮਣੇ ਆਈ ਹੈ। ਐਪਲ ਨੇ ਆਪਣੇ ਨਵੇਂ ਡਿਵਾਈਸੇਜ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਹੈ ਕਿ ਉਨ੍ਹਾਂ ਨੂੰ ਮਾਰਕਿਟ ’ਚ ਰੀਪੇਅਰ ਨਹੀਂ ਕਰਵਾਇਆ ਜਾ ਸਕੇਗਾ।
ਆਈਫੋਨ 12 ਦਾ ਕੈਮਰਾ ਸਿਰਫ ਆਥਰਾਈਜਡ ਐਪਲ ਸਰਵਿਸ ਸੈਂਟਰ ’ਚ ਹੀ ਰਿਪੇਅਰ ਨਹੀਂ ਕਰਵਾਇਆ ਜਾ ਸਕੇਗਾ। ਐਪਲ ਆਪਣੇ ਨਵੇਂ ਡਿਵਾਈਸਜ਼ ਨਾਲ ਆਈਫੋਨ ਰਿਪੇਅਰ ਕਰਨਾ ਹੋਰ ਵੀ ਮੁਸ਼ਕਲ ਕਰ ਰਿਹਾ ਹੈ ਜਿਸ ਨਾਲ ਹਰ ਕੋਈ ਨਵੇਂ ਡਿਵਾਈਸੇਜ ਨੂੰ ਰਿਪੇਅਰ ਨਾ ਕਰ ਸਕੇ। ਇਸ ਤਰ੍ਹਾਂ ਡਿਵਾਈਸੇਜ ਦੀ ਸੇਲ ਤੋਂ ਬਾਅਦ ਵੀ ਇਨ੍ਹਾਂ ਦੇ ਰਹੀਂ ਐਪਲ ਨੂੰ ਫਾਇਦਾ ਹੋਵੇਗਾ ਅਤੇ ਯੂਜ਼ਰਸ ਨੂੰ ਮਜ਼ਬੂਰੀ ’ਚ ਐਪਲ ਸਰਵਿਸ ਸੈਂਟਰ ’ਤੇ ਪੁਰਾਣਾ ਡਿਵਾਈਸ ਰਿਪੇਅਰ ਕਰਵਾਉਣਾ ਹੋਵੇਗਾ। ਇਸ ਤੋਂ ਪਹਿਲਾਂ ਆਈਫੋਨ 5ਐੱਸ ’ਚ ਵੀ ਅਜਿਹਾ ਦੀ ਦੇਖਣ ਨੂੰ ਮਿਲਿਆ ਸੀ ਅਤੇ ਉਸ ਡਿਵਾਈਸ ਦੀ ਟੱਚ-ਆਈ.ਡੀ. ਨੂੰ ਐਪਲ ਆਥਰਾਈਜਡ ਟੈਕਨੀਸ਼ਨ ਹੀ ਰਿਪਲੇਸ ਕਰ ਸਕਦਾ ਸੀ।
ਮਾਰਕਿਟ ’ਚ ਰਿਪੇਅਰ ਦਾ ਆਪਸ਼ਨ ਨਹੀਂ
ਹਾਲ ਹੀ ’ਚ iFixit ਵੱਲੋਂ ਨਵੇਂ ਆਈਫੋਨ 12 ਦਾ ਰਿਪੇਅਰੇਬਿਲਿਟੀ ਟੈਸਟ ਕੀਤਾ ਗਿਆ ਸੀ ਅਤੇ ਸਾਹਮਣੇ ਆਇਆ ਸੀ ਕਿ ਫੋਨ ਦੇ ਕੈਮਰੇ ਨੂੰ ਆਸਾਨੀ ਨਾਲ ਰਿਪਲੇਸ ਨਹੀਂ ਕੀਤਾ ਜਾ ਸਕਦਾ। ਆਈਫੋਨ 12 ਦਾ ਕੈਮਰਾ ਮਡਿਊਲ ਬਦਲਣ ’ਤੇ ਇਹ ਕੰਮ ਕਰਨਾ ਬੰਦ ਕਰ ਦਿੰਦਾ ਹੈ ਅਤੇ ਇਸ ਨੂੰ ਫਿਕਸ ਨਹੀਂ ਕੀਤਾ ਜਾ ਸਕਦਾ। ਇਥੇ ਤੱਕ ਕਿ ਦੋ ਓਰੀਜਨਲ ਆਈਫੋਨ 12 ਦੇ ਕੈਮਰਾ ਮਾਡਿਊਲ ਆਪਸ ’ਚ ਬਦਲਣ ’ਤੇ ਉਹ ਕੰਮ ਕਰਨਾ ਬੰਦ ਦਿੰਦੇ ਹਨ ਅਤੇ ਅਜਿਹੇ ’ਚ ਯੂਜ਼ਰਸ ਨੂੰ ਆਫੀਸ਼ੀਅਲ ਐਪਲ ਸੈਂਟਰ ਤੋਂ ਹੀ ਕੈਮਰਾ ਰਿਪੇਅਰ ਕਰਵਾਉਣਾ ਹੋਵੇਗਾ।
ਭਾਰਤ ’ਚ Vivo V20 SE ਦੀ ਲਾਂਚਿੰਗ ਡੇਟ ਅਤੇ ਪ੍ਰੀ-ਬੁਕਿੰਗ ਡਿਟੇਲ ਆਈ ਸਾਹਮਣੇ
NEXT STORY