ਗੈਜੇਟ ਡੈਸਕ– ਹਾਲ ਹੀ ’ਚ ਇਕ ਰਿਪੋਰਟ ਆਈ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਆਈਫੋਨ 13 ਦੁਨੀਆ ਦਾ ਸਭ ਤੋਂ ਜ਼ਿਆਦਾ ਵਿਕਣ ਵਾਲਾ ਸਮਾਰਟਫੋਨ ਹੈ। ਅਪ੍ਰੈਲ 2022 ’ਚ ਦੁਨੀਆ ’ਚ ਸਭ ਤੋਂ ਜ਼ਿਆਦਾ ਵਿਕਣ ਵਾਲੇ ਟਾਪ-10 ਫੋਨਾਂ ਦੀ ਲਿਸਟ ’ਚ ਪਹਿਲੇ ਨੰਬਰ ’ਤੇ ਸੀ। ਹੁਣ ਜੇਕਰ ਤੁਸੀਂ ਆਈਫੋਨ 13 ਖ਼ਰੀਦਣ ਬਾਰੇ ਸੋਚ ਰਹੇ ਹੋ ਤਾਂ ਇਹ ਸਭ ਤੋਂ ਸ਼ਾਨਦਾਰ ਮੌਕਾ ਹੈ। ਆਈਫੋਨ 13 ਨੂੰ ਤੁਸੀਂ ਹੁਣ ਤਕ ਦੀ ਸਭ ਤੋਂ ਘੱਟ ਕੀਮਤ ’ਚ ਖ਼ਰੀਦ ਸਕਦੇ ਹੋ। ਆਓ ਜਾਣਦੇ ਹਾਂ ਆਫਰ ਬਾਰੇ ਵਿਸਤਾਰ ਨਾਲ...
ਇਹ ਵੀ ਪੜ੍ਹੋ– ਇਹ iPhone ਮਾਡਲ ਬਣਿਆ ਦੁਨੀਆ ਦਾ ਬੈਸਟ ਸੇਲਿੰਗ ਸਮਾਰਟਫੋਨ, ਵੇਖੋ ਟਾਪ-10 ਫੋਨਾਂ ਦੀ ਲਿਸਟ
ਆਈਫੋਨ 13 ਹੁਣ ਤਕ ਦੀ ਸਭ ਤੋਂ ਘੱਟ ਕੀਮਤ ’ਚ
ਆਈਫੋਨ 13 ਦੇ ਸ਼ੁਰੂਆਤੀ ਮਾਡਲ ਯਾਨੀ 128 ਜੀ.ਬੀ. ਮਾਡਲ ਦੀ ਕੀਮਤ 79,900 ਰੁਪਏ ਹੈ ਪਰ ‘ਕ੍ਰੋਮਾ’ (Croma) ’ਤੇ 12 ਫ਼ੀਸਦੀ ਯਾਨੀ 9,910 ਰੁਪਏ ਦੀ ਛੋਟ ਮਿਲ ਰਹੀ ਹੈ ਜਿਸ ਤੋਂ ਬਾਅਦ ਫੋਨ ਦੀ ਕੀਮਤ 69,900 ਰੁਪਏ ਰਹਿ ਜਾਂਦੀ ਹੈ ਜੋ ਕਿ ਹੁਣ ਤਕ ਦੀ ਸਭ ਤੋਂ ਘੱਟ ਕੀਮਤ ਹੈ। ਤੁਸੀਂ ਚਾਹੋ ਤਾਂ ਈ.ਐੱਮ.ਆਈ. ਦੇ ਨਾਲ ਵੀ ਇਸ ਨੂੰ ਖ਼ਰੀਦ ਸਕਦੇ ਹੋ। ਆਈਫੋਨ 13 ਦੇ ਨਾਲ 24,080 ਰੁਪਏ ਦਾ ਐਕਸਚੇਂਜ ਆਫਰ ਵੀ ਮਿਲ ਰਿਹਾ ਹੈ।
ਇਹ ਵੀ ਪੜ੍ਹੋ– Google ਯੂਜ਼ਰਜ਼ ਨੂੰ ਝਟਕਾ! ਇਸ ਸਾਲ ਬੰਦ ਹੋ ਜਾਵੇਗੀ ਇਹ ਸਰਵਿਸ, 2013 ’ਚ ਹੋਈ ਸੀ ਸ਼ੁਰੂ
ਆਈਫੋਨ 13 ਦੇ ਫੀਚਰਜ਼
ਆਈਫੋਨ 13 ’ਚ ਏ15 ਬਾਇਓਨਿਕ ਪ੍ਰੋਸੈਸਰ ਹੈ ਜਿਸ ਵਿਚ 6 ਕੋਰ ਸੀ.ਪੀ.ਯੂ. ਹੈ। ਇਸ ਤੋਂ ਇਲਾਵਾ ਇਸ ਵਿਚ 16 ਕੋਰ ਨਿਊਰਲ ਇੰਜਣ ਹੈ। ਰੈਮ ਅਤੇ ਬੈਟਰੀ ਬਾਰੇ ਐਪਲ ਕਦੇ ਵੀ ਅਧਿਕਾਰਤ ਜਾਣਕਾਰੀ ਨਹੀਂ ਦਿੰਦੀ। ਆਈਫੋਨ 13 ਦੇ ਨਾਲ 512 ਜੀ.ਬੀ. ਤਕ ਦੀ ਸਟੋਰੇਜ ਮਿਲੇਗੀ। ਆਈਫੋਨ 13 ’ਚ 6.1 ਇੰਚ ਦੀ ਰੇਟਿਨਾ ਐਕਸ.ਡੀ.ਆਰ. ਡਿਸਪਲੇਅ ਹੈ ਜਿਸ ਦੀ ਬ੍ਰਾਈਟਨੈੱਸ 1000 ਨਿਟਸ ਹੈ।
ਆਈਫੋਨ 13 ’ਚ 12 ਮੈਗਾਪਿਕਸਲ ਦਾ ਡਿਊਲ ਰੀਅਰ ਕੈਮਰਾ ਸੈੱਟਅਪ ਹੈ। ਇਸ ਵਾਰ ਇਕ ਨਵਾਂ ਵਾਈਡ ਐਂਗਲ ਕੈਮਰਾ ਦਿੱਤਾ ਗਿਆ ਹੈ ਜਿਸਦਾ ਅਪਰਚਰ f/1.6 ਹੈ। ਇਸ ਦੇ ਨਾਲ ਸੈਂਸਰ ਆਪਟਿਕਲ ਸਟੇਬਿਲਾਈਜੇਸ਼ਨ ਦਾ ਸਪੋਰਟ ਹੈ। ਨਾਈਟ ਮੋਡ ਨੂੰ ਪਹਿਲਾਂ ਨਾਲੋਂ ਬਿਹਤਰ ਬਣਾਇਆ ਗਿਆ ਹੈ। ਦੂਜਾ ਲੈੱਨਜ਼ ਵੀ 12 ਮੈਗਾਪਿਕਸਲ ਦਾ ਅਲਟਰਾ ਵਾਈਡ ਹੈ ਜਿਸ ਦਾ ਅਪਰਚਰ f/2.4 ਹੈ।
ਇਹ ਵੀ ਪੜ੍ਹੋ– ਗੂਗਲ ਦਾ ਵੱਡਾ ਝਟਕਾ, ਹੁਣ ਈ-ਮੇਲ, ਕੈਲੰਡਰ ਤੇ ਡਾਕਸ ਵਰਗੇ ਐਪਸ ਲਈ ਖਰਚਣੇ ਪੈਣਗੇ ਪੈਸੇ
ਟਵਿੱਟਰ ਨੂੰ ਨਵੇਂ IT ਨਿਯਮਾਂ ਅਨੁਸਾਰ ਕੰਮ ਕਰਨ ਦਾ ਆਖ਼ਰੀ ਮੌਕਾ, ਨਾ ਮੰਨਣ ’ਤੇ ਹੋਵੇਗੀ ਕਾਰਵਾਈ
NEXT STORY