ਗੈਜੇਟ ਡੈਸਕ– ਅਪ੍ਰੈਲ 2022 ’ਚ ਐਪਲ ਨੇ ਗਲੋਬਲ ਬੈਸਟ ਸੇਲਿੰਗ ਸਮਾਰਟਫੋਨਾਂ ਦੀ ਲਿਸਟ ’ਚ ਬਾਜ਼ੀ ਮਾਰ ਲਈ ਹੈ। ਕਾਊਂਟਰਪੁਆਇੰਟ ਦੀ ਹਾਲੀਆ ਰਿਪੋਰਟ ਮੁਤਾਬਕ, ਅਪ੍ਰੈਲ 2022 ’ਚ ਪੂਰੀ ਦੁਨੀਆ ’ਚ 10 ਬੈਸਟ ਸੇਲਿੰਗ ਸਮਾਰਟਫੋਨਾਂ ਦੀ ਲਿਸਟ ’ਚ ਆਈਫੋਨ 13, ਆਈਫੋਨ 13 ਪ੍ਰੋ ਮੈਕਸ, ਆਈਫੋਨ 13 ਪ੍ਰੋ ਅਤੇ ਆਈਫੋਨ 12 ਨੇ ਟਾਪ-4 ’ਚ ਜਗ੍ਹਾ ਬਣਾਈ ਹੈ। ਇਸ ਲਿਸਟ ’ਚ ਰੈੱਡਮੀ ਅਤੇ ਸੈਮਸੰਗ ਦੇ ਵੀ ਫੋਨ ਸ਼ਾਮਿਲ ਹਨ। ਟਾਪ-10 ਬੈਸਟ ਸੇਲਿੰਗ ਫੋਨ ਦਾ ਪੂਰੇ ਸਮਾਰਟਫੋਨ ਬਾਜ਼ਾਰ ਦੇ 21 ਫੀਸਦੀ ਹਿੱਸੇ ’ਤੇ ਕਬਜ਼ਾ ਹੈ।
ਇਹ ਵੀ ਪੜ੍ਹੋ– WhatsApp ’ਚ DP ਤੇ ਲਾਸਟ ਸੀਨ ਨੂੰ ਲੈ ਕੇ ਹੋਏ ਵੱਡੇ ਬਦਲਾਅ, ਪ੍ਰਾਈਵੇਸੀ ਨਾਲ ਜੁੜੇ ਹਨ ਇਹ ਫੀਚਰ
ਕਾਊਂਟਰਪੁਆਇੰਟ ਰਿਸਰਚ ਦੀ ਰਿਪੋਰਟ ਮੁਤਾਬਕ, ਅਪ੍ਰੈਲ 2022 ’ਚ ਆਈਫੋਨ 13 ਦੁਨੀਆ ’ਚ ਸਭ ਤੋਂ ਜ਼ਿਆਦਾ ਵਿਕਣ ਵਾਲਾ ਸਮਾਰਟਫੋਨ ਬਣਿਆ ਹੈ। ਸਮਾਰਟਫੋਨ ਬਾਜ਼ਾਰ ’ਚ ਇਸਦੀ ਹਿੱਸੇਦਾਰੀ 5.5 ਫੀਸਦੀ ਹੈ। ਦੂਜੇ ਨੰਬਰ ’ਤੇ ਆਈਫੋਨ 13 ਪ੍ਰੋ ਮੈਕਸ ਹੈ ਜਿਸਦਾ ਮਾਰਕੀਟ ਸ਼ੇਅਰ 3.4 ਫੀਸਦੀ ਅਤੇ ਆਈਫੋਨ 13 ਪ੍ਰੋ ਦੇ ਨਾਲ ਆਈਫੋਨ 12 1.8 ਫੀਸਦੀ ਅਤੇ 1.6 ਫੀਸਦੀ ਮਾਰਕੀਟ ਸ਼ੇਅਰ ਦੇ ਨਾਲ ਤੀਜੇ ਅਤੇ ਚੌਥੇ ਨੰਬਰ ’ਤੇ ਹੈ।
ਇਹ ਵੀ ਪੜ੍ਹੋ– ਗੂਗਲ ਦਾ ਵੱਡਾ ਝਟਕਾ, ਹੁਣ ਈ-ਮੇਲ, ਕੈਲੰਡਰ ਤੇ ਡਾਕਸ ਵਰਗੇ ਐਪਸ ਲਈ ਖਰਚਣੇ ਪੈਣਗੇ ਪੈਸੇ
ਅਪ੍ਰੈਲ 2022 ਦੀ 10 ਬੈਸਟ ਸੇਲਿੰਗ ਫੋਨਾਂ ਦੀ ਲਿਸਟ ’ਚ ਆਈਫੋਨ SE 2022 ਵੀ ਹੈ ਯਾਨੀ ਟਾਪ-10 ਬੈਸਟ ਸੇਲਿੰਗ ਸਮਾਰਟਫੋਨਾਂ ਦੀ ਲਿਸਟ ’ਚ ਇਕੱਲੇਐਪਲ ਦੇ ਹੀ ਪੰਜ ਸਮਾਰਟਫੋਨ ਹਨ। ਜਪਾਨ ’ਚ ਆਈਫੋਨ SE 2022 ਦਾ ਅਪ੍ਰੈਲ ਮਹੀਨੇ ’ਚ ਮਾਰਕੀਟ ਸ਼ੇਅਰ 18 ਫੀਸਦੀ ਰਿਹਾ ਹੈ।
ਲਿਸਟ ’ਚ ਸੈਮਸੰਗ ਗਲੈਕਸੀ S22 ਅਲਟਰਾ 5ਜੀ ਅਤੇ ਸੈਮਸੰਗ ਗਲੈਕਸੀ ਏ13 5ਵੇਂ ਅਤੇ 6ਵੇਂ ਨੰਬਰ ’ਤੇ ਆਪਣੀ ਜਗ੍ਹਾ ਬਣਾਉਣ ’ਚ ਕਾਮਯਾਬ ਰਹੇ ਹਨ। ਇਨ੍ਹਾਂ ਦੋਵਾਂ ਫੋਨਾਂ ਦਾ ਮਾਰਕੀਟ ਸ਼ੇਅਰ 1.5 ਫੀਸਦੀ ਅਤੇ 1.4 ਫੀਸਦੀ ਰਿਹਾ ਹੈ। ਗਲੈਕਸੀ ਏ13 ਦੀ 50 ਫੀਸਦੀ ਵਿਕਰੀ ਭਾਰਤ ਅਤੇ ਲੈਟਿਨ ਅਮਰੀਕਾ ’ਚ ਹੋਈ ਹੈ।
ਇਹ ਵੀ ਪੜ੍ਹੋ– ਹੁਣ ਟਵਿੱਟਰ 'ਤੇ ਵੀ ਯੂਜ਼ਰਜ਼ ਲਿਖ ਸਕਣਗੇ ਲੰਮੇ ਲੇਖ, ਲਿੰਕ ਵੀ ਕਰ ਸਕਣਗੇ ਸ਼ੇਅਰ
ਗਲੈਕਸੀ ਏ03 ਕੋਰ ਅਤੇ ਗਲੈਕਸੀ ਏ53 5ਜੀ ਵਿਕਰੀ ਦੇ ਮਾਮਲੇ ’ਚ ਟਾਪ-10 ਦੀ ਲਿਸਟ ’ਚ 8ਵੇਂ ਅਤੇ 9ਵੇਂ ਨੰਬਰ ’ਤੇ ਰਹੇ ਹਨ। ਰੈੱਡਮੀ ਨੋਟ 11 ਐੱਲ.ਟੀ.ਈ. ਨੂੰ 10ਵੀਂ ਜਗ੍ਹਾ ਮਿਲੀ ਹੈ। ਰੈੱਡਮੀ ਦੇ ਇਸ ਫੋਨ ਦਾ ਅਪ੍ਰੈਲ 2022 ’ਚ ਮਾਰਕੀਟ ਸ਼ੇੱਰ 1.3 ਫੀਸਦੀ ਰਿਹਾ ਹੈ।
ਇਹ ਵੀ ਪੜ੍ਹੋ– ਇਲੈਕਟ੍ਰਿਕ ਸਕੂਟਰਾਂ ਤੋਂ ਬਾਅਦ ਹੁਣ Tata Nexon EV ਨੂੰ ਲੱਗੀ ਅੱਗ, ਕੰਪਨੀ ਨੇ ਲਿਆ ਅਹਿਮ ਫੈਸਲਾ
ਐਪਲ ਅਤੇ ਐਂਡ੍ਰਾਇਡ ਸਮਾਰਟਫੋਨ ’ਤੇ ਸਾਈਬਰ ਅਟੈਕ, ਸਪਾਈਵੇਅਰ ਰਾਹੀਂ ਹੈਕ ਕਰ ਕੇ ਉਡਾਇਆ ਡਾਟਾ
NEXT STORY