ਗੈਜੇਟ ਡੈਸਕ– ਜੇਕਰ ਤੁਸੀਂ ਵੀ ਨਵਾਂ ਆਈਫੋਨ ਖ਼ਰੀਦਣਾ ਚਾਹੁੰਦੇ ਹੋ ਅਤੇ ਕਿਸੇ ਆਫਰ ਦਾ ਇੰਤਜ਼ਾਰ ਕਰ ਰਹੇ ਹੋ ਤਾਂ ਤੁਹਾਡੇ ਲਈ ਸ਼ਾਨਦਾਰ ਮੌਕਾ ਹੈ। ਆਈਫੋਨ 14 ਸੀਰੀਜ਼ ਤਹਿਤ ਚਾਰ ਆਈਫੋਨ iPhone 14, iPhone 14 Plus, iPhone 14 Pro ਅਤੇ iPhone 14 Pro Max ਬਾਜ਼ਾਰ ’ਚ ਉਪਲੱਬਧ ਹਨ ਅਤੇ ਇਨ੍ਹਾਂ ਫੋਨਾਂ ’ਤੇ ਇਸ ਸਮੇਂ ਸਭ ਤੋਂ ਵੱਡੀ ਛੋਟ ਮਿਲ ਰਹੀ ਹੈ। ਆਈਫੋਨ 14 ਅਤੇ ਆਈਫੋਨ 14 ਪਲੱਸ ਨੂੰ ਫਲਿਪਕਾਰਟ ਸ਼ਾਨਦਾਰ ਛੋਟ ਨਾਲ ਵੇਚ ਰਿਹਾ ਹੈ। ਆਓ ਜਾਣਦੇ ਹਾਂ ਸਾਰੇ ਮਾਡਲਾਂ ’ਤੇ ਮਿਲ ਵਾਲੇ ਆਫਰਜ਼ ਬਾਰੇ...
ਆਈਫੋਨ 14 ਸੀਰੀਜ਼ ’ਤੇ ਫਲਿਪਕਾਰਟ ਆਫਰ
ਆਈਫੋਨ 14 ਦਾ 128 ਜੀ.ਬੀ ਸਟੋਰੇਜ ਵਾਲਾ ਮਾਡਲ ਫਲਿਪਕਾਰਟ ’ਤੇ ਫਿਲਹਾਲ 65,999 ਰੁਪਏ ’ਚ ਮਿਲ ਰਿਹਾ ਹੈ ਜਦਕਿ ਇਸਦੀ ਕੀਮਤ 79,900 ਰੁਪਏ ਹੈ। ਉੱਥੇ ਹੀ 256 ਜੀ.ਬੀ. ਅਤੇ 512 ਜੀ.ਬੀ. ਸਟੋਰੇਜ ਵਾਲੇ ਮਾਡਲ ਨੂੰ 75,999 ਰੁਪਏ ਅਤੇ 95,999 ਰੁਪਏ ਦੀ ਕੀਮਤ ’ਤੇ ਲਿਸਟ ਕੀਤਾ ਗਿਆ ਹੈ। ਇਨ੍ਹਾਂ ਦੋਵਾਂ ਫੋਨਾਂ ਨੂੰ 89,900 ਰੁਪਏ ਅਤੇ 1,09,900 ਰੁਪਏ ਦੀ ਕੀਮਤ ’ਤੇ ਲਾਂਚ ਕੀਤਾ ਗਿਆ ਸੀ।
ਆਈਫੋਨ 14 ਪਲੱਸ ਦੀ ਗੱਲ ਕਰੀਏ ਤਾਂ ਇਸ ਫੋਨ ਨੂੰ ਫਿਲਹਾਲ 14,901 ਰੁਪਏ ਦੀ ਛੋਟ ਦੇ ਨਾਲ 74,999 ਰੁਪਏ ’ਚ ਖਰੀਦਿਆ ਜਾ ਸਕਦਾ ਹੈ। ਉੱਥੇ ਹੀ ਇਸ ਫੋਨ ਦਾ 256 ਜੀ.ਬੀ. ਵਾਲਾ ਮਾਡਲ 84,999 ਰੁਪਏ ਅਤੇ 512 ਜੀ.ਬੀ. ਵਾਲਾ ਮਾਡਲ 1,04,999 ਰੁਪਏ ਦੀ ਕੀਮਤ ’ਤੇ ਖਰੀਦਿਆ ਜਾ ਸਕਦਾ ਹੈ, ਜਦਕਿ ਇਨ੍ਹਾਂ ਦੋਵਾਂ ਮਾਡਲਾਂ ਦੀਆਂ ਕੀਮਤਾਂ 99,900 ਰੁਪਏ ਅਤੇ 1,19,900 ਰੁਪਏ ਹਨ।
Sony ਦਾ Walkman ਭਾਰਤ ’ਚ ਲਾਂਚ, ਕੀਮਤ ਜਾਣ ਹੋ ਜਾਓਗੇ ਹੈਰਾਨ
NEXT STORY