ਗੈਜੇਟ ਡੈਸਕ– ਸੈਮਸੰਗ ਨੇ ਆਪਣੇ ਦੋ ਨਵੇਂ ਸਮਾਰਟਫੋਨ ਲਾਂਚ ਕੀਤੇ ਹਨ। ਇਨ੍ਹਾਂ ਦੋਵਾਂ ਫੋਨਾਂ ਨੂੰ 5ਜੀ ਕੁਨੈਕਟੀਵਿਟੀ ਨਾਲ ਪੇਸ਼ ਕੀਤਾ ਗਿਆ ਹੈ। ਕੰਪਨੀ ਨੇ ਇਨ੍ਹਾਂ ਨਵੇਂ ਫੋਨਾਂ ਦਾ ਨਾਂ Samsung Galaxy A14 5G ਅਤੇ A23 5G ਰੱਖਿਆ ਹੈ। ਇਨ੍ਹਾਂ ਡਿਵਾਈਸ ’ਚ ਰੈਮ ਪਲੱਸ ਫੀਚਰ ਦੇ ਨਾਲ 16 ਜੀ.ਬੀ. ਤਕ ਦੀ ਰੈਮ ਮਿਲਦੀ ਹੈ। ਇਸਦੇ ਨਾਲ ਹੀ ਫੋਨ ’ਚ 5000mAh ਦੀ ਬੈਟਰੀ ਦਿੱਤੀ ਗਈ ਹੈ।
Samsung Galaxy A14 5G ਦੇ ਫੀਚਰਜ਼
Samsung Galaxy A14 5G ’ਚ 6.6 ਇੰਚ ਦੀ ਐੱਚ.ਡੀ. ਪਲੱਸ ਸਕਰੀਨ ਦਿੱਤੀ ਗਈ ਹੈ। ਇਸਦਾ ਰੀਫ੍ਰੇਸ਼ ਰੇਟ 90hz ਦਾ ਹੈ। ਫੋਟੋਗ੍ਰਾਫੀ ਲਈ ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆਹੈ। ਇਸਦਾ ਪ੍ਰਾਈਮਰੀ ਕੈਮਰਾ 50 ਮੈਗਾਪਿਕਸ ਦਾ ਹੈ। ਇਸਦੇ ਨਾਲ 2 ਮੈਗਾਪਿਕਸਲ ਦਾ ਮੈਕ੍ਰੋ ਸੈਂਸਰ ਅਤੇ ਇਕ 2 ਮੈਗਾਪਿਕਸਲ ਦਾ ਡੈਪਥ ਸੈਂਸਰ ਦਿੱਤਾ ਗਿਆ ਹੈ। ਸੈਲਫੀ ਲਈ ਫਰੰਟ ’ਚ 13 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ।
Samsung Galaxy A14 5G ’ਚ 5,000mAh ਦੀ ਬੈਟਰੀ 15 ਵਾਟ ਚਾਰਜਿੰਗ ਸਪੋਰਟ ਨਾਲ ਦਿੱਤੀ ਗਈ ਹੈ। ਇਸ ਵਿਚ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਫੋਨ ’ਚ Exynos 1330 ਪ੍ਰੋਸੈਸਰ ਹੈ। ਇਸ ਫੋਨ ’ਚ 16 ਜੀ.ਬੀ. ਤਕ ਰੈਮ ਦਿੱਤੀ ਗਈ ਹੈ।
ਇਹ ਵੀ ਪੜ੍ਹੋ– ਘੁੰਮਣ ਜਾਣ ਤੋਂ ਪਹਿਲਾਂ WhatsApp 'ਤੇ ਆਨ ਕਰ ਲਓ ਇਹ ਸੈਟਿੰਗ, ਮਿਲੇਗੀ ਸੇਫਟੀ
Samsung Galaxy A23 5G ਦੇ ਫੀਚਰਜ਼
Samsung Galaxy A23 5G ’ਚ 6.6 ਇੰਚ ਦੀ ਫੁਲ ਐੱਚ.ਡੀ. ਪਲੱਸ ਸਕਰੀਨ ਦਿੱਤੀ ਗਈ ਹੈ। ਇਸਦਾ ਰੀਫ੍ਰੈਸ਼ ਰੇਟ 120Hz ਦਾ ਹੈ। ਇਸ ਫੋਨ ’ਚ 5000mAh ਦੀ ਬੈਟਰੀ 25 ਵਾਟ ਚਾਰਜਿੰਗ ਸਪੋਰਟ ਦੇ ਨਾਲ ਦਿੱਤੀ ਗਈ ਹੈ। ਇਸਦੇ ਰੀਅਰ ’ਚ ਕਵਾਡ ਕੈਮਰਾ ਸੈੱਟਅਪ ਹੈ। ਇਸਦਾ ਪ੍ਰਾਈਮਰੀ ਕੈਮਰਾ 50 ਮੈਗਾਪਿਕਸਲਦਾ ਹੈ। ਇਸਦੇ ਨਾਲ ਅਲਟਰਾ ਵਾਈਡ, ਡੈਪਥ ਅਤੇ ਮੈਕ੍ਰੋ ਲੈੱਨਜ਼ ਦਿੱਤਾ ਗਿਆ ਹੈ। ਇਸਦੇ ਫਰੰਟ ’ਚ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। ਇਹ ਸਮਾਰਟਫੋਨ ਸਨੈਪਡ੍ਰੈਗਨ 695 ਪ੍ਰੋਸੈਸਰ ਅਤੇ 16 ਜੀ.ਬੀ. ਤਕ ਰੈਮ ਦੇ ਨਾਲ ਆਉਂਦਾ ਹੈ।
ਕੀਮਤ
Samsung Galaxy A14 5G ਦੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 16,499 ਰੁਪਏ, 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਮਾਡਲ ਦੀ ਕੀਮਤ 18,999 ਰੁਪਏ ਅਤੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 20,999 ਰੁਪਏ ਰੱਖੀ ਗਈ ਹੈ।
Samsung Galaxy A23 5G ਦੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 24,999 ਰੁਪਏ ਹੈ, ਉੱਥੇ ਹੀ ਇਸਦੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 22,999 ਰੁਪਏ ਹੈ।
ਇਹ ਵੀ ਪੜ੍ਹੋ– ਹੁਣ ਅੱਤਵਾਦੀ ਵੀ ਖ਼ਰੀਦ ਰਹੇ ਟਵਿਟਰ ਦਾ ਬਲਿਊ ਟਿਕ, ਪੇਡ ਸਬਸਕ੍ਰਿਪਸ਼ਨ ਦਾ ਚੁੱਕ ਰਹੇ ਫ਼ਾਇਦਾ
ਆਟੋ ਐਕਸਪੋ ’ਚ ਪੇਸ਼ ਹੋਈ ਦੇਸ਼ ਦੀ ਪਹਿਲੀ ਸੋਲਰ ਇਲੈਕਟ੍ਰਿਕ ਕਾਰ, ਸਿੰਗਲ ਚਾਰਜ ’ਤੇ ਦੇਵੇਗੀ 250KM ਦੀ ਰੇਂਜ
NEXT STORY