ਗੈਜੇਟ ਡੈਸਕ- ਐਪਲ ਈਵੈਂਟ 'ਤੇ ਦੁਨੀਆ ਭਰ ਦੇ ਲੋਕਾਂ ਦੀ ਨਜ਼ਰ ਰਹਿੰਦੀ ਹੈ, ਖ਼ਾਸ ਕਰਕੇ ਉਨ੍ਹਾਂ ਲੋਕਾਂ ਦੀ ਜੋ ਐਪਲ ਦੇ ਫੈਨਜ਼ ਹਨ ਜਾਂ ਆਈਫੋਨ ਖ਼ਰੀਦਣਾ ਚਾਹੁੰਦੇ ਹਨ। ਕੰਪਨੀ ਦਾ ਵੱਡਾ ਈਵੈਂਟ ਅੱਜ ਹੈ ਅਤੇ ਇਸ ਦੌਰਨ ਐਪਲ ਆਈਫੋਨ 15 ਸੀਰੀਜ਼ ਲਾਂਚ ਕਰੇਗਾ। ਇਸਦੇ ਨਾਲ ਹੀ ਐਪਲ ਵਾਚ ਸੀਰੀਜ਼ 9 ਵੀ ਲਾਂਚ ਕੀਤੀ ਜਾਵੇਗੀ। ਐਪਲ ਈਵੈਂਟ 2023 ਦੀ ਸ਼ੁਰੂਆਤ ਭਾਰਤੀ ਸਮੇਂ ਮੁਤਾਬਕ, ਅੱਜ ਰਾਤ 10:30 ਵਜੇ ਹੋਵੇਗੀ। ਇਸ ਈਵੈਂਟ ਨੂੰ ਐਪਲ ਦੀ ਵੈੱਬਸਾਈਟ ਸਣੇ ਯੂਟਿਊਬ ਚੈਨਲ 'ਤੇ ਲਾਈਵ ਦੇਖਿਆ ਜਾ ਸਕਦਾ ਹੈ। ਈਵੈਂਟ ਡਾਇਰੈਕਟ ਕੰਪੀ ਦੇ ਹੈੱਡਕੁਆਟਰ 'ਐਪਲ ਪਾਰਕ' ਤੋਂ ਲਾਈਵ ਕੀਤਾ ਜਾਵੇਗਾ।
ਰਿਪੋਰਟ ਮੁਤਾਬਕ, ਇਸ ਵਾਰ ਗਲੋਬਲ ਲਾਂਚ ਦੇ ਨਾਲ ਆਈਫੋਨ 15 ਭਾਰਤ 'ਚ ਤੁਰੰਤ ਮਿਲਣਾ ਸ਼ੁਰੂ ਹੋ ਜਾਵੇਗਾ। ਇਸਤੋਂ ਪਹਿਲਾਂ ਤਕ ਗਲੋਬਲ ਲਾਂਚ ਦੇ ਕਾਫੀ ਬਾਅਦ ਭਾਰਤ 'ਚ ਆਈਫੋਨ ਦੀ ਵਿਕਰੀ ਸ਼ੁਰੂ ਹੁੰਦੀ ਸੀ। ਬਲੂਮਬਰਗ ਨੇ ਸੂਤਰਾਂ ਦੇ ਹਵਾਲੇ ਤੋਂ ਆਪਣੀ ਰਿਪੋਰਟ 'ਚ ਕਿਹਾ ਹੈ ਕਿ ਆਈਫੋਨ 15 ਦੀ ਅਸੈਂਬਲਿੰਗ ਭਾਰਤ 'ਚ ਹੋ ਰਹੀ ਹੈ ਅਤੇ ਆਈਫੋਨ 15 ਸੀਰੀਜ਼ ਗਲੋਬਲ ਲਾਂਚ ਦੇ ਤੁਰੰਤ ਬਾਅਦ ਭਾਰਤ 'ਚ ਆਈਫੋਨ 15 ਦੀ ਵਿਕਰੀ ਸ਼ੁਰੂ ਹੋ ਜਾਵੇਗੀ। ਹਾਲਾਂਕਿ ਇਹ ਸਾਫ ਨਹੀਂ ਹੈ ਕਿ ਆਈਫੋਨ 15, ਆਈਫੋਨ 15 ਪ੍ਰੋ, ਆਈਫੋਨ 15 ਪਲੱਸ ਅਤੇ ਆਈਫੋਨ ਪ੍ਰੋ ਮੈਕਸ ਲਾਂਚ ਦੇ ਨਾਲ ਹੀ ਭਾਰਤ 'ਚ ਮਿਲਣੇ ਸ਼ੁਰੂ ਹੋਣਗੇ ਜਾਂ ਨਹੀਂ ਕਿਉਂਕਿ ਪ੍ਰੋ ਵੇਰੀਐਂਟ ਥੋੜੀ ਦੇਰ ਬਾਅਦ ਭਾਰਤ 'ਚ ਲਾਂਚ ਹੁੰਦੇ ਹੀ ਅਤੇ ਇਨ੍ਹਾਂ ਮਾਡਲਾਂ ਦੀ ਅਸੈਂਬਲਿੰਗ ਵੀ ਭਾਰਤ 'ਚ ਨਹੀਂ ਹੁੰਦੀ
ਭਾਰਤ 'ਚ ਅਸੈਂਬਲ ਹੋਇਆ ਆਈਫੋਨ 15
ਭਾਰਤ 'ਚ ਅਸੈਂਬਲ ਹੋਏ ਆਈਫੋਨ 15 ਇਸਦੀ ਲਾਂਚਿੰਗ ਵਾਲੇ ਦਿਨ ਹੀ ਬਾਜ਼ਾਰ 'ਚ ਮੌਜੂਦ ਹੋਣਗੇ। ਐਪਲ ਨੇ ਭਾਰਤ 'ਚ ਆਪਣਾ ਪ੍ਰੋਡਕਸ਼ਨ ਵਧਾਇਆ ਹੈ। ਅਜਿਹੇ 'ਚ ਦੱਖਣੀ ਏਸ਼ੀਆ ਦੇ ਬਾਜ਼ਾਰਾਂ 'ਚ ਲਾਂਚ ਦੇ ਦਿਨ ਹੀ ਭਾਰਤ 'ਚ ਤਿਆਰ ਆਈਫੋਨ 15 ਦਾ ਪਹੁੰਚਣਾ ਉਸ ਦੀਆਂ ਆਉਣ ਵਾਲੀਆਂ ਤਿਆਰੀਆਂ ਵੱਲ ਇਸ਼ਾਰਾ ਕਰਦਾ ਹੈ ਐਪਲ ਹੀ ਨਹੀਂ ਦੁਨੀਆ ਦੀਆਂ ਕਈ ਕੰਪਨੀਆਂ ਕੋਰੋਨਾ ਤੋਂ ਬਾਅਦ ਚੀਨ 'ਚੋਂ ਆਪਣੀ ਮੈਨੂਫੈਕਚਰਿੰਗ ਨੂੰ ਟ੍ਰਾਂਸਫਰ ਕਰਨ 'ਤੇ ਧਿਆਨ ਦੇ ਰਹੀਆਂ ਹਨ ਅਤੇ ਭਾਰਤ ਇਸ ਲਈ ਉਨ੍ਹਾਂ ਦੀ ਪਸੰਦੀਦਾ ਡੈਸਟੀਨੇਸ਼ਨ ਬਣ ਗਿਆ ਹੈ।
ਐਪਲ ਨੇ ਪਿਛਲੇ ਸਾਲ ਆਈਫੋਨ 14 ਦਾ ਵੀ ਉਤਪਾਦਨ ਭਾਰਤ 'ਚ ਸ਼ੁਰੂ ਕਰ ਦਿੱਤਾ ਸੀ ਅਤੇ ਇਹ ਦੁਨੀਆ ਦੇ ਕਈ ਦੇਸ਼ਾਂ ਤਕ ਪਹੁੰਚ ਰਿਹਾ ਹੈ। ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 'ਮੇਕ ਇਨ ਇੰਡੀਆ' ਪਹਿਲ ਦਾ ਵੀ ਨਤੀਜਾ ਹੈ ਕਿ ਦੁਨੀਆ ਦੇ ਕਈ ਦੇਸ਼ ਭਾਰਤ ਨੂੰ ਆਪਣਾ ਮੈਨੂਫੈਕਚਰਿੰਗ ਸੈਂਟਰ ਬਣਾਉਣ 'ਤੇ ਜ਼ੋਰ ਦੇ ਰਹੇ ਹਨ।
ਜ਼ਿਕਰਯੋਗ ਹੈ ਕਿ ਐਪਲ ਲਈ ਆਈਫੋਨ ਬਣਾਉਣ ਵਾਲੀ ਸਪਲਾਇਰ ਕੰਪਨੀ ਫਾਕਸਕਾਨ ਟੈਕਨਾਲੋਜੀ ਗਰੁੱਪ ਨੇ ਪਿਛਲੇ ਮਹੀਨੇ ਹੀ ਤਾਮਿਲਨਾਡੂ ਦੀ ਫੈਕਟਰੀ 'ਚ ਆਈਫੋਨ 15 ਦਾ ਪ੍ਰੋਡਕਸ਼ਨ ਸ਼ੁਰੂ ਕਰ ਦਿੱਤਾ ਸੀ।
ਦੇਸ਼ ਦੇ ਕਰੋੜਾਂ ਐਂਡਰਾਇਡ ਯੂਜ਼ਰਜ਼ ਖ਼ਤਰੇ 'ਚ, ਸਰਕਾਰ ਨੇ ਜਾਰੀ ਕੀਤੀ ਚਿਤਾਵਨੀ
NEXT STORY