ਗੈਜੇਟ ਡੈਸਕ- ਐਪਲ ਨੇ ਪਿਛਲੇ ਜਨਰੇਸ਼ਨ ਦੇ ਪ੍ਰੋ ਮਾਡਲ ਦੀ ਡਾਈਨੈਮਿਕ ਆਈਲੈਂਡ ਤਕਨੀਕ ਦੇ ਨਾਲ ਨਵੇਂ ਆਈਫੋਨ 15 ਨੂੰ ਪੇਸ਼ ਕੀਤਾ ਹੈ। ਐਪਲ ਮੁਤਾਬਕ, ਫੋਨ ਦੀ ਡਿਸਪਲੇਅ ਦੀ ਮੈਕਸੀਮਮ ਬ੍ਰਾਈਟਨੈੱਸ 2,000 ਨਿਟਸ ਹੈ। ਆਈਫੋਨ 15 'ਚ 6.1 ਇੰਚ ਦੀ ਡਿਸਪਲੇਅ ਹੈ ਜਦਕਿ ਆਈਫੋਨ 15 ਪਲੱਸ 'ਚ 6.7 ਇੰਚ ਦੀ ਡਿਸਪਲੇਅ ਹੈ।
ਦਮਦਾਰ ਕੈਮਰਾ ਤੇ ਏ16 ਬਾਇਓਨਿਕ ਚਿੱਪਸੈੱਟ
ਐਪਲ ਦੇ ਨਵੇਂ ਆਈਫੋਨ 15 ਅਤੇ ਆਈਫੋਨ 15 ਪਲੱਸ 'ਚ 48 ਮੈਗਾਪਿਕਸਲ ਦਾ ਮੇਨ ਕੈਮਰਾ ਦਿੱਤਾ ਗਿਆ ਹੈ। ਕੰਪਨੀ ਨੇ ਇਸ ਵਿਚ ਏ16 ਬਾਇਓਨਿਕ ਚਿੱਪਸੈੱਟ ਦਿੱਤਾ ਹੈ ਜੋ ਪਿਛਲੇ ਸਾਲ ਜੇ ਪ੍ਰੋ ਵੇਰੀਐਂਟ 'ਚ ਮਿਲਦਾ ਸੀ। ਨਾਨ-ਪ੍ਰੋ ਮਾਡਲ ਹੁਣ ਪਰਫਾਰਮੈਂਸ ਦੇ ਮੁਕਾਬਲੇ ਜ਼ਿਆਦਾ ਪਾਵਰਫੁਲ ਹੋਣਗੇ। ਇਸ ਵਿਚ ਤੁਹਾਨੂੰ ਬਿਹਤਰ ਬੈਟਰੀ ਬੈਕਅਪ ਮਿਲੇਗਾ। ਕੰਪਨੀ ਨੇ ਇਸ ਵਿਚ ਵਾਇਰ ਅਤੇ ਵਾਇਰਲੈੱਸ ਦੋਵਾਂ ਤਰ੍ਹਾਂ ਦੀ ਕੁਨੈਕਟੀਵਿਟੀ ਆਪਸ਼ਨ ਜੋੜਿਆ ਹੈ।
ਨੌਇਜ਼ ਕੈਂਸੀਲੇਸ਼ਨ ਅਤੇ SOS ਫੀਚਰ
ਕਾਲ 'ਚ ਇਸਤੇਮਾਲ ਹੋਵੇਗਾ ਮਸ਼ੀਨ ਲਰਨਿੰਗ। ਇਸ ਫੀਚਰ ਦੀ ਮਦਦ ਨਾਲ ਤੁਸੀਂ ਨੌਇਜ਼ ਕੈਂਸੀਲੇਸ਼ਨ ਦੀ ਵਰਤੋਂ ਕਰ ਸਕਦੇ ਹੋ। ਯਾਨੀ ਤੁਹਾਡੇ ਆਲੇ ਦੁਆਲੇ ਕਿੰਨਾ ਵੀ ਰੌਲਾ ਕਿਉਂ ਨਾ ਹੋਵੇ, ਫੋਨ ਕਾਲ 'ਤੇ ਤੁਹਾਨੂੰ ਰੌਲਾ ਸੁਣਾਈ ਨਹੀਂ ਦੇਵੇਗਾ। ਕੰਪਨੀ ਆਪਣੇ SOS ਅਤੇ ਸੈਟੇਲਾਈਟ ਕਾਲਿੰਗ ਫੀਚਰ ਨੂੰ ਵੀ ਐਕਸਪੈਂਡ ਕਰ ਰਹੀ ਹੈ। ਕੰਪਨੀ ਨੇ ਐਮਰਜੈਂਸੀ ਲਈ ਰੋਡ ਸਾਈਟ ਅਸਿਸਟੈਂਟ ਫੀਚਰ ਨੂੰ ਜੋੜਿਆ ਹੈ, ਜਿਸਦੀ ਮਦਦ ਨਾਲ ਤੁਸੀਂ ਐਮਰਜੈਂਸੀ 'ਚ ਆਪਣਾ ਮੈਸੇਜ ਸੈਟੇਲਾਈਟ ਕੁਨੈਕਟਿਵੀ ਰਾਹੀਂ ਭੇਜ ਸਕੋਗੇ। ਸੈਟੇਲਾਈਟ ਫੀਚਰ ਦੋ ਸਾਲਾਂ ਤਕ ਫ੍ਰੀ ਮਿਲੇਗਾ।
ਆਖਿਰਕਾਰ ਆ ਹੀ ਗਿਆ ਟਾਈਪ-ਸੀ ਪੋਰਟ
ਐਪਲ ਨੇ ਆਖਿਰਕਾਰ ਟਾਈਪ-ਸੀ ਪੋਰਟ ਦੇ ਨਾਲ ਆਪਣੇ ਫੋਨ ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਕਿਹਾ ਹੈ ਕਿ ਇਸਦੀ ਮਦਦ ਨਾਲ ਤੁਸੀਂ ਈਅਰਬਡਸ, ਆਈਫੋਨ ਅਤੇ ਦੂਜੇ ਪ੍ਰੋਡਕਟਸ ਨੂੰ ਚਾਰਜ ਕਰ ਸੋਗੇ।
ਕੀਮਤ
ਆਈਫੋਨ 15 ਦੀ ਸ਼ੁਰੂਆਤੀ ਕੀਮਤ 799 ਡਾਲਰ ਅਤੇ ਆਈਫੋਨ 15 ਪਲੱਸ ਦੀ ਕੀਮਤ 899 ਡਾਲਰ ਤੋਂ ਸ਼ੁਰੂ ਹੋਵੇਗੀ।
Apple Event 2023 : ਲਾਂਚ ਹੋਈ ਐਪਲ ਵਾਚ 9
NEXT STORY