ਗੈਜੇਟ ਡੈਸਕ- ਆਈਫੋਨ 15 ਸੀਰੀਜ਼ ਤੋਂ ਬਾਅਦ ਹੁਣ ਐਪਲ ਆਈਫੋਨ 16 ਸੀਰੀਜ਼ ਨੂੰ ਲੈ ਕੇ ਆ ਰਹੀ ਹੈ। ਆਈਫੋਨ 16 ਸੀਰੀਜ਼ ਨੂੰ ਲੈ ਕੇ ਕਈ ਤਰ੍ਹਾਂ ਦੇ ਅਪਡੇਟਸ ਆ ਰਹੇ ਹਨ। ਹੁਣ ਹਾਲ ਹੀ 'ਚ ਇਸਨੂੰ ਲੈ ਕੇ ਇਕ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਕਿਹਾ ਜਾ ਰਿਹਾ ਹੈ ਕਿ ਇਸ ਵਿਚ ਰਾਈਟ ਸਾਈਡ 'ਚ ਇਕ ਐਡੀਸ਼ਨਲ ਬਟਨ ਦਿੱਤਾ ਜਾਵੇਗਾ, ਜਿਸਨੂੰ Capture Button ਦੇ ਨਾਂ ਨਾਲ ਕੰਪਨੀ ਪੇਸ਼ ਕਰੇਗੀ। ਇਸਤੋਂ ਇਲਾਵਾ ਇਸ ਵਿਚ ਕਈ ਫੀਚਰਜ਼ ਨੂੰ ਵੀ ਆਈਫੋਨ 15 ਸੀਰੀਜ਼ ਦੇ ਮੁਕਾਬਲੇ ਅਪਗ੍ਰੇਡ ਦੇ ਤੌਰ 'ਤੇ ਸ਼ਾਮਲ ਕੀਤਾ ਜਾਵੇਗਾ।
ਦੱਸ ਦੇਈਏ ਕਿ ਪਿਛਲੇ ਸਾਲ ਲਾਂਚ ਹੋਈ iPhone 15 ਸੀਰੀਜ਼ 'ਚ ਐਕਸ਼ਨ ਬਟਨ ਦਿੱਤਾ ਗਿਆ ਸੀ ਪਰ ਆਉਣ ਵਾਲੇ ਆਈਫੋਨ 16 ਪ੍ਰੋ 'ਚ ਕੈਪਚਰ ਬਟਨ ਦਿੱਤਾ ਜਾਵੇਗਾ। ਆਈਫੋਨ 15 ਪ੍ਰੋ ਅਤੇ ਪ੍ਰੋ ਮੈਕਸ 'ਚ ਪਹਿਲੀ ਵਾਰ ਟਾਈਟੇਨੀਅਮ ਫ੍ਰੇਮ ਦੀ ਵਰਤੋਂ ਕੀਤੀ ਗਈ ਸੀ ਅਤੇ ਇਸ ਵਾਰ ਕੰਪਨੀ ਡਿਜ਼ਾਈਨ ਦੇ ਮਾਮਲੇ 'ਚ ਇਸ ਨੂੰ ਬਰਕਰਾਰ ਰੱਖੇਗੀ। ਹਾਲਾਂਕਿ ਖਬਰਾਂ ਮੁਤਾਬਕ ਇਸ 'ਚ ਕੁਝ ਛੋਟੇ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ। ਸਾਹਮਣੇ ਆਏ CAD ਰੈਂਡਰ ਪਾਵਰ ਬਟਨ ਦੇ ਆਮ ਸਥਾਨ ਦੇ ਹੇਠਾਂ "ਕੈਪਚਰ ਬਟਨ" ਮਿਲਣ ਵੱਲ ਇਸ਼ਾਰਾ ਕਰਦੇ ਹਨ।
ਰਿਪੋਰਟ ਮੁਤਾਬਕ ਕੰਪਨੀ ਆਈਫੋਨ 16 ਸੀਰੀਜ਼ 'ਚ ਉਹੀ ਕੈਮਰਾ ਸੈੱਟਅਪ ਦੇਵੇਗੀ, ਜੋ ਪਹਿਲੀ ਵਾਰ 2019 ਦੀ ਆਈਫੋਨ 11 ਪ੍ਰੋ ਸੀਰੀਜ਼ 'ਚ ਦੇਖਿਆ ਗਿਆ ਸੀ। ਆਉਣ ਵਾਲੇ ਫ਼ੋਨ ਵਿੱਚ ਤਿੰਨ ਕੈਮਰਾ ਸੈਂਸਰ, ਇੱਕ LiDAR ਮੋਡੀਊਲ, ਇੱਕ ਮਾਈਕ੍ਰੋਫ਼ੋਨ ਅਤੇ ਇੱਕ ਫਲੈਸ਼ ਹੋ ਸਕਦਾ ਹੈ। iPhone 15 Pro ਵਿੱਚ ਇੱਕ 3X ਟੈਲੀਫੋਟੋ ਲੈੱਨਜ਼ ਹੈ ਪਰ ਉਮੀਦ ਕੀਤੀ ਜਾ ਰਹੀ ਹੈ ਕਿ iPhone 16 Pro ਵਿੱਚ 5X tetraprism ਟੈਲੀਫੋਟੋ ਕੈਮਰਾ ਪੇਸ਼ ਕੀਤਾ ਜਾ ਸਕਦਾ ਹੈ।
ਸਭ ਤੋਂ ਸਸਤੇ 5ਜੀ ਫੋਨ 'ਤੇ ਮਿਲ ਰਿਹਾ ਬੰਪਰ ਡਿਸਕਾਊਂਟ, 9 ਹਜ਼ਾਰ ਰੁਪਏ ਤੋਂ ਵੀ ਘੱਟ 'ਚ ਖ਼ਰੀਦਣ ਦਾ ਮੌਕਾ
NEXT STORY