ਜਲੰਧਰ- ਫਲਿੱਪਕਾਰਟ ਅਤੇ ਐਪਲ ਨੇ ਭਾਈਵਾਲੀ ਦੌਰਾਨ ਐਪਲ ਫੈਸਟ ਦਾ ਆਯੋਜਨ ਕੀਤਾ ਹੈ। ਐਪਲ ਫੈਸਟ 'ਚ ਐਪਲ ਦੇ ਕਈ ਆਈਫੋਨ ਮਾਡਲ, ਐਪਲ ਵਾਚ ਅਤੇ ਹੋਰ ਐਕਸੈਸਰੀ ਪ੍ਰੋਡਕਟ ਸਸਤੀ ਕੀਮਤ 'ਚ ਵੇਚੇ ਜਾ ਰਹੇ ਹਨ। ਆਈਫੋਨ 7 ਦੀ ਕੀਮਤ 'ਚ 5,000 ਰੁਪਏ ਦੀ ਕਟੌਤੀ ਕੀਤੀ ਗਈ ਹੈ। ਇਸ ਤੋਂ ਇਲਾਵਾ ਐਕਸਚੇਂਜ ਡਿਸਕਾਊਂਟ ਅਲੱਗ ਹੈ। ਆਫਰ ਦੇ ਤਹਿਤ, ਆਈਫੋਨ 6 ਸਮਾਰਟਫੋਨ 7,990 ਰੁਪਏ 'ਚ ਤੁਹਾਡਾ ਹੋ ਸਕਦਾ ਹੈ। ਇਸ ਤੋਂ ਇਲਾਵਾ ਫਲਿੱਪਕਾਰਟ ਵੱਲੋਂ ਐਕਸਚੇਂਜ ਆਫਰ ਦਿੱਤਾ ਜਾ ਰਿਹਾ ਹੈ।
ਡਿਸਕਾਊਂਟ ਤੋਂ ਬਾਅਦ ਆਈਫੋਨ 7 ਦੇ 32ਜੀ.ਬੀ., 128ਜੀ.ਬੀ. ਅਤੇ 256ਜੀ.ਬੀ. ਵੇਰੀਅੰਟ 55,000, 65,000 ਅਤੇ 75,000 ਰੁਪਏ 'ਚ ਮਿਲ ਰਹੇ ਹਨ। ਇਸ ਦੀ ਮਦਦ ਨਾਲ ਯੂਜ਼ਰ 23,000 ਰੁਪਏ ਦੀ ਵਾਧੂ ਛੋਟ ਪਾ ਸਕਦੇ ਹਨ। ਦੱਸ ਦਈਏ ਕਿ ਸਭ ਤੋਂ ਜ਼ਿਆਦਾ ਛੋਟ ਲਈ ਤੁਹਾਨੂੰ ਆਈਫੋਨ 6ਐੱਸ. ਪਲੱਸ ਐਕਸਚੇਂਜ ਕਰਨਾ ਹੋਵੇਗਾ।
ਆਈਫੋਨ 7 ਪਲੱਸ ਅਤੇ ਆਈਫੋਨ 6ਐੱਸ ਦੀ ਕੀਮਤ 'ਚ ਕਟੌਤੀ ਨਹੀਂ ਕੀਤੀ ਗਈ ਹੈ। ਪਰ ਤੁਸੀਂ ਫਲਿੱਪਕਾਰਟ 'ਤੇ 23,000 ਰੁਪਏ ਤੱਕ ਦੇ ਐਸਕਚੇਂਜ ਆਫਰ ਦਾ ਫਾਇਦਾ ਲੈ ਸਕਦੇ ਹਨ। ਇਥੇ ਵੀ ਸਭ ਤੋਂ ਜ਼ਿਆਦਾ ਛੋਟ ਲਈ ਗਾਹਕਾਂ ਨੂੰ ਐਕਸਚੇਂਜ 'ਚ ਆਈਫੋਨ 6 ਐੱਸ ਪਲੱਸ ਦੇਣਾ ਹੋਵੇਗਾ। ਇਸ ਤੋਂ ਇਲਾਵਾ ਐਕਸਿਸ ਬੈਂਕ ਬਜ਼ ਕ੍ਰੈਡਿਟ ਕਾਰਡ ਦਾ ਇੰਸਟੈਂਟ ਡਿਸਕਾਊਂਟ ਇਨ੍ਹਾਂ ਫੋਨ ਲਈ ਵੀ ਹੈ।
ਆਈਫੋਨ 6 ਦੇ 16ਜੀ.ਬੀ. ਸਪੇਸ ਗ੍ਰੇ ਵੇਰੀਅੰਟ ਦੇ ਨਾਲ ਮਜ਼ੇਦਾਰ ਆਫਰ ਮਿਲ ਰਿਹਾ ਹੈ। 5,000 ਰੁਪਏ ਦੇ ਡਿਸਕਾਊਂਟ ਤੋਂ ਇਲਾਵਾ ਐਕਸਚੇਂਜ ਆਫਰ 'ਚ 24,000 ਰੁਪਏ ਦੀ ਵਾਧੂ ਛੋਟ ਦਿੱਤੀ ਜਾ ਰਹੀ ਹੈ। ਧਿਆਨ ਰਹੇ ਕਿ ਐਕਸਚੇਂਜ ਆਫਰ 'ਚ ਸਭ ਤੋਂ ਜ਼ਿਆਦਾ ਛੋਟ ਪਾਉਣ ਲਈ ਤੁਹਾਨੂੰ ਆਈਫੋਨ 6ਐੱਸ ਪਲੱਸ ਦੇਣਾ ਹੋਵੇਗਾ। ਜੇਕਰ ਤੁਸੀਂ ਸਭ ਤੋਂ ਜ਼ਿਆਦਾ ਐਕਸਚੇਂਜ ਛੋਟ ਲੈਣ 'ਚ ਕਾਮਯਾਬ ਹੁੰਦੇ ਹੋ ਤਾਂ ਆਈਫੋਨ 6 ਸਿਰਫ 7,990 ਰੁਪਏ 'ਚ ਤੁਹਾਡਾ ਹੋ ਜਾਵੇਗਾ। ਇਸ ਦੀ ਕੀਮਤ ਫਲਿੱਪਕਾਰਟ 'ਤੇ ਅਜੇ 31,990 ਰੁਪਏ ਹੈ।
ਆਈਫੋਨ 5ਐੱਸ ਦਾ 16ਜੀ.ਬੀ. ਵੇਰੀਅੰਟ 19,999 ਰੁਪਏ 'ਚ ਉਪਲੱਬਧ ਹੈ। ਇਸ ਫੋਨ ਦੇ ਨਾਲ ਵੀ 15,000 ਰੁਪਏ ਤੱਕ ਦਾ ਐਕਸਚੇਂਜ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਸ ਦਾ ਮਤਲਬ ਹੈ ਕਿ ਇਹ ਫੋਨ 4,999 ਰੁਪਏ 'ਚ ਤੁਹਾਡਾ ਹੋ ਸਕਦਾ ਹੈ। ਐਪਲ ਨੇ ਵਾਚ ਸੀਰੀਜ਼ 1 ਸਮਾਰਟਵਾਚ ਦੀ ਕੀਮਤ 'ਚ ਕਟੌਤੀ ਕੀਤੀ ਹੈ। ਉਥੇ ਹੀ ਸੀਰੀਜ਼ 2 ਸਮਾਰਟਵਾਚ ਦੇ ਨਾਲ ਤੁਹਾਨੂੰ ਬੈਂਕ ਕਾਰਡ ਦੀ ਵਰਤੋਂ ਕਰਨ 'ਤੇ ਡਿਸਕਾਊਂਟ ਮਿਲ ਜਾਣਗੇ।
Exclusively ਐਮਾਜ਼ਨ ਤੇ ਉਪਲੱਬਧ ਹੋਵੇਗਾ ਹਾਨਰ ਦਾ ਇਹ ਸਮਾਰਟਫੋਨ
NEXT STORY